ਲੁਧਿਆਣਾ, 14 ਅਗਸਤ, 2025 (ਭਗਵਿੰਦਰ ਪਾਲ ਸਿੰਘ): ਭਾਰਤ ਵਿੱਚ ਆਪਣੀ 25ਵੀਂ ਐਨੀਵਰਸਰੀ ਅਤੇ ਪੂਰੀ ਦੁਨੀਆ ਵਿੱਚ 130 ਸਾਲਾਂ ਦਾ ਜਸ਼ਨ ਮਨਾਉਂਦੇ ਹੋਏ, ਸਕੋਡਾ ਆਟੋ ਇੰਡੀਆ ਨੇ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਮਾਡਲਾਂ: ਕੁਸ਼ਾਕ, ਸਲਾਵੀਆ, ਅਤੇ ਕਿਲਾਕ ਦੇ ਲਿਮਿਟਿਡ ਐਡੀਸ਼ਨ ਪੇਸ਼ ਕੀਤੇ ਹਨ। ਖ਼ਾਸ, ਲਿਮਿਟਿਡ-ਰਨ ਐਡੀਸ਼ਨਾਂ ਵਿੱਚ ਡਿਜ਼ਾਈਨ ਵਿੱਚ ਵਿਲੱਖਣ ਸੁਧਾਰ ਅਤੇ ਪ੍ਰੀਮੀਅਮ ਖ਼ਾਸੀਅਤਾਂ ਦੇ ਨਾਲ 25ਵੀਂ ਐਨੀਵਰਸਰੀ ਦੀ ਖ਼ਾਸ ਬੈਜਿੰਗ ਹੈ ਜੋ ਬੇਹੱਦ ਖ਼ਾਸ ਉਪਲਬਧੀ ਅਤੇ ਭਾਰਤੀ ਬਜ਼ਾਰ ਦੇ ਪ੍ਰਤੀ ਬ੍ਰਾਂਡ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਲਿਮਿਟਿਡ ਐਡੀਸ਼ਨ ਮੌਜੂਦਾ ਹਾਈ-ਸਪੈਸੀਫਿਕੇਸ਼ਨ ਟ੍ਰਿਮਸ ’ਤੇ ਅਧਾਰਿਤ ਹਨ ਜਿਵੇਂ ਕਿ ਕੁਸ਼ਾਕ ਅਤੇ ਸਲਾਵੀਆ ਲਈ ਮੋਂਟੇ ਕਾਰਲੋ, ਅਤੇ ਕਿਲਾਕ ਲਈ ਪ੍ਰੇਸਟੀਜ਼ ਅਤੇ ਸਿਗਨੇਚਰ+।
ਬ੍ਰਾਂਡ ਦੀ 25ਵੀਂ ਐਨੀਵਰਸਰੀ ਅਤੇ ਇਨ੍ਹਾਂ ਲਿਮਿਟਿਡ ਐਡੀਸ਼ਨ ਮਾਡਲਾਂ ਦੇ ਲਾਂਚ ਬਾਰੇ ਗੱਲ ਕਰਦੇ ਹੋਏ, ਆਸ਼ੀਸ਼ ਗੁਪਤਾ, ਬ੍ਰਾਂਡ ਡਾਇਰੈਕਟਰ, ਸਕੋਡਾ ਆਟੋ ਇੰਡੀਆ, ਨੇ ਕਿਹਾ, “ਅਸੀਂ ਕਿਲਾਕ, ਕੁਸ਼ਾਕ ਅਤੇ ਸਲਾਵੀਆ ਦੇ ਲਿਮਿਟਿਡ ਐਡੀਸ਼ਨਾਂ ਦੇ ਨਾਲ ਭਾਰਤ ਵਿੱਚ ਸਕੋਡਾ ਆਟੋ ਦੇ ਸ਼ਾਨਦਾਰ 25 ਸਾਲਾਂ ਦਾ ਜਸ਼ਨ ਮਨਾ ਰਹੇ ਹਾਂ। ਇਹ ਲਿਮਿਟਿਡ ਐਡੀਸ਼ਨ ਸਾਡੇ ਪ੍ਰਸ਼ੰਸਕਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ, ਜਿਸ ਵਿੱਚ ਸਪੋਰਟੀ ਐਲੀਗੈਂਸ ਅਤੇ ਪ੍ਰੀਮੀਅਮ ਫ਼ੀਚਰ ਸ਼ਾਮਲ ਹਨ, ਜਿਸ ਵਿੱਚ ਇੱਕ ਮੁਫ਼ਤ ਐੱਕਸੈੱਸਰੀਜ਼ ਕਿੱਟ, ਅਤੇ ਸਮਾਰਟ ਇਨੋਵੇਸ਼ਨ ਸ਼ਾਮਲ ਹਨ ਜੋ ਡਰਾਈਵਿੰਗ ਦੇ ਅਨੁਭਵ ਨੂੰ ਵਧਾਉਂਦੀਆਂ ਹਨ। ਇਹ ਉਸ ਜੋਸ਼ੀਲੀ ਕਮਿਊਨਿਟੀ ਲਈ ਸਾਡਾ ਨਜ਼ਰਾਨਾ ਹੈ ਜੋ ਸਾਡੇ ਸਫ਼ਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਗਾਹਕਾਂ ਦੀਆਂ ਬਦਲਦੀਆਂ ਤਰਜੀਹਾਂ ਦੇ ਮੁਤਾਬਕ ਉਤਪਾਦ ਪ੍ਰਦਾਨ ਕਰਨ ਲਈ ਸਾਡੀ ਠੋਸ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਸਭ ਅਤੀਤ, ਵਰਤਮਾਨ ਅਤੇ ਭਵਿੱਖ ਦਾ ਦਿਲਚਸਪ ਰਸਤਾ ਵਿਖਾਉਂਦਾ ਹੈ।”
ਕੁਸ਼ਾਕ ਮੋਂਟੇ ਕਾਰਲੋ ਲਿਮਿਟਿਡ ਐਡੀਸ਼ਨ
ਇਹ ਲਿਮਿਟਿਡ ਐਡੀਸ਼ਨ ਵੇਰੀਐਂਟ ਮੋਂਟੇ ਕਾਰਲੋ ਨੂੰ ਇੱਕ ਬੋਲਡ, ਸਪੋਰਟੀ ਰੂਪ ਨਾਲ ਮੁੜ ਪੇਸ਼ ਕਰਦਾ ਹੈ। ਇਹ ਖ਼ਾਸ ਤੌਰ ’ਤੇ ਸਿਰਫ਼ ਦੋ ਪੇਂਟ ਵਿਕਲਪਾਂ ਵਿੱਚ ਉਪਲਬਧ ਹੈ: ਡੀਪ ਬਲੈਕ ਅਤੇ ਟੌਰਨੈਡੋ ਰੈੱਡ, ਇਸ ਵੇਰੀਐਂਟ ਵਿੱਚ ਬਾਡੀ ਕਲਰ ਦੇ ਆਧਾਰ ’ਤੇ ਵਿਪਰੀਤ ਕਲਰ ਐਕਸੈਂਟ ਹਨ। ਡੀਪ ਬਲੈਕ ਪੇਂਟ ਵਿਕਲਪ ਵਿੱਚ ਐੱਕਸੈੱਸਰੀਜ਼ ਟੌਰਨੈਡੋ ਰੈੱਡ ਵਿੱਚ ਮਿਲਣਗੀਆਂ, ਜਦਕਿ ਟੌਰਨੈਡੋ ਰੈੱਡ ਸੰਸਕਰਣਾਂ ਵਿੱਚ ਡੀਪ ਬਲੈਕ ਐੱਕਸੈੱਸਰੀਜ਼ ਮਿਲਣਗੀਆਂ, ਜੋ ਕਾਰਾਂ ਨੂੰ ਨਿਆਰੀ ਦਿੱਖ ਪ੍ਰਦਾਨ ਕਰਦੀਆਂ ਹਨ। ਡਿਜ਼ਾਈਨ ਸਜਾਵਟ ਵਿੱਚ ਫੌਗ ਲੈਂਪ ਗਾਰਨਿਸ਼, ਟਰੰਕ ਗਾਰਨਿਸ਼, ਅਤੇ ਲੋਅਰ ਡੋਰ ਗਾਰਨਿਸ਼ ਸ਼ਾਮਲ ਹਨ। ਲਿਮਿਟਿਡ ਐਡੀਸ਼ਨ ਗਾਹਕਾਂ ਲਈ ਇੱਕ ਮੁਫ਼ਤ ਐੱਕਸੈੱਸਰੀਜ਼ ਕਿੱਟ ਦੇ ਨਾਲ ਖ਼ਾਸੀਅਤਾਂ ਵਿੱਚ ਅਹਿਮ ਵਾਧਾ ਵੀ ਪੇਸ਼ ਕਰਦਾ ਹੈ, ਜਿਸ ਵਿੱਚ ਇੱਕ 360-ਡਿਗਰੀ ਕੈਮਰਾ ਸੈੱਟਅਪ, ਪੱਡਲ ਲੈਂਪਸ, ਅੰਡਰਬਾਡੀ ਲਾਈਟਾਂ, ਇੱਕ ਫਿਨ ਸਪੌਇਲਰ ਅਤੇ B-ਪਿਲਰ ’ਤੇ 25ਵੀਂ ਐਨੀਵਰਸਰੀ ਦੀ ਬੈਜਿੰਗ ਸ਼ਾਮਲ ਹਨ।
ਸਲਾਵੀਆ ਮੋਂਟੇ ਕਾਰਲੋ ਲਿਮਿਟਿਡ ਐਡੀਸ਼ਨ
ਕੁਸ਼ਾਕ ਵਾਂਗ, ਸਲਾਵੀਆ ਮੋਂਟੇ ਕਾਰਲੋ ਲਿਮਿਟਿਡ ਐਡੀਸ਼ਨ ਵੀ ਉਹੀ ਮਜ਼ਬੂਤ ਪਾਵਰਟ੍ਰੇਨ ਅਤੇ ਖ਼ਾਸੀਅਤਾਂ ਨਾਲ ਭਰਪੂਰ ਅਨੁਭਵ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸਕੋਡਾ ਦੇ ਚਾਹਵਾਨ ਗਾਹਕਾਂ ਲਈ ਖ਼ਾਸ ਸਟਾਈਲਿੰਗ ਦੀ ਵਾਧੂ ਦਿਲਚਸਪੀ ਹੈ। ਡੀਪ ਬਲੈਕ ਅਤੇ ਟੋਰਨਾਡੋ ਰੈੱਡ ਬਾਹਰੀ ਰੰਗਾਂ ਵਿੱਚ ਉਪਲਬਧ, ਹੋਰ ਖ਼ਾਸੀਅਤਾਂ ਵਿੱਚ ਫਰੰਟ ਬੰਪਰ ਸਪੌਇਲਰ, ਵਿਪਰੀਤ ਰੰਗ ਵਿੱਚ ਟਰੰਕ ਅਤੇ ਲੋਅਰ ਡੋਰ ਗਾਰਨਿਸ਼, ਅਤੇ ਇੱਕ 360-ਡਿਗਰੀ ਕੈਮਰਾ ਸੈੱਟਅਪ, ਪੱਡਲ ਲੈਂਪ, ਅੰਡਰਬਾਡੀ ਲਾਈਟਾਂ ਅਤੇ B-ਪਿਲਰ ’ਤੇ 25ਵੀਂ ਐਨੀਵਰਸਰੀ ਦੀ ਬੈਜਿੰਗ ਸਮੇਤ ਇੱਕ ਮੁਫ਼ਤ ਐੱਕਸੈੱਸਰੀਜ਼ ਕਿੱਟ ਸ਼ਾਮਲ ਹਨ।
ਕਿਲਾਕ ਲਿਮਿਟਿਡ ਐਡੀਸ਼ਨ
ਕਿਲਾਕ, ਸਕੋਡਾ ਦੀ ਨਵੀਂ SUV ਪੇਸ਼ਕਸ਼, ਸਿਗਨੇਚਰ+ (MT) ਅਤੇ ਪ੍ਰੇਸਟੀਜ਼ (MT) ਵੇਰੀਐਂਟਸ ਦੇ ਲਿਮਿਟਿਡ ਐਡੀਸ਼ਨ ਦੇ ਨਾਲ ਜਸ਼ਨ ਵਿੱਚ ਸ਼ਾਮਲ ਹੈ। ਇਸ ਲਿਮਿਟਿਡ ਐਡੀਸ਼ਨ ਵਿੱਚ ਇੱਕ ਮੁਫ਼ਤ ਐੱਕਸੈੱਸਰੀਜ਼ ਕਿੱਟ ਵੀ ਮਿਲਦੀ ਹੈ, ਜਿਸ ਵਿੱਚ 360-ਡਿਗਰੀ ਕੈਮਰਾ ਸੈੱਟਅਪ, ਪੱਡਲ ਲੈਂਪਸ ਅਤੇ B-ਪਿਲਰ ’ਤੇ 25ਵੀਂ ਐਨੀਵਰਸਰੀ ਦੀ ਬੈਜਿੰਗ ਸ਼ਾਮਲ ਹਨ। ਕਿਲਾਕ ਗਾਹਕਾਂ ਨੂੰ ਲਿਮਿਟਿਡ ਐਡੀਸ਼ਨ ਵੇਰੀਐਂਟ ਵਿੱਚ 7 ਬਾਹਰੀ ਬਾਡੀ ਰੰਗਾਂ ਵਿੱਚ ਪੇਸ਼ ਕੀਤੀ ਜਾਂਦੀ ਹੈ।
ਖ਼ਾਸੀਅਤ
ਇਨ੍ਹਾਂ ਖ਼ਾਸ ਐਡੀਸ਼ਨਾਂ ਦੀ ਸੰਖਿਆ ਸੀਮਿਤ ਹੈ, ਕੁਸ਼ਾਕ, ਸਲਾਵੀਆ ਅਤੇ ਕਿਲਾਕ ਹਰੇਕ ਮਾਡਲ ਦੇ ਸਿਰਫ਼ 500 ਯੂਨਿਟ ਉਪਲਬਧ ਹਨ। ਕੁਸ਼ਾਕ ਅਤੇ ਸਲਾਵੀਆ ਮੋਂਟੇ ਕਾਰਲੋ ਦੇ ਲਿਮਿਟਿਡ ਐਡੀਸ਼ਨ 1.0 TSI (MT/AT) ਅਤੇ 1.5 TSI (DSG) ਦੋਵੇਂ ਕੌਨਫਿਗਰੇਸ਼ਨਾਂ ਵਿੱਚ ਉਪਲਬਧ ਹੋਣਗੇ, ਜਦਕਿ ਕਿਲਾਕ ਦਾ ਲਿਮਿਟਿਡ ਐਡੀਸ਼ਨ ਕਾਮਯਾਬ 1.0 TSI ਦੁਆਰਾ ਸੰਚਾਲਿਤ ਹੋਵੇਗਾ ਜੋ ਖ਼ਾਸ ਤੌਰ ’ਤੇ ਛੇ-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਜੁੜਿਆ ਹੋਵੇਗਾ।
ਕੀਮਤਾਂ ਦੀ ਸੂਚੀ (ਐਕਸ-ਸ਼ੋਰੂਮ)
ਮਾਡਲ |
1.0 TSI |
1.5 TSI |
|
MT (₹) |
AT (₹) |
DSG (₹) |
|
Kushaq ਐਨੀਵਰਸਰੀ ਐਡੀਸ਼ਨ |
16,39,000 |
17,49,000 |
19,09,000 |
Slavia ਐਨੀਵਰਸਰੀ ਐਡੀਸ਼ਨ |
15,63,000 |
16,73,000 |
18,33,000 |
Kylaq ਐਨੀਵਰਸਰੀ ਐਡੀਸ਼ਨ |
11,25,000 ਅਤੇ 12,89,000 |
- |
- |