Home >> Ludhiana >> Main >> National >> ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ- 2 ਅਰਬ ਰੁਪਏ ਮੁੱਲ ਦੀ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ



ਲੁਧਿਆਣਾ, 25 ਮਾਰਚ (ਅਮਨਦੀਪ ਸਿੰਘ)-ਐਸ.ਟੀ.ਐਫ. ਦੀ ਪੁਲਿਸ ਨੇ ਇਕ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਵਿਚੋਂ 40 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਜਿਸਦੀ ਅੰਤਰਾਰਾਜੀ ਬਜਾਰ ਵਿਚ ਕੀਮਤ 2 ਅਰਬ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ .ਆਈ.ਜੀ. ਸਨੇਹਦੀਪ ਸ਼ਰਮਾ ਅਤੇ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਜ਼ਿਲਾ ਇੰਚਾਰਜ . ਹਰਬੰਸ ਸਿੰਘ ਦੀ ਅਗਵਾਈ ਹੇਠ ਅਮਲ ਵਿਚ ਲਿਆਂਦੀ ਹੈ। ਉਨਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ਗੁਰਲਾਲ ਉਰਫ ਗੁੱਲੂ (30) ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਮੰਝ ਥਾਣਾ ਲੋਪੋਕੇ, ਅਮ੍ਰਿਤਸਰ ਵਜੋਂ ਕੀਤੀ ਗਈ ਹੈ। ਉਨਾਂ ਦੱਸਿਆ ਕਿ ਅੱਜ ਸਵੇਰੇ ਪੁਲਿਸ ਨੇ ਕੀਰਤੀ ਨਗਰ ਨੇੜੇ ਨਾਕਾ ਲਗਾਇਆ ਹੋਇਆ ਸੀ ਕਿ ਉਥੇ ਜਾ ਰਹੀ ਇਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪਰ ਚਾਲਕ ਨੇ ਕਾਰ ਭਜਾ ਲਈ। ਪਿੱਛਾ ਕਰਨ ਤੇ ਪੁਲਿਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਉਨਾਂ ਦੱਸਿਆ ਕਿ ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਥੇ ਸੇਬਾ ਦੀਆਂ ਚਾਰ ਪੇਟੀਆਂ ਪਈਆਂ ਸਨ। ਪੁਲਿਸ ਵੱਲੋਂ ਇਹ ਪੇਟੀਆਂ ਖੋਲਕੇ ਦੇਖੀਆਂ ਤਾਂ ਇਸ ਵਿਚ 40 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਪੈਕਟ ਦਾ ਵਜਨ 1 ਕਿੱਲੋ ਸੀ। ਉਨਾਂ ਦੱਸਿਆ ਕਿ ਗੁੱਲੂ ਵੱਲੋਂ ਸੇਬ ਦੀ ਪੇਟੀ ਵਿਚ ਪਹਿਲਾਂ ਸੇਬ ਰੱਖੇ ਹੋਏ ਸਨ ਅਤੇ ਫਿਰ ਹੈਰੋਇਨ ਦੇ ਪੈਕਟ ਰੱਖੇ ਹੋਏ ਸਨ। ਉਨਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਸਬੰਧ ਪਾਕਿਸਤਾਨ ਦੇ ਤਸਕਰਾਂ ਨਾਲ ਸਨ ਅਤੇ ਉਸਨੇ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਸੀ। ਉਨਾਂ ਦੱਸਿਆ ਕਿ ਪਾਕਿਸਤਾਨ ਦੇ ਤਸਕਰਾਂ ਨਾਲ ਵਟਸਪ ਅਤੇ ਵੀਡੀਓ ਕਾਲ ਰਾਹੀਂ ਗੱਲ ਕਰਦਾ ਸੀ। ਪਿਛਲੇ ਤਿੰਨ ਸਾਲ ਤੋਂ ਕਥਿਤ ਦੋਸ਼ੀ ਇਸ ਧੰਦੇ ਵਿਚ ਸੀ ਅਤੇ 10 ਮਹੀਨੇ ਪਹਿਲਾਂ ਉਸਦਾ ਵਿਆਹ ਹੋਇਆ ਸੀ। ਕਥਿਤ ਦੋਸ਼ੀ ਦਾ ਪਿਤਾ ਦਿਲਬਾਗ ਸਿੰਘ ਦੋ ਕਤਲਾਂ ਦੇ ਮਾਮਲੇ ਵਿਚ ਪਿਛਲੇ 23 ਸਾਲ ਤੋਂ ਅਮ੍ਰਿਤਸਰ ਦੀ ਜੇਲ ਵਿਚ ਹੈ। ਉਸਦਾ ਭਰਾ ਪਲਵਿੰਦਰ ਸਿੰਘ ਪਾਸੋਂ ਵੀ ਕੁਝ ਸਮਾਂ ਪਹਿਲਾਂ ਪੁਲਿਸ ਨੇ 17 ਕਿੱਲੋ ਹੈਰੋਇਨ ਬਰਾਮਦ ਕੀਤੀ ਸੀ ਅਤੇ ਉਹ ਵੀ ਅਮ੍ਰਿਤਸਰ ਜੇਲ ਵਿਚ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁੱਲੂ ਲੁਧਿਆਣਾ ਕਿਸ ਵਿਅਕਤੀ ਨੂੰ ਸਪਲਾਈ ਦੇਣ ਆਇਆ ਸੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਗੁੱਲੂ ਨੂੰ ਭੱਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ ਪਾਸੋਂ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ

 
Top