ਲੁਧਿਆਣਾ, 23 ਅਗਸਤ, 2025 (ਭਗਵਿੰਦਰ ਪਾਲ ਸਿੰਘ): ਦ ਸੀਡੀਐਸਐਲ ਇਨਵੇਸਟਰ ਪ੍ਰੋਟੈਕਸ਼ਨ ਫੰਡ (ਸੀਡੀਐਸਐਲ ਆਈਪੀਐਫ) ਨੇ ਲੁਧਿਆਣਾ ਦੇ ਜਨ ਸਿਕਸ਼ਣ ਸੰਸਥਾਨ ਵਿੱਚ ਇੱਕ ਇਨਵੇਸਟਰ ਅਵੇਅਰਨੈੱਸ ਪਹਿਲ 'ਆਤਮਨਿਰਭਰ’ ਦਾ ਆਯੋਜਨ ਕੀਤਾ, ਜਿਸ ਦੇ ਤਹਿਤ ਮਹਿਲਾਵਾਂ ਨੂੰ ਕੈਪੀਟਲ ਮਾਰਕੀਟਸ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੋਉਤਸਾਹਿਤ ਕੀਤਾ ਤਾਂ ਕਿ ਉਹ ਆਪਣੇ ਵਿੱਤੀ ਭਵਿੱਖ ਦਾ ਕੰਟਰੋਲ ਸੰਭਾਲਣ ਅਤੇ ਇੱਕ ਆਤਮਨਿਰਭਰ ਨਿਵੇਸ਼ਕ ਬਣ ਸਕਣ।
ਜਾਗਰੂਕਤਾ ਪ੍ਰੋਗਰਾਮਾਂ ਵਿੱਚ ਸਿਕਿਯੋਰਿਟੀਜ਼ ਮਾਰਕੀਟ ਨਾਲ ਸਬੰਧਤ ਵਿਸ਼ਿਆਂ 'ਤੇ ਚਾਨਣਾ ਪਾਇਆ ਗਿਆ, ਨਿਵੇਸ਼ ਦੇ ਸੰਕਲਪਾਂ ਨੂੰ ਡੀਕੋਡ ਕੀਤਾ ਗਿਆ, ਡਿਪਾਜ਼ਟਰੀ ਸੇਵਾਵਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ, ਅਤੇ ਧੋਖਾਧੜੀ ਅਤੇ ਘੁਟਾਲਿਆਂ ਤੋਂ ਬਚਾਅ ਬਾਰੇ ਚਰਚਾ ਕੀਤੀ ਗਈ, ਤਾਂ ਕਿ ਸੁਰੱਖਿਅਤ ਅਤੇ ਸੂਚਿਤ ਨਿਵੇਸ਼ ਫੈਸਲੇ ਲਏ ਜਾ ਸਕਣ। ਮਾਹਿਰਾਂ ਨੇ ਮੁੱਖ ਵਿੱਤੀ ਸੰਕਲਪਾਂ ਨੂੰ ਸਮਝਾਉਣ ਲਈ ਪੰਜਾਬੀ ਭਾਸ਼ਾ ਅਤੇ ਵਿਹਾਰਕ ਉਦਾਹਰਣਾਂ ਦੀ ਵਰਤੋਂ ਕੀਤੀ ਤਾਂ ਕਿ ਜਾਗਰੂਕਤਾ ਪ੍ਰੋਗਰਾਮ ਵਿਚ ਹਾਜ਼ਰ ਲੋਕਾਂ ਨੂੰ ਸਭ ਬਿਹਤਰ ਤਰੀਕੇ ਨਾਲ ਸਮਝ ਆ ਸਕੇ। ਕੰਟੇਂਟ ਨੂੰ ਹਾਜ਼ਰੀਨ ਲਈ ਵਧੇਰੇ ਪਹੁੰਚਯੋਗ ਅਤੇ ਦਿਲਚਸਪ ਬਣਾਇਆ ਗਿਆ।
ਅਜਿਹੀਆਂ ਪਹਿਲਾਂ ਰਾਹੀਂ, ਸੀਡੀਐਸਐਲ ਆਈਪੀਐਫ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਰਾਹੀਂ ਵਿੱਤੀ ਜਾਗਰੂਕਤਾ ਫੈਲਾਉਣ ਲਈ ਵਚਨਬੱਧ ਹੈ।