Home >> Ludhiana >> Main >> ਮੁੱਖ ਮੰਤਰੀ ਅੱਜ ਰੱਖਣਗੇ 159 ਕਰੋੜ ਦੇ ਵਿਕਾਸ ਪ੍ਰੋਜੈਕਟ ਦਾ ਨੀਂਹ ਪੱਥਰ

ਲੁਧਿਆਣਾ, 9 ਮਾਰਚ (ਭਜਨਦੀਪ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 11 ਮਾਰਚ ਐਤਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਰੋਜਗਾਰ ਮੇਲੇ ਦੌਰਾਨ ਹਜ਼ਾਰਾਂ ਨੌਜਵਾਨਾਂ ਨੂੰ ਨਿਯੁੱਕਤੀ ਪੱਤਰ ਵੰਡਣ ਤੋਂ ਬਾਅਦ ਸ਼ਹਿਰ ਦੇ ਵਿਕਾਸ ਲਈ ਸਮਾਰਟ ਸਿਟੀ ਯੋਜਨਾਂ ਤਹਿਤ ਸ਼ੁਰੂ ਹੋਣ ਵਾਲੇ 159 ਕਰੋੜ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ਜਿੰਨਾ ਦੇ ਮੁਕੰਮਲ ਹੋਣ ਨਾਲ ਪ੍ਰਦੂਸ਼ਨ ' ਕਮੀ ਆਉਣ ਤੋਂ ਇਲਾਵਾ ਜਨਤਾ ਨੂੰ ਸੀਵਰੇਜ, ਬਰਸਾਤੀ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਅਤੇ ਕੁਝ ਇਲਾਕਿਆਂ ਵਿਚ 24 ਘੰਟੇ ਪੀਣ ਵਾਲਾ ਸਾਫ ਪਾਣੀ ਮਿਲੇਗਾ। ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਸਮਾਰਟ ਸਿਟੀ ਯੋਜਨਾ ਤਹਿਤ ਸ਼ਹਿਰ ਵਿਚ 1 ਲੱਖ 7 ਸਟਰੀਟ ਲਾਈਟਾਂ ਲਗਾਉਣ, 22.75 ਕਰੋੜ), ਨਹਿਰੀ ਪਾਣੀ ਸਾਫ ਕਰਕੇ ਹਜ਼ਾਰਾਂ ਘਰਾਂ ਨੂੰ 24 ਘੰਟੇ ਪਾਣੀ ਸਪਲਾਈ ਦਾ ਪ੍ਰੋਜੈਕਟ 46.50 ਕਰੋੜ, ਸੀਵਰੇਜ ਲਾਈਨਾਂ ਦੀ ਸਫਾਈ/ਮੁਰੰਮਤ ਲਈ 39. 30 ਕਰੋੜ ਅਤੇ ਮਲਹਾਰ ਰੋਡ ਨੂੰ ਸਮਾਰਟ ਰੋਡ ਵਜੋਂ ਵਿਕਸਤ ਕਰਨ ਲਈ 22.75 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਮਲਹਾਰ ਰੋਡ ਤੇ ਮੁੱਖ ਮੰਤਰੀ ਨੀਂਹ ਪੱਥਰ ਰੱਖਣਗੇ। ਉਨਾਂ ਦੱਸਿਆ ਕਿ ਪ੍ਰੋਜੈਕਟਾਂ ਲਈ ਟੈਂਡਰ ਮੰਗੇ ਜਾ ਚੁੱਕੇ ਹਨ ਜੋ 25 ਮਈ 2018 ਤੋਂ ਬਕਾਇਦਾ ਸ਼ੁਰੂ ਹੋ ਜਾਣਗੇ ਅਤੇ ਆਉਂਦੇ ਦੋ ਸਾਲਾ ਅੰਦਰ ਮੁਕੰਮਲ ਹੋਣ ਦੀ ਆਸ ਹੈ ਇਸ ਤੋਂ ਪਹਿਲਾਂ . ਬਿੱਟੂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲਿਆ
 
Top