ਚੰਡੀਗੜ੍ਹ/ਲੁਧਿਆਣਾ, 11 ਅਗਸਤ 2025 (ਭਗਵਿੰਦਰ ਪਾਲ ਸਿੰਘ): ਮੋਹਰੀ ਦੂਰ ਸੰਚਾਰ ਸੇਵਾ ਪ੍ਰਦਾਤਾ ਅਤੇ ਆਈਓਟੀ ਹੱਲ ਪ੍ਰਦਾਤਾ, ਵੀ (ਵੋਡਾਫੋਨ ਆਈਡੀਆ ਲਿਮਟਿਡ) ਦੀ ਐਂਟਰਪ੍ਰਾਈਜ਼ ਇਕਾਈ, ਵੀ ਬਿਜ਼ਨਸ, ਭਾਰਤ ਦੇ ਊਰਜਾ ਖੇਤਰ ਵਿੱਚ ਮਹੱਤਵਪੂਰਨ ਵਿਕਾਸ ਨੂੰ ਅੱਗੇ ਵਧਾਉਣ ਲਈ ਤਿਆਰ ਹੈ। ਇਸ ਐਂਟਰਪ੍ਰਾਈਜ਼ ਸ਼ਾਖਾ ਨੇ ਅੱਜ ਅਗਲੇ ਤਿੰਨ ਸਾਲਾਂ ਦੇ ਅੰਦਰ ਦੇਸ਼ ਭਰ ਵਿੱਚ 12 ਮਿਲੀਅਨ ਸਮਾਰਟ ਮੀਟਰਾਂ ਨੂੰ ਸਮਰੱਥ ਬਣਾਉਣ ਦੀਆਂ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ । ਇਸਦੇ ਨਾਲ ਵੀ ਬਿਜ਼ਨਸ ਨੇ ਭਾਰਤ ਦੇ ਸਮਾਰਟ ਯੂਟਿਲਿਟੀ ਟ੍ਰਾੰਸਫਰਮੇਸ਼ਨ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ , ਇੱਕ ਮਜ਼ਬੂਤ, ਅਨੁਕੂਲ, ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਊਰਜਾ ਬੁਨਿਆਦੀ ਢਾਂਚੇ ਦੇ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜਬੂਤ ਬਣਾ ਲਿਆ ਹੈ।
ਇੰਡੀਆ ਦੇ ਸਮਾਰਟ ਗਰਿੱਡ ਮਿਸ਼ਨ ਦੇ ਅਨੁਸਾਰ, ਇਹ ਵਿਆਪਕ ਤੈਨਾਤੀ ਐਡਵਾਂਸਡ ਮੀਟਰਿੰਗ ਇਨਫਰਾਸਟ੍ਰਕਚਰ (AMI) ਅਤੇ ਆਈਓਟੀ ਸਮਾਧਾਨਾਂ ਵਿੱਚ ਨਵਾਚਰ ਨੂੰ ਵਧਾਵਾ ਦੇਵੇਗੀ , ਜਿਸਦਾ ਉਦੇਸ਼ ਇੱਕ ਡਿਜੀਟਲ ਤੌਰ 'ਤੇ ਸਸ਼ਕਤ ਊਰਜਾ ਈਕੋਸਿਸਟਮ ਵਿਕਸਤ ਕਰਨਾ ਹੈ, ਜਿਸ ਨਾਲ ਐਡਵਾਂਸਡ ਅਤੇ ਪ੍ਰੀਪੇਡ ਬਿਜਲੀ ਮੀਟਰਾਂ ਨੂੰ ਸਮਰੱਥ ਬਣਾਇਆ ਜਾ ਸਕੇਗਾ। ਇਸਦੇ ਨਾਲ ਵੰਡ ਕੰਪਨੀਆਂ (DISCOMs) ਦੇ ਲਈ ਐਗਰੀਗੇਟ ਟੈਕਨੀਕਲ ਅਤੇ ਕਮਰਸ਼ੀਅਲ (AT&C) ਨੁਕਸਾਨਾਂ ਨੂੰ ਘਟਾਉਣ ਅਤੇ ਨਾਲ ਹੀ ਖਪਤਕਾਰਾਂ ਨੂੰ ਉਨ੍ਹਾਂ ਦੀ ਊਰਜਾ ਖਪਤ ਬਾਰੇ ਜਰੂਰੀ ਜਾਣਕਾਰੀ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ ।
ਇਸ ਪਹਿਲ ਦਾ ਕੇਂਦਰ ਵੀ ਬਿਜ਼ਨੇਸ ਆਈਓਟੀ ਸਮਾਰਟ ਸੈਂਟਰਲ ਪਲੇਟਫਾਰਮ ਹੈ, ਜੋ ਲੱਖਾਂ ਕਨੇਕਟਡ ਮੀਟਰਾਂ ਦੇ ਲਈ ਵਿਆਪਕ ਵਿਜ਼ੀਬਿਲਟੀ ਅਤੇ ਨਿਯੰਤਰਣ ਪ੍ਰਦਾਨ ਕਰਦਾ ਹੈ। ਦੇਸ਼ ਭਰ ਵਿੱਚ ਸਮਾਰਟ ਮੀਟਰਾਂ ਦੇ ਪ੍ਰਬੰਧਨ ਦੇ ਪੰਜ ਸਾਲਾਂ ਤੋਂ ਵੱਧ ਦੇ ਤਜ਼ਰਬੇ ਦੇ ਨਾਲ , ਵੀ ਬਿਜ਼ਨੇਸ ਨੇ ਵਿਕਸਤ ਹੋ ਰਹੇ ਐਨਰਜੀ ਲੈਂਡਸਕੇਪ ਲਈ ਸਕੇਲੇਬਲ ਅਤੇ ਲਚਕੀਲੇ ਹੱਲ ਨਿਰਮਿਤ ਕਰਕੇ ਏਐਮਆਈ ਦੇ ਖੇਤਰ ਵਿੱਚ ਆਪਣੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ ਹੈ।
ਵੀ ਬਿਜ਼ਨਸ ਨੇ ਸਮਾਰਟ ਮੀਟਰਾਂ ਦੀ ਪ੍ਰੀ ਅਤੇ ਪੋਸਟ ਆਨਬੋਰਡਿੰਗ ਦੇ ਲਈ ਢਾਂਚਾਗਤ ਵਿਧੀਆਂ ਵਿਕਸਤ ਕੀਤੀਆਂ ਹਨ, ਜੋ ਵੱਖ-ਵੱਖ ਖੇਤਰਾਂ ਵਿੱਚ ਸਹਿਜ ਏਕੀਕਰਨ ਅਤੇ ਤੇਜ਼ ਸਕੇਲੇਬਿਲਟੀ ਨੂੰ ਯਕੀਨੀ ਬਣਾਉਂਦੀਆਂ ਹਨ। ਟੈਲਕੋ -ਗ੍ਰੇਡ ਦੇ ਪ੍ਰੋਟੋਕੋਲ ਦੀ ਵਰਤੋਂ ਕਰਦੇ ਹੋਏ, ਵੀ ਬਿਜ਼ਨਸ ਯੂਟਿਲਟੀਜ਼ ਅਤੇ ਖਪਤਕਾਰਾਂ ਲਈ ਵਿਆਪਕ ਡੇਟਾ ਸੁਰੱਖਿਆ ਦੀ ਗਰੰਟੀ ਦਿੰਦਾ ਹੈ। ਇਸ ਤੋਂ ਇਲਾਵਾ, ਕੰਪਨੀ ਸਖ਼ਤ ਪ੍ਰੀ-ਡਿਪਲਾਇਮੈਂਟ ਟੈਸਟਿੰਗ ਅਤੇ ਪ੍ਰਮਾਣੀਕਰਣ ਲਈ ਇੱਕ ਅਤਿ-ਆਧੁਨਿਕ ਆਈਓਟੀ ਲੈਬ ਦਾ ਸੰਚਾਲਨ ਵੀ ਕਰਦੀ ਹੈ, ਜੋ ਤੇਜ਼ ਅਤੇ ਵਧੇਰੇ ਭਰੋਸੇਮੰਦ ਏਐਮਆਈ ਰੋਲਆਉਟਸ ਨੂੰ ਸਮਰੱਥ ਬਣਾਉਂਦੀ ਹੈ।
ਇਸ ਵਿਕਾਸ 'ਤੇ ਟਿੱਪਣੀ ਕਰਦੇ ਹੋਏ, ਵੀ ਦੇ ਚੀਫ ਐਂਟਰਪ੍ਰਾਈਜ਼ ਬਿਜ਼ਨਸ ਅਫਸਰ, ਅਰਵਿੰਦ ਨੇਵਾਤੀਆ ਨੇ ਕਿਹਾ, "ਅਸੀਂ ਸਮਾਰਟ ਮੀਟਰ ਐਨਰਜੀ ਈਕੋਸਿਸਟਮ ਵਿੱਚ ਮੋਹਰੀ ਹਾਂ, ਅਸੀਂ 2018 ਵਿੱਚ ਸਭ ਤੋਂ ਪਹਿਲਾਂ ਸਮਾਰਟ ਮੀਟਰ ਤਾਇਨਾਤ ਕੀਤੇ ਅਤੇ IoT ਲੈਬ ਵਰਗੀਆਂ ਨਵੀਨਤਾਵਾਂ ਨੂੰ ਲਾਂਚ ਕਰਨ ਵਾਲੇ ਵੀ ਸਭ ਤੋਂ ਪਹਿਲੇ ਹਾਂ। ਅਸੀਂ ਦੇਸ਼ ਭਰ ਵਿੱਚ ਊਰਜਾ ਦੇ ਨੁਕਸਾਨ ਨੂੰ ਘਟਾਉਣ, ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਖਪਤਕਾਰਾਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ 12 ਮਿਲੀਅਨ ਸਮਾਰਟ ਮੀਟਰ ਤਾਇਨਾਤ ਕਰਨ ਦਾ ਟੀਚਾ ਰੱਖਿਆ ਹੈ, ਅਤੇ ਇਸ ਵਚਨਬੱਧਤਾ 'ਤੇ ਦ੍ਰਿੜ ਰਹਾਂਗੇ ।"