![]() |
ਕਰਨ ਔਜਲਾ ਅਤੇ ਸੁਨੀਲ ਨਈਅਰ, ਐਮਡੀ, ਸੋਨੀ ਇੰਡੀਆ |
ਚੰਡੀਗੜ੍ਹ/ਲੁਧਿਆਣਾ, 17 ਅਗਸਤ 2025 (ਭਗਵਿੰਦਰ ਪਾਲ ਸਿੰਘ): ਸੋਨੀ ਇੰਡੀਆ ਨੇ ਅੱਜ ULT POWER SOUND ਸੀਰੀਜ਼ ਦੀ ਸੈਕੰਡ ਜਨਰੇਸ਼ਨ ਲਾਈਨਅੱਪ ਦਾ ਉਦਘਾਟਨ ਕੀਤਾ ਹੈ । ਨਵੀਂ ਰੇਂਜ ਵਿੱਚ ਵਾਇਰਲੈੱਸ ਪਾਰਟੀ ਸਪੀਕਰ ULT TOWER 9 ਅਤੇ ULT TOWER 9AC, ਵਾਇਰਲੈੱਸ ਬਲੂਟੁੱਥ ਸਪੀਕਰ ULT FIELD 5 ਅਤੇ ULT FIELD 3 ਅਤੇ ਵਾਇਰਲੈੱਸ ਡਿਊਲ ਮਾਈਕ, ULTMIC1 ਸ਼ਾਮਲ ਹਨ। ਇਸ ਸੀਰੀਜ਼ ਦੇ ਸਾਰੇ ਸਪੀਕਰਾਂ ਵਿੱਚ ਪਾਵਰਫੁੱਲ ਬਾਸ ਲਈ ULT ਬਟਨ ਸ਼ਾਮਲ ਕੀਤਾ ਗਿਆ ਹੈ, ਜੋ ਇੱਕ ਜਾਂ ਦੋ ਵੱਖ-ਵੱਖ ਸਾਊਂਡ ਮੋਡਸ ਨਾਲ ਮਿਊਜ਼ਿਕ ਨੂੰ ਇਨ੍ਹਾਂਸ ਕਰਦੇ ਹੋਏ ਸੋਨੀ ਦੀ ਸਿਗਨੇਚਰ ਸਾਊਂਡ ਕੁਆਲਿਟੀ ਪ੍ਰਦਾਨ ਕਰਦਾ ਹੈ।
ਸੋਨੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ, ਸੁਨੀਲ ਨਈਅਰ ਨੇ ULT POWER SOUND ਦੇ ਤਹਿਤ ਨਵੇਂ ਉਤਪਾਦਾਂ ਦੀ ਸ਼ੁਰੂਆਤ 'ਤੇ ਆਪਣੀ ਉਤਸੁਕਤਾ ਜ਼ਾਹਰ ਕਰਦੇ ਹੋਏ ਕਿਹਾ, "ਅਸੀਂ ਲਗਾਤਾਰ ਇਨੋਵੇਟਿਵ ਆਡੀਓ ਉਤਪਾਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਜੋ ਸਾਡੇ ਗਾਹਕਾਂ ਦੇ ਸੁਣਨ ਦੇ ਅਨੁਭਵ ਨੂੰ ਪੂਰੀ ਤਰਾਂ ਬਦਲ ਦੇਣ । ULT POWER SOUND ਸੀਰੀਜ਼ ਦਾ ਨਵੀਨਤਮ ਲਾਂਚ ਸੋਨੀ ਦੇ ਇਸੇ ਵਿਜ਼ਿਨ ਨੂੰ ਦਰਸ਼ਾਉਂਦੇ ਹੋਏ ਪਾਵਰਫੁੱਲ ਬਾਸ ਅਤੇ ਸੱਚਮੁੱਚ ਹੀ ਇਮਰਸਿਵ ਸਾਊਂਡ ਦੀ ਪੇਸ਼ਕਸ਼ ਕਰਦਾ ਹੈ। ਕਰਨ ਔਜਲਾ ਦੇ ਨਾਲ ਆਪਣੀ ਭਾਗੀਦਾਰੀ ਬਾਰੇ ਬੋਲਦੇ ਹੋਏ, ਉਨ੍ਹਾਂ ਨੇ ਅੱਗੇ ਕਿਹਾ, " ULT ਰੇਂਜ ਲਈ ਕਰਨ ਔਜਲਾ ਨੂੰ ਆਪਣੇ ਬ੍ਰਾਂਡ ਅੰਬੈਸਡਰ ਵਜੋਂ ਚੁਣਦੇ ਹੋਏ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ । ਨੌਜਵਾਨਾਂ ਨਾਲ ਉਨ੍ਹਾਂ ਦਾ ਮਜ਼ਬੂਤ ਕਨੈਕਸ਼ਨ ਸਾਡੇ ਬ੍ਰਾਂਡ ਦੇ ਸਿਧਾਂਤਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਇਕੱਠੇ ਮਿਲ ਕੇ, ਸਾਡਾ ਉਦੇਸ਼ ਹਰ ਸਰੋਤੇ ਤੱਕ ਲਾਈਵ ਪ੍ਰਦਰਸ਼ਨ ਦੇ ਉਤਸ਼ਾਹਜਨਕ ਅਨੁਭਵ ਨੂੰ ਪਹੁੰਚਾਉਣਾ ਹੈ, ਜਿਸ ਨਾਲ ਉਹ ਸਹੀ ਅਰਥਾਂ ਵਿਚ ਮਿਊਜ਼ਿਕ ਦੀ ਪਾਵਰ ਨੂੰ ਮਹਿਸੂਸ ਕਰ ਸਕਣ।"
ਸੋਨੀ ਇੰਡੀਆ ਦੇ ਆਡੀਓ ਬ੍ਰਾਂਡ ਅੰਬੈਸਡਰ ਕਰਨ ਔਜਲਾ ਨੇ ਕਿਹਾ, " ਸੋਨੀ ਦੀ ਕ੍ਰਾਂਤੀਕਾਰੀ ULT ਪਾਵਰ ਸਾਊਂਡ ਲਾਈਨਅੱਪ ਦਾ ਹਿੱਸਾ ਬਣ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ । ਇਸ ਸੀਰੀਜ਼ ਦੀ ਸ਼ਾਨਦਾਰ ਆਡੀਓ ਰੇਂਜ ਮਿਊਜ਼ਿਕ ਦੇ ਅਨੁਭਵ ਨੂੰ ਪੂਰੀ ਤਰਾਂ ਬਦਲ ਹੀ ਦਿੰਦੀ ਹੈ, ਡੂੰਘੀ, ਰੂਹ ਨੂੰ ਹਿਲਾ ਦੇਣ ਵਾਲੀ ਬਾਸ ਅਤੇ ਕ੍ਰਿਸਟਲ-ਕਲੀਅਰ ਸਾਊਂਡ ਪ੍ਰਦਾਨ ਕਰਦੀ ਹੈ। ਭਾਵੇਂ ਮੈਂ ਯਾਤਰਾ ਕਰ ਰਿਹਾ ਹੋਵਾਂ ਜਾਂ ਘਰ ਵਿੱਚ ਹੋਵਾਂ , ULT ਪਾਵਰ ਸਾਊਂਡ ਦੇ ਉਤਪਾਦ ਬਾਰੀਕੀ ਨਾਲ ਹਰ ਵੇਰਵੇ ਨੂੰ ਕੈਪਚਰ ਕਰਦੇ ਹਨ ਅਤੇ ਸਾਊਂਡ ਕੁਆਲਿਟੀ ਨੂੰ ਇਸ ਤਰੀਕੇ ਨਾਲ ਬਿਹਤਰ ਬਣਾਉਂਦੇ ਹਨ ਜੋ ਪਹਿਲਾਂ ਕਦੇ ਨਹੀਂ ਕੀਤਾ ਗਿਆ ।"
1. ULT ਟਾਵਰ 9 - ਤੁਹਾਡੇ ਘਰ ਵਿੱਚ ਲਾਈਵ-ਵੇਨਿਊ ਸਾਊਂਡ ਦੀ ਪਾਵਰ
ULT ਟਾਵਰ ਦੋ ਵਰਜ਼ਨਸ ਵਿੱਚ ਆਉਂਦਾ ਹੈ - ULT TOWER 9 ਅਤੇ ULT TOWER 9AC, ਦੋਵੇਂ ਕਿਸੇ ਵੀ ਜਗ੍ਹਾ ਨੂੰ ਇੱਕ ਹਾਈ -ਐਨਰਜੀ ਮਨੋਰੰਜਨ ਹੱਬ ਵਿੱਚ ਬਦਲਣ ਲਈ ਤਿਆਰ ਕੀਤੇ ਗਏ ਹਨ। ਹਰੇਕ ਮਾਡਲ ULT ਪਾਵਰ ਸਾਊਂਡ , ਚੁਣੇ ਜਾ ਸਕਣ ਵਾਲੇ ਬਾਸ ਮੋਡਸ (ULT1 ਅਤੇ ULT2) ਨਾਲ ਲੈਸ ਹਨ , ਇਹ ਇਮਰਸਿਵ 360° ਪਾਰਟੀ ਸਾਊਂਡ ਅਤੇ 360° ਪਾਰਟੀ ਲਾਈਟ ਨੂੰ ਸੰਭਵ ਬਣਾਉਂਦੇ ਹਨ ਜੋ ਕਿਸੇ ਵੀ ਜਗ੍ਹਾ ਨੂੰ ਤਿਉਹਾਰ ਵਰਗੀ ਵਾਈਬਸ ਨਾਲ ਊਰਜਾਵਾਨ ਬਣਾ ਦਿੰਦੇ ਹਨ ।
ਭਾਵੇਂ ਤੁਸੀਂ ਮਾਈਕ ਨਾਲ ਕੇਰਾਓਕੇ ਗਾ ਰਹੇ ਹੋ, ਗਿਟਾਰ 'ਤੇ ਜੈਮਿੰਗ ਕਰ ਰਹੇ ਹੋ, ਜਾਂ ਟੀਵੀ ਸਾਊਂਡ ਬੂਸਟਰ ਨਾਲ ਆਪਣੇ ਮਨਪਸੰਦ ਸ਼ੋਅ ਨੂੰ ਹੋਰ ਮਜ਼ੇਦਾਰ ਬਣਾ ਰਹੇ ਹੋ, ULT ਟਾਵਰ 9 ਤੁਹਾਡੀਆਂ ਮਨੋਰੰਜਨ ਜ਼ਰੂਰਤਾਂ ਦੇ ਅਨੁਸਾਰ ਆਸਾਨੀ ਨਾਲ ਢਲ ਜਾਂਦਾ ਹੈ। ਇਸਨੂੰ ਵਾਧੂ ਸਹੂਲਤ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਇੱਕ ਬਿਲਟ-ਇਨ ਹੈਂਡਲ ਅਤੇ ਕਾਸਟਰ ਨਾਲ ਇਸਨੂੰ ਆਸਾਨੀ ਨਾਲ ਇੱਕ ਜਗਾਹ ਤੋਂ ਦੂਸਰੀ ਜਗਾਹ ਲਿਜਾਇਆ ਜਾ ਸਕਦਾ ਹੈ , ਟਿਕਾਊਤਾ ਲਈ ਇੱਕ ਵਾਟਰ -ਰਜਿਸਟੇਂਟ ਟਾਪ ਪੈਨਲ, ਅਤੇ ਤੁਹਾਡੇ ਡਿਵਾਈਸਾਂ ਨੂੰ ਚਾਰਜ ਰੱਖਣ ਲਈ ਇੱਕ ਬਿਲਟ-ਇਨ ਪਾਵਰ ਬੈਂਕ ਵੀ ਸ਼ਾਮਲ ਕੀਤਾ ਗਿਆ ਹੈ। ਸਾਊਂਡ ਫੀਲਡ ਔਪਟੀਮਾਈਜੇਸ਼ਨ ਦੇ ਨਾਲ ਜੋ ਐਮਬਿਐਂਟ ਨੋਐਸ ਦੇ ਅਨੁਕੂਲ ਹੁੰਦਾ ਹੈ ਅਤੇ ਪਾਰਟੀ ਕਨੈਕਟ ਰਾਹੀਂ 100 ਤੱਕ ਕੰਪੇਟਿਬਲ ਸਪੀਕਰਸ ਨੂੰ ਜੋੜਨ ਦੀ ਸਮਰੱਥਾ ਰੱਖਦਾ ਹੈ।
ULT ਟਾਵਰ 9 ਅਤੇ ULT ਟਾਵਰ 9AC ਦੋਨਾਂ ਵਿਚ ਵੱਖਰਾ ਕਿ ਹੈ?
• ULT ਟਾਵਰ 9: ਤੇਜ਼ ਚਾਰਜਿੰਗ ਦੇ ਨਾਲ ਇੱਕ ਪ੍ਰਭਾਵਸ਼ਾਲੀ 25-ਘੰਟੇ ਦੀ ਬੈਟਰੀ ਲਾਈਫ਼ ਦੀ ਪੇਸ਼ਕਸ਼ ਕਰਦਾ ਹੈ, ਜੋ ਇਸਨੂੰ ਲੰਬੇ ਸਮੇਂ ਤੱਕ ਅਨਪਲੱਗ ਕੀਤੇ ਪਾਰਟੀਆਂ ਲਈ ਸੰਪੂਰਨ ਬਣਾਉਂਦਾ ਹੈ।
• ULT ਟਾਵਰ 9AC : ਪਲੱਗ-ਐਂਡ-ਪਲੇ ਫਾਰਮੈਟ ਵਿੱਚ ਉਹੀ ਪਾਵਰਫੁੱਲ ਸਾਊਂਡ ਅਤੇ ਫ਼ੀਚਰਸ ਪ੍ਰਦਾਨ ਕਰਦਾ ਹੈ, ਜੋ ਘਰ ਵਿੱਚ ਜਾਂ ਯਾਤਰਾ ਦੌਰਾਨ ਪੂਰੇ ਦਿਨ ਦੀ ਸਲੀਬ੍ਰੇਸ਼ਨਸ ਲਈ ਇਸਨੂੰ ਆਦਰਸ਼ ਬਣਾਉਂਦੇ ਹਨ ।
2. ULT FIELD 5– ਕੰਪੇਕਟ ਪਰ ਪਾਵਰਫੁੱਲ
ULT FIELD 5 ਦੇ ਨਾਲ ਆਪਣੇ ਮਨਪਸੰਦ ਮਿਊਜ਼ਿਕ ਦਾ ਚਲਦੇ-ਫਿਰਦੇ ਆਨੰਦ ਲੈ ਸਕਦੇ ਹੋ — ਇੱਕ ਕੰਪੇਕਟ ਸਪੀਕਰ ਜੋ ਸ਼ਕਤੀਸ਼ਾਲੀ ਬਾਸ ਪ੍ਰਦਾਨ ਕਰਦਾ ਹੈ। ਵਧੇਰੇ ਸਹੂਲਤ ਲਈ ਡਿਜ਼ਾਈਨ ਕੀਤਾ ਗਿਆ ਹੈ, ਇਹ ਮਲਟੀ-ਵੇਅ ਸਟ੍ਰੈਪ ਨਾਲ ਆਉਂਦਾ ਹੈ , ਅਤੇ ਇਹ ਵਾਟਰਪ੍ਰੂਫ਼, ਡਸਟ-ਪ੍ਰੂਫ਼ ਅਤੇ ਸ਼ੌਕ -ਪ੍ਰੂਫ਼ ਹੈ, ਇਹ ਫੀਚਰਸ ਇਸਨੂੰ ਕਿਸੇ ਵੀ ਅਡਵੈਂਚਰ ਲਈ ਸੰਪੂਰਨ ਬਣਾਉਂਦੇ ਹਨ । ਇਸ ਤੋਂ ਇਲਾਵਾ, ਇਸਦੀ ਲੰਬੀ ਬੈਟਰੀ ਲਾਈਫ਼ ਮਿਊਜ਼ਿਕ ਨੂੰ ਲੰਬੇ ਸਮੇਂ ਤੱਕ ਚਲਾਉਂਦੀ ਰਹਿੰਦੀ ਹੈ । ਘੁੰਮਦੇ- ਫਿਰਦੇ ਆਨੰਦ ਦੇਣ ਲਈ ਡਿਜ਼ਾਈਨ ਕੀਤਾ ਗਿਆ, Sony ULT FIELD 5 ਇੱਕ ਮਜ਼ਬੂਤ, ਸੰਖੇਪ ਸਪੀਕਰ ਵਿੱਚ ਸ਼ਕਤੀਸ਼ਾਲੀ ਬਾਸ ਨੂੰ ਪੈਕ ਕਰਦਾ ਹੈ ਜੋ ਕਿਸੇ ਵੀ ਰੋਮਾਂਚ ਲਈ ਤਿਆਰ ਹੈ। ULT POWER SOUND ਦੀ ਵਿਸ਼ੇਸ਼ਤਾ ਵਾਲਾ, ਇਹ ਡੀਪ ਅਤੇ ਇਨ੍ਹਾਂਸਡ ਆਡੀਓ ਪ੍ਰਦਾਨ ਕਰਦਾ ਹੈ, ਜਦੋਂ ਕਿ 10 ਬੈਂਡ ਕਸਟਮ ਇਕੁਅਲਾਈਜ਼ਰ ਤੁਹਾਨੂੰ ਤੁਹਾਡੀ ਵਾਈਬ ਦੇ ਅਨੁਕੂਲ ਤੁਹਾਡੀ ਸਾਊਂਡ ਨੂੰ ਬਿਹਤਰ -ਟਿਊਨ ਕਰਨ ਦੇ ਸਮਰਥ ਹੈ । 25 ਘੰਟਿਆਂ ਤੱਕ ਦੀ ਬੈਟਰੀ ਲਾਈਫ਼, ਇੱਕ ਮਲਟੀ-ਵੇਅ ਸਟ੍ਰੈਪ, ਅਤੇ ਵਾਟਰ , ਡਸਟ , ਸ਼ੌਕ , ਅਤੇ ਸਾਲਟ ਵਾਟਰ ਰਜਿਸਟੇਂਟ ਲਈ IP67 ਰੇਟਿੰਗ ਦੇ ਨਾਲ, ULT FIELD 5 ਕਿਸੇ ਵੀ ਸਥਾਨ 'ਤੇ ਬਿਹਤਰੀਨ ਪਰਫਾਰਮੈਂਸ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ, ਭਾਵੇਂ ਤੁਸੀਂ ਕੀਤੇ ਵੀ ਚਲੇ ਜਾਓ । ਸਾਊਂਡ ਫੀਲਡ ਔਪਟੀਮਾਈਜੇਸ਼ਨ ਸ਼ੋਰ-ਸ਼ਰਾਬੇ ਵਾਲੇ ਵਾਤਾਵਰਣ ਵਿੱਚ ਵੀ ਸਪਸ਼ਟ ਪਲੇਬੈਕ ਨੂੰ ਯਕੀਨੀ ਬਣਾਉਂਦਾ ਹੈ, ਅਤੇ ਮਲਟੀ-ਡਿਵਾਈਸ ਕਨੈਕਸ਼ਨ ਦੇ ਨਾਲ, ਤੁਸੀਂ ਸਹਿਜ ਮੁਈਜ਼ਿਕ ਕੰਟਰੋਲ ਲਈ ਦੋ ਡਿਵਾਈਸਾਂ ਵਿਚਕਾਰ ਆਸਾਨੀ ਨਾਲ ਸਵਿਚ ਕਰ ਸਕਦੇ ਹੋ। ਭਾਵੇਂ ਤੁਸੀਂ ਹਾਈਕਿੰਗ ਕਰ ਰਹੇ ਹੋ, ਬੀਚ 'ਤੇ ਆਰਾਮ ਕਰ ਰਹੇ ਹੋ, ਜਾਂ ਅਚਾਨਕ ਤੈਅ ਹੋਈ ਪਾਰਟੀ ਦੀ ਮੇਜ਼ਬਾਨੀ ਕਰ ਰਹੇ ਹੋ, ਪਾਰਟੀ ਕਨੈਕਟ ਰਾਹੀਂ 100 ਤੱਕ ਕੰਪੇਟਿਬਲ ਸਪੀਕਰਾਂ ਨੂੰ ਕਨੈਕਟ ਕਰੋ ਅਤੇ ਸੋਨੀ | ਸਾਊਂਡ ਕਨੈਕਟ ਐਪ ਨਾਲ ਆਪਣੇ ਪਸੰਦ ਅਨੁਸਾਰ ਆਪਣੇ ਅਨੁਭਵ ਨੂੰ ਨਿਯੰਤਰਿਤ ਕਰੋ—ਕਿਉਂਕਿ ਸ਼ਾਨਦਾਰ ਸਾਊਂਡ ਕਦੇ ਵੀ ਸਟਿਲ ਨਹੀਂ ਰਹਿਣੀ ਚਾਹੀਦੀ।
3. ULT FIELD 3 -ਪਾਵਰਫੁੱਲ ਸਾਊਂਡ । ਇਸਨੂੰ ਆਪਣਾ ਬਣਾ ਲਓ
ਕੰਪੇਕਟ , ਪਾਵਰਫੁੱਲ , ਅਤੇ ਤੁਹਾਡੇ ਨਾਲ ਚੱਲਣ ਲਈ ਡਿਜ਼ਾਈਨ ਕੀਤਾ ਗਿਆ, Sony ULT FIELD 3 ULT ਪਾਵਰ ਸਾਊਂਡ ਦੇ ਨਾਲ ਇੱਕ ਡੀਪ , ਪੰਚੀ ਬਾਸ ਪ੍ਰਦਾਨ ਕਰਦਾ ਹੈ। 24 ਘੰਟਿਆਂ ਤੱਕ ਦੀ ਬੈਟਰੀ ਲਾਈਫ, ਇੱਕ ਮਲਟੀ-ਵੇਅ ਸਟ੍ਰੈਪ, ਅਤੇ ਇੱਕ IP67-ਰੇਟਡ ਵਾਟਰ ਅਤੇ ਡਸਟ -ਰਜਿਸਟੇਂਟ ਬਿਲਡ ਦੇ ਨਾਲ, ਇਹ ਯਾਤਰਾ ਦੌਰਾਨ ਤੁਹਾਡਾ ਸੰਪੂਰਨ ਸਾਥੀ ਬਣ ਜਾਵੇਗਾ । ਭਾਵੇਂ ਤੁਸੀਂ 10 ਬੈਂਡ ਕਸਟਮ ਇਕੁਅਲਾਈਜ਼ਰ ਨਾਲ ਆਪਣੇ ਆਡੀਓ ਨੂੰ ਵਧੀਆ ਬਣਾ ਰਹੇ ਹੋ, ਸਾਊਂਡ ਫੀਲਡ ਔਪਟੀਮਾਈਜੇਸ਼ਨ ਰਾਹੀਂ ਅਨੁਕੂਲਿਤ ਆਵਾਜ਼ ਦਾ ਆਨੰਦ ਮਾਣ ਰਹੇ ਹੋ, ਜਾਂ ਮਲਟੀ-ਡਿਵਾਈਸ ਕਨੈਕਸ਼ਨ ਨਾਲ ਦੋ ਡਿਵਾਈਸਾਂ ਵਿਚਕਾਰ ਸਹਿਜੇ ਹੀ ਕਨੈਕਟ ਕਰ ਰਹੇ ਹੋ, ULT FIELD 3 ਤੁਹਾਡੇ ਲਾਈਫਸਟਾਈਲ ਦੇ ਅਨੁਕੂਲ ਆਪਣੇ ਆਪ ਨੂੰ ਢਾਲ ਲੈਂਦਾ ਹੈ। ਪਾਰਟੀ ਕਨੈਕਟ ਦੀ ਵਰਤੋਂ ਕਰਕੇ 100 ਕੰਪੇਟਿਬਲ ਸਪੀਕਰਾਂ ਨੂੰ ਕਨੈਕਟ ਕਰਕੇ ਕਿਸੇ ਵੀ ਸਮੇਂ ਇੱਕ ਸ਼ਾਨਦਾਰ ਆਡੀਓ ਅਨੁਭਵ ਬਣਾ ਸਕਦੇ ਹੋ , ਅਤੇ ਇਸਨੂੰ ਸੋਨੀ | ਸਾਊਂਡ ਕਨੈਕਟ ਐਪ ਨਾਲ ਆਸਾਨੀ ਨਾਲ ਕੰਟਰੋਲ ਕਰ ਸਕਦੇ ਹੋ । ULT FIELD 3 ਸਾਬਤ ਕਰਦਾ ਹੈ ਕਿ ਪਾਵਰਫੁੱਲ ਸਾਊਂਡ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਜਾ ਸਕਦੀ ਹੈ ਅਤੇ ਬਿਲਕੁਲ ਤੁਸੀਂ ਆਪਣੇ ਪਸੰਦੀਦਾ ਮਿਊਜ਼ਿਕ ਦਾ ਆਨੰਦ ਲੈ ਸਕਦੇ ਹੋ ਜਿਸ ਤਰਾਂ ਕਿ ਤੁਸੀਂ ਚਾਹੁੰਦੇ ਹੋ।
4. ULTMIC1 – ਆਪਣੀ ਆਵਾਜ਼ 'ਤੇ ਵੋਲਿਉਮ ਵਧਾ ਸਕਦੇ ਹੋ
ULTMIC1 ਨਾਲ ਆਪਣੀ ਆਵਾਜ਼ ਨੂੰ ਜੀਵੰਤ ਕਰ ਲਵੋ , ਪਰਫੈਕਟ ਵਾਇਰਲੈੱਸ ਮਾਈਕ੍ਰੋਫੋਨ ਦੇ ਨਾਲ ਯਾਦਗਾਰ ਪਰਫਾਰਮੈਂਸ —ਚਾਹੇ ਇਹ ਕੇਰਾਓਕੇ ਰਾਤ ਹੋਵੇ, ਜੈਮ ਸੈਸ਼ਨ ਹੋਣ , ਜਾਂ ਬਸ ਗਾਣਾ ਗਾਉਣਾ ਹੋਵੇ। ਇਹ ਤੁਹਾਡੇ ਬੈਕਰਾਊਂਡ ਸ਼ੋਰ ਨੂੰ ਕਾਫੀ ਘਟਾ ਕੇ ਕਲੀਅਰ , ਪਾਵਰਫੁੱਲ ਵੋਕਲ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ, ULTMIC1 ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੀ ਆਵਾਜ਼ ਰਿੱਚ , ਡਾਇਨੇਮਿਕ ਸਪੱਸ਼ਟਤਾ ਨਾਲ ਚਮਕੇ।
ਡੁਏਟ ਅਸਿਸਟ ਦੀ ਫੀਚਰ ਵਾਲਾ, ਇਹ ਡਿਉਲ ਪਰਫਾਰਮੈਂਸ ਦੌਰਾਨ ਆਪਣੇ ਆਪ ਮਾਈਕ ਵਾਲੀਅਮ ਨੂੰ ਸੰਤੁਲਿਤ ਕਰਦਾ ਹੈ, ਤਾਂ ਕਿ ਸਾਰਿਆਂ ਵਿੱਚ ਕੋਈ ਵੀ ਆਵਾਜ਼ ਗੁਆਚ ਨਾ ਜਾਵੇ। ਪਲੱਗ ਐਂਡ ਪਲੇ ਕਨੈਕਟੀਵਿਟੀ ਦੇ ਨਾਲ, ਬਸ ਡੋਂਗਲ ਨੂੰ ਆਪਣੇ ULT ਪਾਰਟੀ ਸਪੀਕਰ ਦੇ ਮਾਈਕ ਜੈਕ ਨਾਲ ਕਨੈਕਟ ਕਰੋ ਅਤੇ ਤੁਰੰਤ ਪਰਫਾਰਮੈਂਸ ਕਰਨਾ ਸ਼ੁਰੂ ਕਰ ਸਕਦੇ ਹੋ । 20 ਘੰਟਿਆਂ ਤੱਕ ਮਾਈਕ ਪਲੇਟਾਈਮ, ਤੇਜ਼ ਚਾਰਜਿੰਗ ਜੋ ਸਿਰਫ 10 ਮਿੰਟਾਂ ਵਿੱਚ 120 ਮਿੰਟ ਦਿੰਦੀ ਹੈ ਅਤੇ ਕਿਤੇ ਵੀ ਮੁਸ਼ਕਲ-ਰਹਿਤ ਪਾਵਰ-ਅਪਸ ਲਈ ਸੁਵਿਧਾਜਨਕ USB ਚਾਰਜਿੰਗ ਦਾ ਆਨੰਦ ਮਾਣੋ। ਕੰਪੇਕਟ , ਰਿਸਪਾਂਸੀਵ , ਅਤੇ ਬਿਹਤਰੀਨ ਪਰਫਾਰਮੈਂਸ ਲਈ ਤਿਆਰ, ULTMIC1 ਮਿਊਜ਼ਿਕ ਨੂੰ ਫਲੋਇੰਗ ਅਤੇ ਹਾਈ ਐਨਰਜੀ ਵਿਚ ਰੱਖਦਾ ਹੈ, ਇਸ ਲਈ ਸਪੌਟਲਾਈਟ ਹਮੇਸ਼ਾ ਤੁਹਾਡੇ 'ਤੇ ਰਹੇਗੀ ।
ਉਪਲੱਭਤਾ ਅਤੇ ਕੀਮਤ
ਨਵੇਂ ULT POWER SOUND ਉਤਪਾਦ (ULT TOWER 9, ULT TOWER 9AC, ULT FIELD 5, ULT FIELD 3, ਅਤੇ ULTMIC1) ਸੋਨੀ ਰਿਟੇਲ ਸਟੋਰਾਂ - ਸੋਨੀ ਸੈਂਟਰ ਅਤੇ ਸੋਨੀ ਐਕਸਕਲੂਸਿਵ, www.ShopatSC.com ਪੋਰਟਲ, ਪ੍ਰਮੁੱਖ ਇਲੈਕਟ੍ਰਾਨਿਕ ਸਟੋਰਾਂ ਅਤੇ ਭਾਰਤ ਵਿੱਚ ਹੋਰ ਈ-ਕਾਮਰਸ ਪੋਰਟਲਾਂ 'ਤੇ ਉਪਲਬਧ ਹਨ।
ਇੱਕ ਵਿਸ਼ੇਸ਼ ਲਾਂਚ ਪੇਸ਼ਕਸ਼ ਦੇ ਤੌਰ 'ਤੇ, ULT TOWER 9 ਅਤੇ ULT TOWER 9AC ਖਰੀਦਣ ਵਾਲੇ ਗਾਹਕਾਂ ਨੂੰ 19,990/- ਰੁਪਏ (MRP) ਦਾ ਸੋਨੀ ਵਾਇਰਲੈੱਸ MIC ਮਿਲੇਗਾ।
Model |
Best Buy (in INR) |
Availability |
Color |
ULT TOWER 9 |
84,990/- |
12th August 2025 onwards |
Black |
ULT TOWER 9AC |
69,990/- |
12th August 2025 onwards |
Black |
ULT FIELD 5 |
24,990/- |
Available now |
Off White and Black |
ULT FIELD 3 |
17,990/- |
Available now |
Forest Grey, Off White and Black |
ULTMIC1 |
14,990/- |
Available now |
Black |