Home >> Ludhiana >> Main >> Municipal Corporation >> National >> ਬਲਕਾਰ ਸਿੰਘ ਸੰਧੂ ਨਗਰ ਨਿਗਮ ਲੁਧਿਆਣਾ ਦੇ ਬਣੇ ਮੇਅਰ * ਸ਼ਾਮ ਸੁੰਦਰ ਮਲਹੋਤਰਾ ਸੀਨੀਅਰ ਡਿਪਟੀ ਮੇਅਰ ਅਤੇ ਸ੍ਰੀਮਤੀ ਸਰਬਜੀਤ ਕੌਰ ਡਿਪਟੀ ਮੇਅਰ ਬਣੇ




ਲੁਧਿਆਣਾ, 26 ਮਾਰਚ (ਹਾਰਦਿਕ ਕੁਮਾਰ)-ਨਗਰ ਨਿਗਮ ਲੁਧਿਆਣੇ ਦੇ ਅਹੁਦੇਦਾਰਾਂ ਦੀ ਸੋਮਵਾਰ ਸਵੇਰੇ ਮੁੱਖ ਦਫ਼ਤਰ ਮਾਤਾ ਰਾਣੀ ਚੌਂਕ ਵਿਖੇ ਹੋਈ ਚੋਣ ਦੌਰਾਨ . ਬਲਕਾਰ ਸਿੰਘ ਸੰਧੂ ਮੇਅਰ, ਸ੍ਰੀ ਸ਼ਾਮ ਸੁੰਦਰ ਮਲਹੋਤਰਾ ਸੀਨੀਅਰ ਡਿਪਟੀ ਮੇਅਰ ਅਤੇ ਸ੍ਰੀਮਤੀ ਸਰਬਜੀਤ ਕੌਰ ਡਿਪਟੀ ਮੇਅਰ ਚੁਣੇ ਗਏ। 95 ਵਾਰਡਾਂ ਵਿਚੋਂ ਕਾਂਗਰਸ ਦੇ 62 ਕੌਂਸਲਰ ਹੋਣ ਕਾਰਨ ਵਿਰੋਧੀ ਧਿਰ ਵੱਲੋਂ ਕਿਸੇ ਵੀ ਅਹੁਦੇ ਲਈ ਉਮੀਦਵਾਰ ਨਹੀਂ ਖੜਾ ਕੀਤੇ ਜਣ ਕਾਰਨ ਚੋਣ ਸਰਬਸੰਮਤੀ ਨਾਲ ਹੋਈ। ਡਵੀਜ਼ਨਲ ਕਮਿਸ਼ਨਰ ਪਟਿਆਲਾ ਵੱਲੋਂ ਸੀ. ਵੀ. ਕੇ. ਮੀਨਾ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾਉਣ ਤੋਂ ਬਾਅਦ ਮੇਅਰ ਅਤੇ ਦੂਸਰੇ ਅਹੁਦੇਦਾਰਾਂ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਗਈ। ਮੇਅਰ ਦੇ ਅਹੁਦੇ ਲਈ .ਬਲਕਾਰ ਸਿੰਘ ਸੰਧੂ ਦਾ ਨਾਮ ਸ੍ਰੀਮਤੀ ਮਮਤਾ ਆਸ਼ੂ ਨੇ ਪੇਸ਼, ਜਿਸ ਦਾ ਸਮਰਥਨ . ਗੁਰਦੀਪ ਸਿੰਘ ਨੀਟੂ ਨੇ ਕੀਤਾ। ਸੀਨੀਅਰ ਡਿਪਟੀ ਮੇਅਰ ਲਈ ਸ੍ਰੀ ਸ਼ਾਮ ਸੁੰਦਰ ਮਲਹੋਤਰਾ ਦਾ ਨਾਮ ਕੌਂਸਲਰ ਜੈ ਪ੍ਰਕਾਸ਼ ਅਤੇ ਡਾਕਟਰ ਕੁਲਦੀਪ ਜੰਡਾ ਨੇ ਪੇਸ਼ ਕੀਤਾ, ਜਦਕਿ ਡਿਪਟੀ ਮੇਅਰ ਦੇ ਅਹੁਦੇ ਲਈ ਸ੍ਰੀਮਤੀ ਸਰਬਜੀਤ ਕੌਰ ਦਾ ਨਾਮ ਕੌਂਸਲਰ ਹਰਜਿੰਦਰ ਸਿੰਘ ਲਾਲੀ ਅਤੇ  ਮਨਪ੍ਰੀਤ ਸਿੰਘ ਗਰੇਵਾਲ ਨੇ ਪੇਸ਼ ਕੀਤਾ। ਤਿੰਨੋ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ, ਡਵੀਜ਼ਨਲ ਕਮਿਸ਼ਨਰ ਪੰਜਾਬ ਸ੍ਰੀ. ਵੀ. ਕੇ. ਮੀਨਾ ਨੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਵਧਾਈ ਦਿੱਤੀ ਅਤੇ ਚੋਣ ਸਬੰਧੀ ਸਾਰੇ ਕਾਨੂੰਨੀ ਅਤੇ ਸੰਵਿਧਾਨਕ ਪੱਖਾਂ ਦੀ ਜਾਣਕਾਰੀ ਦਿੱਤੀ, ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੂਲਤ ਮੁਤਾਬਿਕ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿਚ ਸਹੁੰ ਚੁਕਾਈ ਗਈ, ਹਾਊਸ ਦੀ ਕਾਰਵਾਈ ਚਲਾਉਣ ਲਈ ਸੀਨੀਅਰ ਕੌਂਸਲਰ ਰਕੇਸ਼ ਪਰਾਸ਼ਰ ਨੂੰ ਸਾਰੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਸਭਾਪਤੀ ਚੁਣਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰÎ ਦੇ ਨਿਰਦੇਸ਼ਾਂ ਮੁਤਾਬਿਕ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਉਮੀਦਵਾਰਾਂ ਦੇ ਨਾਮ ਦੀ ਜਾਣਕਾਰੀ ਕੈਬਨਿਟ ਮੰਤਰੀ . ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਬਰ, ਰਕੇਸ਼ ਪਾਂਡੇ, ਸੰਜੇ ਤਲਵਾੜ ਦੀ ਮੌਜੂਦਗੀ ' ਕਾਂਗਰਸੀ ਕੌਂਸਲਰਾਂ ਨੂੰ ਦਿੱਤੀ ਗਈ। ਮੇਅਰ . ਬਲਕਾਰ ਸਿੰਘ ਸੰਧੂ ਨੇ  ਅਹੁਦਾ ਸੰਭਾਲਣ ਮੌਕੇ ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ, ਮੈਂਬਰ ਲੋਕ ਸਭਾ ਰਵਨੀਤ ਸਿੰਘ ਬਿੱਟੂ, ਸਥਾਨਿਕ ਸਰਕਾਰਾਂ ਵਿਭਾਗ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਤ੍ਰਿਪਤ ਰੁਜਿੰਦਰ ਸਿੰਘ ਬਾਜਵਾ, ਵਿਧਾਇਕ ਰਕੇਸ਼ ਪਾਂਡੇ, ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਬਰ,  ਸੰਜੇ ਤਲਵਾੜ ਮੁੱਖ ਮੰਤਰੀ ਦੇ ਰਾਜਸੀ ਸਕੱਤਰ ਕੈਪਟਨ ਸੰਦੀਪ ਸੰਧੂ, ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ ਅਤੇ ਸੀਨੀਅਰ ਡਿਪਟੀ ਮੇਅਰ ਸ਼ਾਮ ਸੁੰਦਰ ਮਲਹੋਤਰਾ, ਡਿਪਟੀ ਮੇਅਰ ਸ੍ਰੀਮਤੀ ਸਰਬਜੀਤ ਕੌਰ ਸ਼ਿਮਲਾਪੁਰੀ ਅਤੇ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਸ਼ਹਿਰ ਦਾ ਸਰਬਪੱਖੀ ਵਿਕਾਸ ਕਰਾਉਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ , ਨਗਰ ਨਿਗਮ ਕਮਿਸ਼ਨਰ . ਜਸਕਿਰਨ ਸਿੰਘ, ਜ਼ਿਲਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਦੇਵ ਸਿੰਘ ਲਾਂਪਰਾ, ਜ਼ਿਲਾ ਯੂਥ ਕਾਂਗਰਸ ਪ੍ਰਧਾਨ ਰਾਜੀਵ ਰਾਜਾ, ਕਮਲਜੀਤ ਸਿੰਘ ਕੜਵਲ, ਜਸਵਿੰਦਰ ਸਿੰਘ ਠੁਕਰਾਲ, ਗੁਰਦੀਪ ਸਿੰਘ ਅਤੇ ਹਰਜਿੰਦਰ ਸਿੰਘ ਢੀਂਡਸਾ ਆਦਿ ਮੌਜੂਦ ਸਨ

ਬਿਨਾਂ ਪੱਖਪਾਤ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇਗਾ-ਸੰਧੂ
ਨਗਰ ਨਿਗਮ ਲੁਧਿਆਣਾ ਦੇ 6ਵੇਂ ਚੁਣੇ ਗਏ ਮੇਅਰ . ਬਲਕਾਰ ਸਿੰਘ ਸੰਧੂ ਨੇ ਕਿਹਾ ਹੈ ਕਿ ਸ਼ਹਿਰ ਦਾ ਸਰਬਪੱਖੀ ਵਿਕਾਸ ਬਿਨਾਂ ਪੱਖਪਾਤ ਸਭ ਸਿਆਸੀ ਪਾਰਟੀਆਂ, ਸਮਾਜਿਕ, ਵਪਾਰਿਕ, ਸਨਅਤੀ ਜਥੇਬੰਦੀਆਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਕਰਾਇਆ ਜਾਵੇਗਾ। ਉਨਾਂ ਦੱਸਿਆ ਕਿ ਟਰੈਫਿਕ ਅਤੇ ਪ੍ਰਦੂਸ਼ਣ ਸਮੱਸਿਆ ਪਹਿਲ ਦੇ ਅਧਾਰ 'ਤੇ ਹੱਲ ਕਰਨ ਦੇ ਉਪਰਾਲੇ ਕੀਤੇ ਜਾਣਗੇ, ਸਿਟੀ ਬੱਸ ਸਰਵਿਸ, . ਰਿਕਸ਼ਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਬਿਜਲੀ ਬੱਸਾਂ ਚਲਾਉਣ ਦੀ ਯੋਜਨਾ ਲਾਗੂ ਕੀਤੀ ਜਾਵੇਗੀ, ਸ਼ਹਿਰ ਦੇ ਸਮੂੰਹ ਪਾਰਕ, ਗ੍ਰੀਨ ਬੈਲਟਾਂ ਵਿਕਸਤ ਕੀਤੀਆਂ ਜਾਣਗੀਆਂ, ਸੜਕਾਂ ਦੇ ਕਿਨਾਰੇ ਅਤੇ ਦਰਮਿਆਨ ਦਰੱਖਤ, ਬੂਟੇ ਲਗਾਏ ਜਾਣਗੇ। ਉਨਾਂ ਦੱਸਿਆ ਕਿ ਸ਼ਹਿਰ ਨੂੰ ਕੂੜਾ ਮੁਕਤ ਬਣਾਉਣ ਲਈ ਸਾਲਿਡਵੇਸਟ ਮੈਨੇਜਮੈਂਟ ਪਲਾਂਟ ਸਥਾਪਿਤ ਕਰਨ ਤੋਂ ਇਲਾਵਾ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਮਰੇ ਜਾਨਵਰਾਂ ਦੀ ਸਾਂਭ ਸੰਭਾਲ ਦਾ ਕੰਮ ਵੀ ਤੇਜ਼ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕੌਂਸਲਰਾਂ ਅਤੇ ਆਮ ਲੋਕਾਂ ਦੀ ਰਾਏ ਲੈ ਕੇ ਯੋਜਨਾਵਾਂ ਉਲੀਕੀਆਂ ਜਾਣਗੀਆਂ, ਪਾਣੀ ਸਪਲਾਈ ਦੀਆਂ ਪੁਰਾਣੀਆਂ ਪਾਈਪਾਂ ਬਦਲਣ ਤੋਂ ਇਲਾਵਾ ਸਮਾਰਟ ਸਿਟੀ ਯੋਜਨਾ ਤਹਿਤ ਚੁਣੇ ਗਏ ਇਲਾਕਿਆਂ ' ਨਹਿਰੀ ਪਾਣੀ ਸਾਫ ਕਰਕੇ ਸਪਲਾਈ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸੜਕਾਂ ਦੀ ਦਸ਼ਾ ਸੁਧਾਰਨ ਲਈ ਲੋੜ ਅਨੁਸਾਰ ਨਵੀਆਂ ਬਣਾਈਆਂ ਜਾਣਗੀਆਂ ਅਤੇ ਮੁਰੰਮਤ ਕੀਤੀਆਂ ਜਾਣਗੀਆਂ। ਉਨਾਂ ਦੱਸਿਆ ਕਿ ਵਿਕਾਸਕਾਰਜਾਂ ਦੀ ਗੁਣਵਤਾ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ, ਕੋਤਾਹੀ ਲਈ ਜਿੰਮੇਵਾਰ ਅਧਿਕਾਰੀਆਂ/ਠੇਕੇਦਾਰਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਮੈਂਬਰ ਲੋਕ ਸਭਾ ਅਤੇ ਵਿਧਾਇਕ ਦੇ ਸਹਿਯੋਗ ਨਾਲ ਸ਼ਹਿਰ ਦੇ ਵਿਕਾਸ ਅਤੇ ਪ੍ਰੋਜੈਕਟਾਂ ਲਈ ਰਾਜ ਸਰਕਾਰ ਤੋਂ ਫੰਡ ਲਿਆਂਦੇ ਜਾਣਗੇ। ਉਨਾਂ ਜਨਤਾ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਪ੍ਰਾਪਰਟੀ ਟੈਕਸ, ਪਾਣੀ, ਸੀਵਰੇਜ ਬਿੱਲਾਂ ਦੀ ਰਕਮ ਸਮੇਂ ਸਿਰ ਜਮਾਂ ਕਰਾਈ ਜਾਵੇ ਤਾਂ ਜੋ ਵਿਕਾਸ ਕਾਰਜਾਂ ਲਈ ਫੰਡ ਉਪਲਬੱਧ ਹੋ ਸਕੇ। 

 
Top