Home >> Ludhiana >> ਲੈਟਸ ਦੀ ਚੋਣ-15 ਵਿਚੋਂ 9 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਕਰਕੇ ਭੰਬਰਾ ਸੀ.ਈ.ਓ. ਬਣੇ



* ਸਰਵਸੰਮਤੀ ਨਾਲ ਕੁਲਾਰ ਸੈਕਟਰੀ, ਸਰਹਾਲੀ, ਸਚਦੇਵਾ, ਸਭਰਵਾਲ ਤੇ ਗੁਪਤਾ ਬਣੇ ਨਿਰਦੇਸ਼ਕ
ਲੁਧਿਆਣਾ, 5 ਮਾਰਚ (ਸੰਜੀਵ)-ਲੁਧਿਆਣਾ ਇਨਫ਼ੂਲੈਟਸ ਟ੍ਰੀਟਮੈਂਟ ਸੁਸਾਇਟੀ (ਲੈਟਸ) ਦੀ ਚੋਣ ਲਈ ਅੱਜ ਨਾਮਜ਼ਦਗੀ ਕਾਗਜ਼ ਵਾਪਸ ਲੈਣ ਵਾਲੇ ਦਿਨ ਵੱਖ-ਵੱਖ ਆਹੁਦਿਆਂ ਲਈ 15 ਉਮੀਦਵਾਰਾਂ ਵਿਚੋਂ 9 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਵਾਪਸ ਲੈਣ ਕਰਕੇ ਸਰਵਸੰਮਤੀ ਨਾਲ ਨਰਿੰਦਰ ਸਿੰਘ ਭੰਬਰਾ ਲੈਟਸ ਦੇ ਸੀ.ਈ.ਓ. ਬਣੇ, ਜਦਕਿ ਗੁਰਮੀਤ ਸਿੰਘ ਕੁਲਾਰ ਸੈਕਟਰੀ, ਰਾਜਿੰਦਰ ਸਿੰਘ ਸਰਹਾਲੀ, ਮਨਜਿੰਦਰ ਸਿੰਘ ਸਚਦੇਵਾ, ਚੰਦਰਪ੍ਰਕਾਸ਼ ਸਭਰਵਾਲ ਤੇ ਰਾਜਨ ਗੁਪਤਾ ਨਿਰਦੇਸ਼ਕ ਬਣ ਗਏ ਹਨ।
ਲੈਟਸ ਦੀ ਚੋਣ ਲਈ ਚੋਣ ਪ੍ਰੋਗਰਾਮ ਅਨੁਸਾਰ 5 ਮਾਰਚ 2018 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ, 7 ਮਾਰਚ ਨੂੰ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਲਗਾਉਣ ਅਤੇ 17 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਜ਼ਿਲ•ਾ ਉਦਯੋਗ ਕੇਂਦਰ ਲੁਧਿਆਣਾ ਵਿਖੇ ਵੋਟਾਂ ਪਾਉਣ, 17 ਮਾਰਚ ਨੂੰ ਸ਼ਾਮ ਸਾਢੇ 3 ਵਜੇ ਤੋਂ ਵੋਟਾਂ ਦੀ ਗਿਣਤੀ ਉਪਰੰਤ ਨਤੀਜਾ ਘੋਸ਼ਿਤ ਕਰਨ ਲਈ ਨਿਰਧਾਰਿਤ ਕੀਤੀ ਗਈ ਸੀ। ਪਰ ਅੱਜ ਨਾਮਜ਼ਦਗੀ ਕਾਗਜ਼ ਵਾਪਸ ਲੈਣ ਵਾਲੇ ਦਿਨ 1 ਸੀ.ਈ.ਓ., 1 ਸੈਕਟਰੀ ਤੇ 4 ਨਿਰਦੇਸ਼ਕਾਂ ਦੇ ਆਹੁਦੇ ਲਈ ਇਕ-ਇਕ ਉਮੀਦਵਾਰ ਹੀ ਚੋਣ ਮੈਦਾਨ ਵਿਚ ਬਾਕੀ ਰਹਿਣ ਕਰਕੇ 6 ਆਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਕੁਦਰਤੀ ਤੌਰ 'ਤੇ ਹੀ ਹੋ ਗਈ ਹੈ। ਪਰ ਨਿਰਦੇਸ਼ਕ ਉਦਯੋਗ ਤੇ ਵਣਜ ਅਤੇ ਚੇਅਰਮੈਨ ਲੈਟਸ ਵੱਲੋਂ ਮੰਨਜ਼ੂਰੀ ਮਿਲਣ ਤੋਂ ਬਾਅਦ ਨਵੀਂ ਟੀਮ ਨੂੰ ਸੰਵਿਧਾਨਕ ਮਾਨਤਾ ਮਿਲ ਸਕੇਗੀ। 
ਜ਼ਿਲ•ਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਕਮ ਰਿਟਰਨਿੰਗ ਅਫ਼ਸਰ ਅਮਰਜੀਤ ਸਿੰਘ ਭਾਟੀਆ ਕੋਲ ਜੋ ਨਾਮਜ਼ਦਗੀਆਂ ਦਾਖ਼ਲ ਕਰਵਾਈਆਂ ਗਈਆਂ ਹਨ, ਉਨ•ਾਂ ਵਿਚੋਂ ਜੋਗਿੰਦਰ ਕੁਮਾਰ ਨੇ ਸਿਰਫ਼ ਸੀ.ਈ.ਓ. ਲਈ, ਪਦਮ ਔਲ ਨੇ ਸਿਰਫ਼ ਸੈਕਟਰੀ, ਗੁਰਮੀਤ ਸਿੰਘ ਕੁਲਾਰ, ਮਨਜਿੰਦਰ ਸਿੰਘ ਸਚਦੇਵਾ, ਰਾਜਨ ਗੁਪਤਾ ਨੇ ਸੀ.ਈ.ਓ., ਸੈਕਟਰੀ ਤੇ ਨਿਰਦੇਸ਼ਕ ਲਈ, ਨਰਿੰਦਰ ਭੰਬਰਾ ਨੇ ਸੀ.ਈ.ਓ. ਤੇ ਨਿਰਦੇਸ਼ਕ ਲਈ, ਅਸ਼ੋਕ ਕੁਮਾਰ, ਰਾਜਿੰਦਰ ਸਿੰਘ, ਦਲਜੀਤ ਸਿੰਘ ਡੀਕੋ, ਚੰਦਰ ਪ੍ਰਕਾਸ਼ ਸਭਰਵਾਲ ਨੇ ਸੈਕਟਰੀ ਤੇ ਨਿਰਦੇਸ਼ਕ, ਕੁਲਦੀਪ ਸਿੰਘ, ਰਾਜਿੰਦਰ ਸਿੰਘ ਸਰਹਾਲੀ, ਮਨੋਜ ਦੂਆ, ਜਸਵੰਤ ਸਿੰਘ, ਗੁਰਚਰਨ ਸਿੰਘ ਨੇ ਨਿਰਦੇਸ਼ਕ ਲਈ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਸਨ। ਅੱਜ ਜੋਗਿੰਦਰ ਕੁਮਾਰ, ਮਨਜਿੰਦਰ ਸਿੰਘ ਸਚਦੇਵਾ, ਰਾਜਨ ਗੁਪਤਾ ਨੇ ਸੀ.ਈ.ਓ., ਪਦਮ ਔਲ, ਮਨਜਿੰਦਰ ਸਿੰਘ ਸਚਦੇਵਾ, ਰਾਜਨ ਗੁਪਤਾ ਵੱਲੋਂ ਸੈਕਟਰੀ  ਅਤੇ ਗੁਰਮੀਤ ਸਿੰਘ ਕੁਲਾਰ, ਅਸ਼ੋਕ ਕੁਮਾਰ, ਦਲਜੀਤ ਸਿੰਘ ਡੀਕੋ, ਗੁਰਚਰਨ ਸਿੰਘ, ਜਸਵੰਤ ਸਿੰਘ, ਮਨੋਜ ਦੂਆ ਵੱਲੋਂ ਨਿਰਦੇਸ਼ਕ ਵਜੋਂ ਨਾਮਜ਼ਦਗੀ ਕਾਗਜ਼ ਵਾਪਸ ਲਏ ਗਏ ਹਨ।
ਲੈਟਸ ਦੀ ਨਵੀਂ ਬਣੀ ਟੀਮ ਨੂੰ ਅਮਰਜੀਤ ਸਿੰਘ ਭਾਟੀਆ ਜਨਰਲ ਮੈਨੇਜਰ, ਐਸ.ਸੀ. ਰੱਲਨ, ਇੰਦਰਜੀਤ ਸਿੰਘ ਨਵਯੁੱਗ, ਕੇ.ਕੇ. ਸੇਠ, ਅਵਤਾਰ ਸਿੰਘ ਭੋਗਲ, ਜਤਿੰਦਰ ਮਿੱਤਲ, ਮਹਿੰਦਰਪਾਲ ਜੈਨ, ਚਰਨਜੀਤ ਸਿੰਘ ਵਿਸ਼ਵਕਰਮਾ, ਮਨਜੀਤ ਸਿੰਘ ਖਾਲਸਾ, ਜੋਗਿੰਦਰ ਕੁਮਾਰ, ਮਨਮੋਹਣ ਸਿੰਘ ਉੱਭੀ, ਸਤਨਾਮ ਸਿੰਘ ਮੱਕੜ, ਗੁਰਦੀਪ ਸਿੰਘ 32 ਸੈਕਟਰ, ਜਗਦੇਵ ਸਿੰਘ ਵਿੱਕੀ ਕੁਲਾਰ, ਮਨੋਜ ਦੂਆ ਆਦਿ ਨੇ ਵਧਾਈ ਦਿੱਤੀ।
 
Top