Home >> Ludhiana >> ਕੁੱਬ ਤੋਂ ਪੀੜਤ ਮਰੀਜ਼ ਅਪਰੇਸ਼ਨ ਤੋਂ ਬਾਅਦ ਹੋਇਆ ਆਮ ਦੀ ਤਰ•ਾਂ


ਲੁਧਿਆਣਾ, 5 ਮਾਰਚ (ਹਾਰਦਿਕ ਕੁਮਾਰ)-ਇਕ ਸਮਾਂ ਉਹ ਹੁੰਦਾ ਸੀ ਜਦੋਂ ਕਿਸੇ ਵਿਅਕਤੀ ਦੇ ਕੁੱਬ ਪੈ ਜਾਂਦਾ ਸੀ ਤਾ ਉਹ ਸਾਰੀ ਉਮਰ ਕੁੱਬਾ ਹੋ ਕੇ ਚਲਣ ਲਈ ਮਜਬੂਰ ਹੁੰਦਾ ਸੀ ਅਤੇ ਲੋਕ ਵੀ ਉਸ ਨੂੰ ਹੀਣਤਾ ਭਾਵ ਵਾਲੇ ਸ਼ਬਦਾਂ ਨਾਲ ਸੰਬੋਧਨ ਕਰਕੇ ਉਸ ਦੇ ਸਨਮਾਨ ਨੂੰ ਸੱਟ ਮਾਰਦੇ ਸਨ ਪਰ ਜਿਉਂ ਜਿਉਂ ਸੰਸਾਰ ਪੱਧਰ ਤੇ ਡਾਕਟਰੀ ਖੇਤਰ ਵਿਚ ਖੋਜਾਂ ਹੋਈਆ ਤਾਂ ਗੰਭੀਰ ਬਿਮਾਰੀਆਂ ਜਿਵੇਂ ਕਿ ਕੁੱਬ, ਕੈਂਸਰ, ਹੈਪੇਟਾਈਟਸ ਆਦਿ ਦਾ ਇਲਾਜ ਸੰਭਵ ਹੋਇਆ ਹੈ। ਸ਼ਹਿਰ ਦੇ ਓਰੀਸਨ ਹਸਪਤਾਲ ਬਾੜੇਵਾਲ ਦੀ ਡਾਕਟਰੀ ਟੀਮ ਨੇ ਇਕ ਨੋਜਵਾਨ ਜਿਸਦੇ ਅੱਠਵੀਂ ਜਮਾਤ ਵਿਚ ਪੜਦੇ ਸਮੇਂ ਕੁੱਬ ਪੈਣਾ ਸ਼ੁਰੂ ਹੋ ਗਿਆ ਸੀ ਤੇ ਇਸ ਵੇਲੇ ਉਸ ਦੇ ਲੱਕ ਦੀ ਰੀੜ ਦੀ ਹੱਡੀ 75 ਡਿਗਰੀ ਤੱਕ ਮੁੜ ਗਈ  ਸੀ, ਜਿਸ ਕਾਰਨ ਉਸ ਨੂੰ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਦਾ ਅਪਰੇਸ਼ਨ ਕਰਕੇ, ਨੂੰ ਨਵੀਂ ਜਿੰਦਗੀ ਪ੍ਰਦਾਨ ਕੀਤੀ ਹੈ। ਹੱਡੀ ਰੋਗਾਂ ਦੇ ਮਾਹਿਰ ਡਾ. ਦਮਨਦੀਪ ਸਿੰਘ ਮੱਕੜ ਨੇ ਦੱਸਿਆ ਕਿ 20 ਸਾਲਾ ਬੀਰਪਾਲ ਸਿੰਘ ਨਾਮ ਦੇ ਲੜਕੇ ਦੀ ਰੀੜ ਦੀ ਹੱਡੀ ਬੁਰੀ ਤਰ•ਾਂ ਮੁੜਨ ਕਾਰਨ ਕੁੱਬ ਪੈ ਗਿਆ ਸੀ, ਇਲਾਜ ਲਈ ਹਸਪਤਾਲ ਆਇਆ ਤਦ ਉਸਨੂੰ ਉਸਦੇ ਇਲਾਜ ਸੰਬਧੀ ਜਾਣਕਾਰੀ ਦਿੱਤੀ ਗਈ, ਜਿਸ ਪਿਛੋਂ ਉਸ ਨੇ ਇਲਾਜ ਲਈ ਹਾਂ ਕਰ ਦਿੱਤੀ। ਡਾ. ਮੱਕੜ ਨੇ ਦੱਸਿਆ ਕਿ ਲੜਕੇ ਦਾ ਆਪਰੇਸ਼ਨ ਕਰਨ ਲਈ 12 ਘੰਟੇ ਦਾ ਸਮਾਂ ਲਗਾ ਤੇ ਇਸ ਵੇਲੇ ਲੜਕਾ ਆਮ ਦੀ ਤਰ•ਾਂ ਜਿੰਦਗੀ ਜਿਊਣ ਦੇ ਯੋਗ ਹੋ ਗਿਆ ਹੈ। ਉਨ•ਾਂ ਦੱਸਿਆ ਕਿ ਮਰੀਜ਼ ਦੀ ਸਾਰੀ ਰੀੜ ਦੀ ਹੱਡੀ ਖੋਲ ਕੇ ਮਣਕਿਆਂ ਨੂੰ ਸਿੱਧਾ ਕੀਤਾ ਗਿਆ ਅਤੇ ਸਿੱਧਾ ਕਰਨ ਲਈ 22 ਟਾਈਟੈਨੀਅਮ ਪੇਚ ਵਰਤੇ ਗਏ। ਉਨ•ਾਂ ਅਗੇ ਕਿਹਾ ਕਿ ਇਹ ਆਪਰੇਸ਼ਨ ਕਾਫੀ ਜੋਖਮ ਭਰਿਆ ਸੀ ਪਰ ਡਾਕਟਰੀ ਟੀਮ ਨੂੰ ਸਫਲਤਾ ਮਿਲੀ। ਇਸ ਮੌਕੇ ਮਰੀਜ਼ ਦੇ ਆਪਰੇਸ਼ਨ ਕਰਨ ਵਿਚ ਡਾ. ਆਸ਼ੀਸ਼ ਵਰਮਾ ਤੋਂ ਇਲਾਵਾ ਪੁਰੀ ਡਾਕਟਰੀ ਟੀਮ ਨੇ ਸਹਿਯੋਗ ਦਿੱਤਾ। ਇਸ ਮੌਕੇ ਹਸਪਤਾਲ ਦੇ ਪ੍ਰਬੰਧਕ ਡਾ. ਮਨੀਸ਼ਾ ਮਿੱਤਲ, ਡਾ. ਰਾਜਨ, ਡਾ. ਸੁਨੀਲ ਮਿੱਤਲ ਅਤੇ ਡਾ. ਸਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਮਰੀਜ਼ ਦਾ ਇਲਾਜ ਕਰਨ ਸਮੇਂ ਉਸਨੂੰ ਹਸਪਤਾਲ ਵੱਲੋਂ ਵੱਡੀ ਆਰਥਿਕ ਸਹਾਇਤਾ ਦਿੱਤੀ ਗਈ ਕਿਊਕਿ ਮਰੀਜ਼ ਲੋੜਵੰਦ ਪਰਿਵਾਰ ਨਾਲ ਸੰਬਧ ਰੱਖਦਾ ਹੈ। ਇਸ ਮੌਕੇ ਆਪਣੀ ਸਮਸਿਆ ਦੇ ਹੱਲ ਹੋ ਜਾਣ ਪਿਛੋਂ ਤੰਦਰੁਸਤ ਹੋਏ ਬੀਰਪਾਲ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈ ਤੇ ਉਸ ਦਾ ਕੱਦ ਉਸਦੇ ਭਰਾ ਤੋਂ ਵੀ ਲੰਬਾ ਹੋ ਗਿਆ ਹੈ।
 
Top