Home >> Ludhiana >> National >> ਕਿਸਾਨ ਮੇਲੇ ਦੇ ਪਹਿਲੇ ਦਿਨ ਖੇਤੀਬਾੜੀ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੇ ਕੀਤੀ ਆਪਣੇ ਉਤਪਾਦਾਂ ਦੀ ਨੁਮਾਇਸ਼

ਲੁਧਿਆਣਾ, 23 ਮਾਰਚ  (Hardik kumar)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹਰ ਸਾਲ ਲੱਗਣ ਵਾਲਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਪੀ.ਏ.ਯੂ ਲੁਧਿਆਣਾ ਵਿਖੇ ਸ਼ੁਰੂ ਹੋਇਆ ਕਿਸਾਨ ਮੇਲੇ ਦੇ ਪਹਿਲੇ ਦਿਨ ਜਿੱਥੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਖੇਤੀਬਾੜੀ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਨੂੰ ਉਤਸ਼ਾਹਿਤ ਕੀਤਾ, ਉਥੇ ਹੀ ਇਨਾਂ ਕੰਪਨੀਆਂ ਵਲੋਂ ਕਿਸਾਨਾਂ ਨੂੰ ਆਪਣੇ ਉਤਪਾਦਾਂ ਬਾਰੇ ਅਹਿਮ ਜਾਣਕਾਰੀਆਂ ਦੇਣ ਲਈ ਆਪਣੇ ਇੰਜੀਨੀਅਰਾਂ ਅਤੇ ਮਾਹਿਰਾਂ ਦੀ ਟੀਮ ਨੂੰ ਮੇਲੇ ਵਿਚ ਲਗਾਇਆ ਤਾਂ ਜੋ ਉਹ ਆਪਣੇ ਉਤਪਾਦਾਂ ਦੀ ਗੁਣਵਤਾ ਬਾਰੇ 
ਵਿਸਥਾਰ ਨਾਲ ਕਿਸਾਨਾਂ ਨੂੰ ਜਾਣੂੰ ਕਰਵਾ ਸਕਣ ਕਿਸਾਨ ਮੇਲੇ ਦੇ ਪਹਿਲੇ ਦਿਨ ਅੱਜ ਕਈ ਕੌਮੀ ਅਤੇ ਕੌਮਾਂਤਰੀ ਖੇਤੀਬਾੜੀ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਜਿਵੇਂ ਸੀ.ਆਈ.ਆਈ ਪੰਪ, ਲੂਬੀ ਪੰਪ, ਕਲਿਆਣੀ ਪੰਪ, ਵਰੂਣਾ ਪੰਪ, ਬੋਪਾਰਾਏ, ਸੋਨਾਲਿਕਾ, ਜੋਨਡੀਅਰ, ਮੋਹਿੰਦਰਾ, ਇੰਡੋ ਫਾਰਮ, ਨਿਊ ਸਵਾਨ, ਕਲਸੀ, ਦਸ਼ਮੇਸ਼ ਐਗਰੀਕਲਚਰ ਸਮੇਤ ਵੱਡੀ ਗਿਣਤੀ ਵਿਚ ਆਪਣੇ ਨਵੀਨਤਮ ਤਕਨੀਕ ਵਾਲੇ ਉਤਪਾਦ ਲੈ ਕੇ ਹਾਜ਼ਰ ਹੋਈਆਂ 
 
Top