ਚੰਡੀਗੜ੍ਹ/ਲੁਧਿਆਣਾ, 16 ਅਗਸਤ, 2025 (ਭਗਵਿੰਦਰ ਪਾਲ ਸਿੰਘ): ਮਹਿੰਦਰਾ ਐਂਡ ਮਹਿੰਦਰਾ ਲਿਮਟਿਡ, ਭਾਰਤ ਦੀ ਮੋਹਰੀ SUV ਨਿਰਮਾਤਾ, ਨੇ ਅੱਜ ਆਪਣੇ ਬਿਲਕੁਲ ਨਵੇਂ ਮਾਡਿਊਲਰ, ਮਲਟੀ-ਐਨਰਜੀ NU_IQ ਪਲੇਟਫਾਰਮ ਦਾ ਉਦਘਾਟਨ ਕੀਤਾ ਜੋ ਦਮਦਾਰ SUV ਦੀ ਇੱਕ ਨਵੀਂ ਸ਼੍ਰੇਣੀ ਦਾ ਅਧਾਰ ਬਣੇਗਾ । ਕੰਪਨੀ ਨੇ ਨਵੇਂ ਪਲੇਟਫਾਰਮ 'ਤੇ ਅਧਾਰਤ ਚਾਰ ਵਿਸ਼ਵ-ਪ੍ਰਸਿੱਧ ਕੰਨਸੈਪਟਸ ਨੂੰ ਪ੍ਰਦਰਸ਼ਿਤ ਕਰਕੇ ਆਪਣੇ ਅਗਲੀ ਪੀੜ੍ਹੀ ਦੇ ਉਤਪਾਦਾਂ ਦੀ ਇੱਕ ਝਲਕ ਪੇਸ਼ ਕੀਤੀ।
ਕ੍ਰਾਂਤੀਕਾਰੀ NU_IQ ਪਲੇਟਫਾਰਮ ਮਹਿੰਦਰਾ ਦੀ ਆਟੋਮੋਟਿਵ ਸਪੇਸ ਵਿੱਚ ਰਣਨੀਤਿਕ ਨਵੀਨਤਾ ਦਾ ਨਤੀਜਾ ਹੈ , ਜਿਸਦੇ ਤਹਿਤ ਅਜਿਹੇ ਉਤਪਾਦ ਬਣਾਏ ਗਏ ਹਨ ਜੋ ਮੋਬਿਲਟੀ ਦੇ ਨਿਯਮਾਂ ਨੂੰ ਦੁਬਾਰਾ ਲਿਖਦੇ ਹਨ ਅਤੇ ਖਪਤਕਾਰਾਂ ਨੂੰ ਸਮਝੌਤਿਆਂ ਤੋਂ ਮੁਕਤ ਕਰਦੇ ਹਨ । ਇਸ ਵਿਜ਼ਿਨ ਦਾ ਪ੍ਰਗਟਾਵਾ ਚਾਰ ਸ਼ਾਨਦਾਰ SUV ਕੰਸੇਪਟਸ - Vision.S, Vision.T, Vision.SXT ਅਤੇ Vision.X ਦੁਆਰਾ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਮਹਿੰਦਰਾ ਦੇ ਪ੍ਰਮੁੱਖ ਗੁਣਾਂ ਦੇ ਨਾਲ ਨਾਲ ਅਣਦੇਖੇ ਖੇਤਰਾਂ ਨੂੰ ਵੀ ਸੰਬੋਧਿਤ ਕਰਦੇ ਹਨ , ਜਿਵੇਂ ਕਿ ਟਰਨ-ਆਨ ਡਿਜ਼ਾਈਨ - ਅਚੂਕ ਮੌਜੂਦਗੀ, ਜੋਸ਼ੀਲੇ ਪ੍ਰਦਰਸ਼ਨ - ਆਨ-ਟੈਪ ਪਾਵਰ, ਵਿਸ਼ਵ-ਪੱਧਰੀ ਸੁਰੱਖਿਆ, ਅੱਜ ਦੀ sci-fi ਤਕਨੀਕ ਅਤੇ ਸਖ਼ਤ ਪਰ ਸੁਚੇਤ ਆਦਿ ।
ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਬਿਜ਼ਨਸ (ਡੈਜ਼ੀਗਨੇਟ) ਦੇ ਪ੍ਰੈਜ਼ੀਡੈਂਟ ਅਤੇ ਮਹਿੰਦਰਾ ਇਲੈਕਟ੍ਰਿਕ ਆਟੋਮੋਬਾਈਲ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ , ਆਰ ਵੇਲੂਸਾਮੀ ਨੇ ਕਿਹਾ, “NU_IQ ਵਿਸ਼ਵ ਪੱਧਰ 'ਤੇ ਮਹਿੰਦਰਾ SUVs ਦੇ ਭਵਿੱਖ ਲਈ ਇੱਕ ਰਣਨੀਤਕ ਬਲੂਪ੍ਰਿੰਟ ਹੈ। ਇਸਦੇ ਮਾਡਿਊਲਰ, ਮਲਟੀ-ਊਰਜਾ ਆਰਕੀਟੈਕਚਰ ਦੇ ਨਾਲ, ਇਹ ਸਾਨੂੰ ਆਪਣੇ SUV DNA ਪ੍ਰਤੀ ਸੱਚੇ ਰਹਿੰਦੇ ਹੋਏ ਕਈ ਟਾਪ ਹੈਟਸ ਅਤੇ ਪਾਵਰਟ੍ਰੇਨਾਂ ਵਿੱਚ ਨਵਾਚਰ ਕਰਨ ਦੀ ਲਚਕਤਾ ਪ੍ਰਦਾਨ ਕਰਦਾ ਹੈ। ਵਿਰੋਧਾਭਾਸਾਂ ਨੂੰ ਹੱਲ ਕਰਨ ਲਈ ਡਿਜ਼ਾਈਨ ਕੀਤਾ ਗਿਆ, NU_IQ ਸਾਡੀ ਅਗਲੀ ਪੀੜ੍ਹੀ ਦੀਆਂ SUVs ਲਈ ਨੀਂਹ ਬਣਾਉਂਦਾ ਹੈ। ਇਹ ਇੱਕ ਦਲੇਰਾਨਾ ਕਦਮ ਹੈ ਅਤੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਜੋ ਗਾਹਕਾਂ ਨੂੰ ਸਮਝੌਤੇ ਕਰਨ ਤੋਂ ਮੁਕਤ ਕਰਦਾ ਹੈ ਅਤੇ ਸੱਚਮੁੱਚ ਲੋੜੀਂਦੇ, ਪ੍ਰੀਮੀਅਮ ਕੋਰ SUVs ਨੂੰ ਮੁੱਖ ਧਾਰਾ ਵਿੱਚ ਲਿਆਉਂਦਾ ਹੈ।”
ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋ ਐਂਡ ਫਾਰਮ ਸੈਕਟਰ ਦੇ ਚੀਫ਼ ਡਿਜ਼ਾਈਨ ਐਂਡ ਕ੍ਰਿਏਟਿਵ ਅਫਸਰ, ਪ੍ਰਤਾਪ ਬੋਸ ਨੇ ਕਿਹਾ, “ਮੁੰਬਈ ਅਤੇ ਬਾਨਬਰੀ ਵਿੱਚ ਸਤਿਥ ਸਾਡੇ ਗਲੋਬਲ ਡਿਜ਼ਾਈਨ ਸਟੂਡੀਓ ਵਿੱਚ ਡਿਜ਼ਾਈਨ ਕੀਤੀਆਂ ਗਈਆਂ NU_IQ SUVs, ਸਾਡੇ ਹਾਰਟ ਕੋਰ ਡਿਜ਼ਾਈਨ ਫ਼ਲਸਫ਼ੇ ਦੇ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਨੂੰ ਦਰਸਾਉਂਦੀਆਂ ਹਨ। ਇਸ ਕੇਂਦਰੀ ਸਿਧਾਂਤ 'ਤੇ ਅਧਾਰਿਤ ਹਨ ਕਿ ਵਧੀਆ ਡਿਜ਼ਾਈਨ ਨੂੰ ਲੋਕਾਂ ਅਤੇ ਉਨ੍ਹਾਂ ਦੇ ਵਾਹਨਾਂ ਵਿਚਕਾਰ ਇੱਕ ਭਾਵਨਾਤਮਕ ਬੰਧਨ ਪੈਦਾ ਕਰਨਾ ਚਾਹੀਦਾ ਹੈ ਜਦੋਂ ਕਿ ਇੱਕ ਨਵੇਂ ਭਵਿੱਖ ਲਈ ਇਸਦੀ ਨਵੇਂ ਸਿਰੇ ਤੋਂ ਕਲਪਨਾ ਕਰਨੀ ਚਾਹੀਦੀ ਹੈ। 'ਵਿਰੋਧੀ ਆਕਰਸ਼ਣ' ਥੀਮ ਦੇ ਅਧਾਰ ਤੇ, ਜਿੱਥੇ ਵਿਪਰੀਤ ਤੱਤਾਂ ਦਾ ਸੁਮੇਲ ਇੱਕ ਨਵੀਂ ਭਾਵਪੂਰਨ ਡਿਜ਼ਾਈਨ ਭਾਸ਼ਾ ਬਣਾਉਂਦਾ ਹੈ, ਇਹ ਕੰਨਸੈਪਟ ਅਜਿਹੇ ਅਨੁਭਵਾਂ ਨੂੰ ਆਕਾਰ ਦੇਣ ਦਾ ਵਾਅਦਾ ਕਰਦੇ ਹਨ ਜੋ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ, ਕਿਸੇ ਵੀ ਭੂਮੀ 'ਤੇ ਸਾਹਸ, ਵਿਸ਼ਵਾਸ ਅਤੇ judav ਨੂੰ ਪ੍ਰੇਰਿਤ ਕਰਦੇ ਹਨ।”
ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਆਟੋਮੋਟਿਵ ਡਿਵੀਜ਼ਨ ਦੇ ਚੀਫ ਐਗਜੀਕਿਊਟਿਵ ਅਫਸਰ ਅਤੇ ਮਹਿੰਦਰਾ ਇਲੈਕਟ੍ਰਿਕ ਆਟੋਮੋਬਾਈਲ ਲਿਮਟਿਡ ਦੇ ਐਗਜੀਕਿਊਟਿਵ ਡਾਇਰੈਕਟਰ , ਨਲਿਨੀਕਾਂਤ ਗੋਲਗੁੰਟਾ ਨੇ ਕਿਹਾ, “NU_IQ ਨਵਾਚਰ ਗਲੋਬਲ ਡਿਜ਼ਾਈਨ ਅਤੇ ਉੱਨਤ ਤਕਨਾਲੋਜੀ ਦੇ ਸੁਮੇਲ ਨਾਲ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਰਾਈਟ -ਐਂਡ -ਲੈਫਟ -ਹੈਂਡ -ਡਰਾਈਵ ਬਾਜ਼ਾਰਾਂ ਵਿੱਚ ਆਟੋਮੋਟਿਵ ਉਦਯੋਗ ਵਿੱਚ ਅਣਦੇਖੇ ਖੇਤਰਾਂ ਵਿਚ ਕ੍ਰਾਂਤੀ ਲਿਆਏਗਾ । ਅਸੀਂ ਇੱਥੇ ਜੋ ਚਾਰ ਕੰਨਸੈਪਟ ਪ੍ਰਦਰਸ਼ਿਤ ਕਰ ਰਹੇ ਹਾਂ ਉਹ ਆਉਣ ਵਾਲੇ ਸਮੇਂ ਦੀ ਇੱਕ ਬੋਲਡ ਝਲਕ ਪੇਸ਼ ਕਰਦੇ ਹਨ। ਉਹ ਮੋਬਿਲਟੀ ਦੇ ਇੱਕ ਨਵੇਂ ਬਿਨਾਂ ਸਮਝੌਤੇ ਵਾਲੇ ਯੁੱਗ ਦੀ ਸ਼ੁਰੂਆਤ ਕਰਦੇ ਹਨ ਅਤੇ ਆਜ਼ਾਦੀ ਨੂੰ ਇੱਕ ਨਵਾਂ ਅਰਥ ਦਿੰਦੇ ਹਨ।”
ਹਾਰਟਕੋਰ ਡਿਜ਼ਾਈਨ ਫਿਲਾਸਫੀ ਦਾ ਅਗਲਾ ਪੜਾਅ:
Vision.S, Vision.T, Vision.SXT ਅਤੇ Vision.X, ਹਰੇਕ ਮਹਿੰਦਰਾ ਦੇ ਭਵਿੱਖ-ਤਿਆਰ NU_IQ ਪਲੇਟਫਾਰਮ ਦੇ ਇੱਕ ਵੱਖਰੇ ਸਮੀਕਰਨ ਨੂੰ ਦਰਸ਼ਾਉਂਦੇ ਹਨ। ਇਹ ਕੰਨਸੈਪਟ ਵਿਸ਼ਵਵਿਆਪੀ ਦਰਸ਼ਕਾਂ ਲਈ ਨਿੱਜੀ, ਆਲ-ਟੇਰੇਨ ਮੋਬਿਲਿਟੀ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਮਹਿੰਦਰਾ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ, ਜਿਸ ਵਿਚ ਮਜ਼ਬੂਤ ਬ੍ਰਾਂਡ ਵਿਰਾਸਤ ਨੂੰ ਉੱਨਤ, ਭਾਵਪੂਰਨ ਡਿਜ਼ਾਈਨ ਨਾਲ ਜੋੜਿਆ ਗਿਆ ਹੈ । Vision.T, Vision.SXT ਦੀ 'ਬੌਰਨ ਆਈਕੋਨਿਕ' ਭਾਵਨਾ ਤੋਂ ਲੈ ਕੇ Vision.S ਦੀ ਸਪੋਰਟੀ ਸੋਲਿਡਿਟੀ, ਅਤੇ Vision.X ਦੇ ਸਕਲਪਚਰਲ ਐਥਲੈਟਿਸਿਜ਼ਮ ਦੇ ਨਾਲ, ਹਰੇਕ ਮਾਡਲ ਇੱਕ ਸਪਸ਼ਟ, ਵਿਲੱਖਣ ਸ਼ਖਸੀਅਤ ਨਾਲ ਤਿਆਰ ਕੀਤਾ ਗਿਆ ਹੈ। ਮੁੰਬਈ ਵਿੱਚ ਮਹਿੰਦਰਾ ਇੰਡੀਆ ਡਿਜ਼ਾਈਨ ਸਟੂਡੀਓ (MIDS) ਅਤੇ ਬਾਨਬਰੀ, ਯੂਕੇ ਵਿੱਚ ਮਹਿੰਦਰਾ ਐਡਵਾਂਸਡ ਡਿਜ਼ਾਈਨ ਯੂਰਪ (MADE) ਦੁਆਰਾ ਸਹਿਯੋਗ ਨਾਲ ਵਿਕਸਤ ਕੀਤੇ ਗਏ, ਚਾਰ ਕੰਨਸੈਪਟ ਬ੍ਰਾਂਡ ਦੀ ਵਿਕਸਤ ਹੋ ਰਹੀ ਡਿਜ਼ਾਈਨ ਭਾਸ਼ਾ ਦਾ ਪ੍ਰਮਾਣ ਹਨ, ਜੋ ਕਿ ਸਮੇਂ ਦੇ ਨਾਲ ਬ੍ਰਾਂਡ ਸੰਕੇਤਾਂ ਨੂੰ ਆਧੁਨਿਕ, ਭਵਿੱਖ-ਕੇਂਦ੍ਰਿਤ ਨਵੀਨਤਾ ਨਾਲ ਸੰਤੁਲਿਤ ਕਰਦੀ ਹੈ।
ਮਹਿੰਦਰਾ ਰਿਸਰਚ ਵੈਲੀ ਵਿੱਚ ਤਿਆਰ ਕੀਤੇ ਗਏ ਇਹ ਕੰਨਸੈਪਟ 2027 ਤੋਂ ਉਤਪਾਦਨ ਵਿੱਚ ਆਉਣਗੇ। ਇਹ ਸਾਹਸੀ ਰਣਨੀਤੀ ਮਹਿੰਦਰਾ ਦੇ ਭਾਰਤ ਵਿੱਚ ਇੱਕ ਵੱਡੇ ਅਧਾਰ ਤੱਕ ਕਲਾਸ-ਮੋਹਰੀ, ਲਗਜ਼ਰੀ SUV ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੀ ਹੈ, ਜਦੋਂ ਕਿ ਲੈਫਟ -ਹੈਂਡ ਡਰਾਈਵ ਖੇਤਰਾਂ ਸਮੇਤ ਵਿਸ਼ਵ ਬਾਜ਼ਾਰਾਂ ਵਿੱਚ ਪ੍ਰੀਮੀਅਮ SUV ਅਨੁਭਵ ਨੂੰ ਮੁੜ ਪਰਿਭਾਸ਼ਿਤ ਕਰਦੀ ਹੈ।