Home >> Ludhiana >> Main >> National >> Recent >> Religious >> ਹੋਲੀ ਕਰਾਸ ਚਰਚ ਵਿਖੇ ਗੁੱਡ ਫਰਾਈਡੇ ਮਨਾਇਆ




ਲੁਧਿਆਣਾ, 30 ਮਾਰਚ (ਹਾਰਦਿਕ ਕੁਮਾਰ)-ਹੋਲੀ ਕਰਾਸ ਚਰਚ ਸਰਾਭਾ ਨਗਰ ਵਿਖੇ ਗੁੱਡ ਫਰਾਈਡੇ ਮੌਕੇ ਸਮਾਗਮ ਹੋਇਆ, ਜਿਸ ਵਿਚ ਵੱਡੀ ਗਿਣਤੀ ' ਕ੍ਰਿਸ਼ਚਨ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਧਾਨ ਅਲਬਰਟ ਦੂਆ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਉਨਾਂ ਸੰਬੋਧਨ ਕਰਦਿਆਂ ਕ੍ਰਿਸ਼ਚਨ ਭਾਈਚਾਰੇ ਨੂੰ ਗੁੱਡ ਫਰਾਈਡੇ ਦੀ ਮੁਬਾਰਕਬਾਦ ਦਿੱਤੀ ਅਤੇ ਇਸ ਦਿਨ ਮਹੱਤਤਾ ਬਾਰੇ ਦੱਸਿਆ ਕਿਹਾ ਕਿ ਗੁੱਡ ਫਰਾਈਡੇ, ਜਿਸ ਦਿਨ ਪ੍ਰਭੂ ਯਿਸੂ ਨੇ ਕਈ ਸਾਲ ਪਹਿਲਾਂ ਸਾਰੇ ਜਗਤ ਲਈ ਸਲੀਬ ਉਤੇ ਜਾਨ ਦਿੱਤੀ ਸੀ, ਉਸਦੇ ਤਹਿਤ ਹੀ ਇਹ ਦਿਨ ਮਨਾਇਆ ਜਾਂਦਾ ਹੈ। ਇਸ ਮੌਕੇ ਇਕ ਵਿਸ਼ਾਲ ਯਾਤਰਾ ਅਤੇ ਨਾਟਕ ਦੁਆਰਾ ਪ੍ਰਭੂ ਯਿਸੂ ਮਸੀਹ ਦੇ ਮਹਾਨ ਕਾਰਜ ਨੂੰ ਦਿਖਾਇਆ ਗਿਆ। ਇਹ ਯਾਤਰਾ ਸਲੀਬ ਦੇ ਰਾਹ ਤੇ 14 ਮੁਕਾਮ, ਸੈਕਰਡ ਹਾਰਟ ਕਾਨਵੈਂਟ ਸਕੂਲ ਤੋਂ ਸ਼ੁਰੂ ਹੋ ਕੇ  ਪੱਖੋਵਾਲ ਰੋਡ ਰਾਹੀਂ ਸਰਾਭਾ ਨਗਰ ਹੋਲੀ ਕਰਾਸ ਚਰਚ ਵਿਖੇ ਪਹੁੰਚੀ ਜਿਸ ਦੌਰਾਨ ਲੋਕਾਂ ਨੂੰ ਪ੍ਰਭੂ ਯਿਸੂ ਮਸੀਹ ਬਾਰੇ ਦੱਸਿਆ ਗਿਆ। ਇਸ ਮੌਕੇ ਫਾਦਰ ਜੌਰਜ਼ ਥੋਮਸ (ਸੰਨੀ), ਫਾਦਰ ਮੈਥੀ ਉਪਾਲਾ ਦੀ ਅਗਵਾਈ ਹੇਠ ਪ੍ਰਾਰਥਨਾ ਕੀਤੀ। ਇਸ ਮੌਕੇ ਬਾਬੂ ਸੈਮੁਅਲ ਨੇ ਪ੍ਰਭੂ ਯਿਸੂ ਮਸੀਹ ਦੇ ਉਸਤਤ ਵਿਚ ਭਜਨ ਪੇਸ਼ ਕੀਤੇ। ਇਸ ਮੌਕੇ ਪ੍ਰਧਾਨ ਅਲਬਰਟ ਦੂਆ ਤੋਂ ਇਲਾਵਾ ਡੈਵਿਡ ਗਿੱਲ ਜਨਰਲ ਸਕੱਤਰ, ਅਨਿਲ ਸੰਧੂ, ਕਸ਼ਮੀਰਾ ਮਸੀਹ, ਦਰਸ਼ਨ ਮੈਥਿਊ, ਕੌਂਸਲਰ ਦਿਲਰਾਜ ਸਿੰਘ, ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਇੰਦਰਜੀਤ ਸਿੰਘ ਰਾਏਪੁਰ, ਰਮਨ ਮੌਦਗਿੱਲ, ਜੌਨਸਨ ਗਿੱਲ, ਅਸ਼ੋਕ ਮੈਰੀ, ਮਿਸ਼ਰਾ ਮਸੀਹ, ਰੌਬਟ, ਡੈਨੀਅਲ ਦਾਸ, ਸਲੀਮ ਮਸੀਹ, ਕਾਲਾ ਮਸੀਹ, ਮਾਰਕ ਭੂਸ਼ਨ, ਸਮਰ ਡਸੂਜਾ, ਅਨਿਲ ਸੰਧੂ, ਰਾਮਦੇਵ, ਕਪਰੈਲ ਮਸੀਹ, ਸਿਹਾਰਾ ਲੋਰੀਆ, ਮੈਡਮ ਮੀਨਾ, ਗੈਲੀਲ ਮੀਜ ਆਦਿ ਹਾਜ਼ਰ ਸਨ

 
Top