Home >> Ludhiana >> Main >> National >> ਵਾਤਾਵਰਨ ਪਲੀਤ ਕਰਕੇ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਧੁੰਦਲਾ ਨਾ ਬਣਾਓ-ਪੰਨੂ





ਲੁਧਿਆਣਾ : 23 ਮਾਰਚ (ਭਜਨਦੀਪ ਸਿੰਘ)-
ਪੰਜਾਬ ਖੇਤੀਬਾੜੀ ਯੂਨੀਵਰਸਿਟੀਲੁਧਿਆਣਾ ਵਿਖੇ ਕਿਸਾਨ ਮੇਲੇ ਦੇ ਦੂਜੇ ਦਿਨ ਇਨਾਮ ਵੰਡ ਸਮਾਰੋਹ ਵਿੱਚ ਸ੍ਰੀ ਕਾਹਨ ਸਿੰਘ ਪੰਨੂਚੇਅਰਮੈਨਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡਮੁੱਖ ਮਹਿਮਾਨ ਵਜੋਂ ਅਤੇ ਡਾਅਸ਼ੋਕ  ਕੁਮਾਰ ਡੀ ਜੀ (ਐਨੀਮਲ ਸਾਇੰਸਆਈ ਸੀ  ਅਆਰਪ੍ਰੋਫੈਸਰ ਪੁਰਨੇਂਦੂ ਬਿਸਵਾਸਵਾਈਸ ਚਾਂਸਲਰਵੈਸਟ ਬੰਗਾਲ ਯੂਨੀਵਰਸਿਟੀ ਆਫ ਐਨੀਮਲ ਐਂਡ ਫਿਸ਼ਰੀ ਸਾਇੰਸ ਅਤੇ ਡਾਕੋਨਸਟੇਨਟਿਨ .ਮਾਲਾਸ਼ਿਨਵਸਲਾਹਕਾਰ (ਖੇਤੀਬਾੜੀਅੰਬੈਸੀ ਆਫ ਰਸ਼ੀਅਨ ਫੈਡਰੇਸ਼ਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏÍ ਇਸ ਮੌਕੇ ਕਿਸਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਪੰਨੂਨੇ ਕਿਹਾ ਕਿ ਖੇਤੀ ਨੂੰ ਦਰਪੇਸ਼ ਸਮੱਸਿਆਵਾਂ ਦੇ ਨਾਲ ਨਾਲ ਪੰਜਾਬ ਦੀ ਹਵਾ ਅਤੇ ਪਾਣੀ ਦੇ ਗੰਧਲੇ ਹੋ ਜਾਣ ਨਾਲ ਵਾਤਾਵਰਨ ਦਾ ਦੂਸ਼ਿਤ ਹੋ ਜਾਣਾ ਵੀ ਇੱਕ ਗੰਭੀਰ ਚੁਣੌਤੀ ਬਣ ਚੱਕਾ ਹੈ ਜਿਸ ਨੂੰ ਨਜਿੱਠਣ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਵਿਸ਼ੇਸ਼ ਹੰਭਲਾ ਮਾਰਨ ਦੀ ਲੋੜ ਹੈ ਪਾਣੀ ਦੀਆਂ ਤਿੰਨ ਤਹਿਆਂ ਵਿਚੋਂ ਦੋ ਨੂੰ ਖਤਮ ਕਰ ਚੁੱਕੇ ਪੰਜਾਬੀਆਂ ਨੂੰ 'ਪਹਿਲਾਂ ਪਾਣੀ ਜੀਓ ਹੈਜਿਤ ਹਰਿਆ ਸਭ ਕੋਇ ਦਾਗੁਰਬਾਣੀ ਦਾ ਸੰਦੇਸ਼ ਪਹੁੰਚਾਉਂਦਿਆਂ ਉਹਨਾਂ ਜਲ ਸੋਮਿਆਂ ਦੀ ਸਾਂਭ-ਸੰਭਾਲ ਲਈ ਕਿਹਾ ਅਤੇ ਇਸ ਲਈ ਝੋਨੇ ਨੂੰ 20 ਜੂਨ ਤੋਂ ਬਾਅਦ ਲਾਉਣਆਰਓ ਸਿਸਟਮ ਦੀ ਅੰਧਾਧੁੰਦ ਵਰਤੋਂ ਤੋਂ ਗੁਰੇਜ਼ ਕਰਨਹੈਪੀਸੀਡਰ ਦੀ ਵਰਤੋਂ ਕਰਨ ਅਤੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਤਕਨੀਕਾਂ ਅਪਨਾਉਣ ਦੀ ਸਿਫਾਰਸ਼ ਕੀਤੀÍ ਝੋਨੇ ਦੀ ਪਰਾਲੀ ਅਤੇ ਫਸਲ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਇ ਖੇਤਾਂ ਵਿੱਚ ਹੀ ਵਾਹੁਣ ਦੀ ਤਾਕੀਦ ਕਰਦਿਆਂ ਉਹਨਾਂ ਕਿਹਾ ਕਿ ਇਸ ਨਾਲ ਮਿੱਟੀ ਦੀ ਜਰਖੇਜ਼ਤਾ ਅਤੇ ਫਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਵਾਤਾਵਰਨ ਨੂੰ ਪਲੀਤ ਕਰਕੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਧੁੰਦਲਾ ਨਾ ਕਰਨ ਦੀ ਤਾਕੀਦ ਕਰਦਿਆਂ ਉਹਨਾਂ ਕਿਹਾ ਕਿ ਅਨੁਸ਼ਾਸਨ ਵਿੱਚ ਰਹਿ ਕੇ ਹੀ ਅਸੀਂ ਆਪਣੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ   ਕਰ ਸਕਦੇ ਹਾਂ। ਉਹਨਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਲੈ ਕੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਮੋਰਟਸਾਈਕਲਾਂ ਤੇ ਪਟਾਕੇ ਪਾਉਣ ਅਤੇ ਬੱਸਾਂ ਦੇ ਪ੍ਰੈਸ਼ਰ ਹਾਰਨ ਲਗਾਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠੇਗਾ ਅਤੇ ਐਤਕੀਂ ਕਿਸੇ ਵੀ ਕੰਬਾਈਨ ਹਾਰਵੈਸਟਰ ਨੂੰ ਬਿਨਾਂ ਸੁਪਰ ਐਸ ਐਮ ਐਸ ਲਗਾਏ ਝੋਨੇ  ਦੀ ਕਟਾਈ ਦੀ ਇਜ਼ਾਜਤ ਨਹੀਂ ਦੇਵੇਗਾ। ਮਾਨਸਿਕ ਤਨਾਓ ਹੰਢਾਉਦੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਰੁਝਾਨ ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਪੀਏਯੂ ਵੱਲੋਂ 'ਸਾਦੇ ਵਿਆਹ ਸਾਦੇ ਭੋਗਨਾ ਕਰਜ਼ਾ ਨਾ ਚਿੰਤਾ ਰੋਗਦੇ ਉਦੇਸ਼ ਤੇ ਚਲਦਿਆਂ ਮੁੜ ਸਾਦਗੀ ਵਾਲਾ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀÍ ਇਸ ਮੌਕੇ ਡਾਬਲਦੇਵ ਸਿੰਘ ਢਿੱਲੋਂ ਉਪ ਕੁਲਪਤੀ ਪੀਏਯੂ ਨੇ ਕਿਸਾਨ ਮੇਲੇ ਦੇ ਥੀਮ 'ਆਓ ਖੇਤੀ ਖਰਚ ਘਟਾਈਏਵਾਧੂ ਪਾਣੀ ਖਾਦ ਨਾ ਪਾਈਏਸਹਾਇਕ ਧੰਦੇ ਨਾਲ ਅਪਣਾ ਕੇਖੇਤੀ ਲਾਹੇਵੰਦ ਬਣਾਈਏਤੇ ਚਾਣਨਾ  ਪਾਦਿਆਂ ਖੇਤੀ ਲਾਗਤਾਂ ਨੂੰ ਘਟਾਉਣਮੁਨਾਫਾ ਵਧਾਉਣ ਅਤੇ ਖੇਤੀ ਦਾ ਪੂਰਾ ਹਿਸਾਬ ਕਿਤਾਬ ਰੱਖਣ ਦੀ ਸਿਫਾਰਸ਼ ਕੀਤੀ। ਮੇਲੇ ਵਿੱਚ ਸ਼ਮੂਲੀਅਤ ਕਰ ਰਹੇ ਕਿਸਾਨਾਂ ਦੀ ਯੂਨੀਵਰਸਿਟੀ ਖੋਜਾਂ ਨੂੰ ਮੁੜ ਫੀਡਬੈਕ ਦੇਣ ਦੀ ਮਹੱਤਤਾ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਇਸ ਨਾਲ ਸਾਨੂੰ ਆਪਣੀਆਂ ਖੇਤੀ ਖੋਜ ਅਤੇ ਪਸਾਰ ਕਾਰਜਾਂ ਨੂੰ ਦਿਸ਼ਾ ਨਿਰਦੇਸ਼ ਦੇਣ ਵਿੱਚ ਮਦਦ ਮਿਲਦੀ ਹੈÍ ਕਿਸਾਨਾਂ ਨੂੰ  ਮੇਲਵਟਸ ਐਪ ਅਤੇ ਸੋਸ਼ਲ ਮੀਡੀਆ ਦੇ ਹੋਰ ਸਾਧਨਾਂ ਰਾਹੀਂ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਮਾਹਿਰਾਂ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕਰਦਿਆਂ ਉਹਨਾਂ ਸਾਂਝੇ ਤੌਰ ਤੇ ਮਸ਼ੀਨੀਕਰਨ ਅਤੇ ਮੰਡੀਕਰਨ ਲੋੜ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਅਤੇ ਪੱਤਾ ਰੰਗ ਚਾਰਟ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਲਈ ਕਿਹਾ। ਇਸ ਮੌਕੇ ਡਾਨਵਤੇਜ ਸਿੰਘ ਬੈਂਸਨਿਰਦੇਸ਼ਕ ਖੋਜ ਪੀਏਯੂ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਚਾਣਨਾ ਪਾਉਂਦਿਆਂ ਝੋਨੇ ਦੀ ਵਿਕਸਿਤ ਕੀਤੀ ਨਵੀਂ ਕਿਸਮ ਪੀ ਆਰ 127, ਪੂਸਾ ਬਾਸਮਤੀ 1637, ਅਰਹਰ ਦੀ  ਐਲ 882 ਅਤੇ ਫਲਾਂ ਦੀਆਂ ਫਲਾਂ ਦੀ ਕਿਸਮਾਂ ਵਿਚੋਂ ਅਮਰੂਦ ਦੀ ਪੰਜਾਬ ਸਫੈਦਾ ਅਤੇ ਪੰਜਾਬ ਕਿਰਨ ਬਾਰੇ ਦੱਸਿਆ। ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਨਵੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਖੇਤੀ ਨਿਰੰਤਰਤਾ ਨੂੰ ਕਾਇਮ ਰੱਖਣ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਵਿੱਚ ਖੇਤੀ ਮਾਹਿਰਾਂ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਡਾਅਸ਼ੋਕ ਕੁਮਾਰਏਡੀਜੀ (ਐਨੀਮਲ ਸਾਇੰਸਆਈ ਸੀ  ਆਰ ਨੇ ਪੰਜਾਬ ਦੇ ਸਿਰੜੀ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਦੇ ਅੰਨ ਭੰਡਾਰ ਨੂੰ ਭਰਪੂਰ ਕਰਕੇ ਅਨਾਜ ਸੁਰੱਖਿਆ ਪ੍ਰਦਾਨ ਕਰਨ ਵਿੱਚ ਪੰਜਾਬ ਨੇ ਜੋ ਅਹਿਮ ਭੂਮਿਕਾ ਨਿਭਾਈ ਹੈ ਉਸ ਦਾ ਸਮੁੱਚਾ ਭਾਰਤ ਹਮੇਸ਼ਾ ਹੀ ਰਿਣੀ ਰਹੇਗਾ। ਪੀਏਯੂ ਵਲੋਂ ਕੀਤੀਆਂ ਜਾ ਰਹੀ ਖੇਤੀ ਖੋਜ ਤੇ ਤਸੱਲੀ ਪ੍ਰਗਟ ਕਰਦਿਆਂ ਉਹਨਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਜਾ ਰਹੀਆਂ ਤਕਨੀਕਾਂ ਨੂੰ ਅਪਨਾਉਣ ਲਈ ਕਿਹਾ ਤਾਂ ਜੋ ਵਿਗਿਆਨਕ ਲੀਹਾਂ ਤੇ ਚਲਦਿਆਂ ਉਹ ਆਪਣੀ ਆਮਦਨ  ਵਧਾ ਸਕਣ ਅਤੇ ਜੀਵਨ ਮਿਆਰ ਨੂੰ ਉੱਚਾ ਚੁੱਕ ਸਕਣÍ ਇਸ ਮੌਕੇ ਡਾਕੋਨਸਟੇਨਟਿਨ ਨੇ ਕਿਹਾ ਕਿ 70 ਸਾਲ ਪਹਿਲਾਂ ਸੋਵੀਅਤ ਯੂਨੀਅਨ ਰੂਸ ਅਤੇ ਭਾਰਤ ਵਿਚਕਾਰ ਖੇਤੀਬਾੜੀ ਨੂੰ ਹੁਲਾਰਾ ਦੇਣ ਦਾ ਇਕ ਅਹਿਦ ਹੋਇਆ ਸੀ ਅਤੇ ਇਸ ਸਮੇਂ ਦੌਰਾਨ ਭਾਰਤ ਨੇ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈਜਿਸ ਦਾ ਸਿਹਰਾ ਪੰਜਾਬ ਦੇ ਕਿਸਾਨਾਂ ਨੂੰ ਜਾਂਦਾ ਹੈਜਿਨਾਂ ਨੇ ਹਰੀ ਕ੍ਰਾਂਤੀ ਲਿਆ ਕੇ ਭਾਰਤ ਨੂੰ ਅਨਾਜ ਪੱਖੋਂ ਸਵੈ ਨਿਰਭਰ ਬਣਾਇਆ। ਪੀਏਯੂ ਦੇ ਮਾਹਿਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੇਤੀ ਖੋਜਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਸਿਰਫ ਪੰਜਾਬ ਹੀ ਨਹੀਂ ਬਲਕਿ ਸਮੁੱਚਾ ਦੇਸ਼ ਇਹਨਾਂ ਖੋਜਾਂ ਤੋਂ ਭਰਪੂਰ ਲਾਹਾ ਲੈ ਰਿਹਾ ਹੈ।  ਇਸ ਮੌਕੇ  ਡਾਜਸਕਰਨ ਸਿੰਘ ਮਾਹਲਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਸਾਨਾਂਮਾਹਿਰਾਂ ਅਤੇ ਪਤਵੰਤਿਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਯੂਨੀਵਰਸਿਟੀ ਵੱਲੋਂ ਮੁਹੱਈਆ ਕੀਤੀਆਂ ਜਾਂਦੀਆਂ ਪਸਾਰ ਸੇਵਾਵਾਂ ਬਾਰੇ ਚਾਣਨਾ ਪਾਇਆ। ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਮਹੀਨਾਵਾਰ ਖੇਤੀ ਮੈਗਜ਼ੀਨ 'ਚੰਗੀ ਖੇਤੀਅਤੇ 'ਪ੍ਰੋਗਰੈਸਿਵ ਫਾਰਮਿੰਗਦੇ ਜੀਵਨ ਮੈਂਬਰ ਬਣਨ ਦੀ ਪ੍ਰੇਰਣਾ ਦਿੰਦਿਆਂ ਉਹਨਾਂ ਖੇਤੀ ਕਿਸਾਨਾਂ ਨੂੰ ਖੇਤੀ ਸਾਹਿਤ ਪੜਨਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀ ਕਰਨ ਅਤੇ ਕਿਸਾਨ ਮੇਲਿਆਂ ਵਿੱਚ ਵਧ ਚੜ ਕੇ  ਸ਼ਿਰਕਤ ਕਰਨ ਲਈ ਕਿਹਾ। ਇਸ ਮੌਕੇ ਖੇਤੀ ਜਿਣਸਾਂ ਵਿੱਚ ਇਨਾਮ ਜੇਤੂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਯੂਨੀਵਰਸਿਟੀ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨ ਚਿੰਨ ਅਤੇ ਦੁਸ਼ਾਲੇ ਦਿੱਤੇ ਗਏ। ਡਾਐਸ ਐਸ ਕੁੱਕਲ ਡੀਨਖੇਤੀਬਾੜੀ ਕਾਲਜ ਨੇ ਸਾਰਿਆਂ ਦਾ ਧੰਨਵਾਦ ਕੀਤਾ। 







 
Top