Home >> Ludhiana >> Recent >> ਦੁੱਗਰੀ ਵਿਖੇ ਦੋ ਕਾਰਾਂ ਦੀ ਟੱਕਰ’ਦੋ ਦੀ ਮੌਤ ਇਕ ਗੰਭੀਰ ਜਖਮੀ



ਵਿਆਹ ਵਾਲੀ ਲੜਕੀ ਵੀ ਜਖਮੀ ਹੋਈ
ਲੁਧਿਆਣਾ ੪ ਮਾਰਚ (ਅਮਨਦੀਪ ਸਿੰਘ ) ਅੱਜ ਸਵੇਰੇ ਤਕਰੀਬਨ ੭.੩੦ ਵਜੇ ਦੇ ਕਰੀਬ ਕਰਤਾਰ ਨਗਰ ਦੁਗਰੀ ਫੇਸ ੨ ਵਿਖੇ ਦੋ ਕਾਰਾਂ ਦੀ ਭਿਆਨਕ ਟੱਕਰ ਹੋ ਗਈ ਜਿਸ ਦੀ ਲਪੇਟ ਵਿੱਚ ਆਕੇ ਸੜਕ ਕਿਨਾਰੇ ਜਾ ਰਹੇ ਦੋ ਮਜਦੂਰਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜਖਮੀ ਹੋ ਗਿਆ ਮੌਕੇ ਤੇ ਪਹੁਚੀ ਪੁਲਸ ਥਾਂਣਾ ਦੁੱਗਰੀ ਨੇ ਕਾਰਾਂ ਨੂੰ ਕਬਜੇ ਵਿੱਚ ਲੈਕੇ ਆਪਣੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ[ਮੌਕੇ ਤੇ ਤਲਵਾੜ ਦੁਗਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਜਖਮੀਆਂ ਨੂੰ ਕਿਸੇ ਨੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ ਨਹੀਂ ਕੀਤੀ ਜੋ ਸੜਕ ਤੇ ਪਏ ਤੜਫ ਰਹੇ ਸਨ ਜਿਸ ਕਾਰਨ ਇਕ ਵਿਆਕਤੀ ਦੀ ਉਸੇ ਵੇਲੇ ਹੀ ਹੋ ਗਈ ਸੀ ਅਤੇ ਤਕਰੀਬਨ ਅੱਧਾ ਘੰਟਾ ਬਾਅਦ ਅਸੀ ਆਕੇ ਜਖਮੀਆਂ ਨੂੰ ਪੰਚਮ ਹਸਪਤਾਲ ਵਿਖੇ ਭਰਤੀ ਕਰਵਾਇਆ ਸੀ[ਮੌਕੇ ਤੇ ਪੁਲਿਸ ਥਾਣਾ ਦੱੁਗਰੀ ਵੱਲੋਂ  ਮਿਲੀ ਜਾਣਕਾਰੀ ਅਨੁਸਾਰ ਸਵੇਰ ਦੇ ਸਮੇ ਇਕ ਹੋਡਾ ਸਿਟੀ ਕਾਰ ਨੰਬਰ ਡੀ ਐਲ ੧੩ ਸੀ ਸੀ ੩੧੧੧ ਵਿਚ ਇਕ ਵਿਆਹ ਵਾਲੀ ਲੜਕੀ ਨੂੰ ਬਿਉਟੀ ਪਾਰਲਰ ਤੇ ਤਿਆਰ ਕਰਵਾਉਣ ਲਈ ਜਾ ਰਹੇ ਸਨ ਜੋ ਕਰਤਾਰ ਚੌਕ ਵਿੱਚ ਦੂਸਰੀ ਸਾਇਡ ਤੋਂ ਇਕ ਤੇਜ ਰਫਤਾਰ ਡਸਟਰ ਕਾਰ ਪੀ ਬੀ ੧੦ ਈ ਐਚ ੨੦੦੪ ਜਿਸ ਨੂੰ ਕੁਲਵਿੰਦਰ ਸਿੰਘ ਨਾਮਕ ਵਿਆਕਤੀ ਚਲਾ ਰਿਹਾ ਸੀ ਜਿਸ ਨੇ ਤੇਜ ਰਫਤਾਰ ਨਾਲ ਹੋਡਾ ਸਿਟੀ ਕਾਰ ਨੂੰ ਟੱਕਰ ਮਾਰੀ ਜਿਸ ਕਾਰਨ ਹੌਡਾ ਸਿਟੀ ਕਈ ਪਲਟੀਆ ਖਾਂਦੀ ਹੋਈ ਸੜਕ ਕਿਨਾਰੇ ਜਾ ਰਹੇ ਮਜਦੁੂਰਾਂ ਨੂੰ ਆਪਣੀ ਲਪੇਟ ਵਿੱਚ ਲੈਦੀ ਹੋਈ ਪਲਟ ਗਈ ਜਿਸ ਕਾਰਨ ਇਕ ਵਿਆਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰੇ ਵਿਆਕਤੀ ਨੇ ਹਸਪਤਾਲ ਲਿਜਾਂਦੇ ਸਮੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ[ਜਿੰਨਾ ਦੀ ਪਹਿਚਾਣ ਮ੍ਰਿਤਕ ਰੋਹਿਤ ਠਾਕੁਰ ਅਤੇ ਅਕੂਰ ਰਿਸੀ ਅਤੇ ਜਖਮੀ ਗੋਪਾਲ ਵਜੋਂ ਹੋਈ ਹੈ[ਮੌਕੇ ਤੇ ਪੰਚਮ ਹਸਪਤਾਲ ਦੇ ਬਾਹਰ ਲੋਕ ਇਕੱਠੇ ਹੋਣੇ ਸੁਰੂ ਹੋ ਗਏ ਅਤੇ ਸਥਿਤੀ ਤਨਾਅਪੂਰਨ ਹੁੰਦੀ ਦੇਖ ਸਹੀਦ ਭਗਤ ਸਿੰਘ ਨਗਰ ਥਾਣੇ ਦੇ ਇੰਨਚਾਰਜ ਸੁਖਵਿੰਦਰ ਸਿੰਘ ਵਿਰਕ ਅਤੇ ਥਾਣਾ ਦੱੁਗਰੀ ਦੀ ਪੁਲਿਸ ਟੀਮ ਨੇ ਆਕੇ ਸਾਰੀ ਸਥਿਤੀ ਨੂੰ ਕਾਬੂ ਕਰਦੇ ਹੋਏ ਲਾਸਾਂ ਨੂੰ ਕਬਜੇ ਵਿੱਚ ਕਰਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਅਤੇ ਜਖਮੀ ਦੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ[ਮੌਕੇ ਤੇ ਥਾਣਾ ਦੁੱਗਰੀ ਦੇ ਇੰਚਾਰਜ ਗੁਰਬਚਨ ਸਿੰਘ ਅਤੇ ਤਫਤੀਸੀ ਅਧਿਕਾਰੀ ਗਿਆਨ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਤਾਇਆ ਜਾਗੋ ਰਿਸੀ ਜੋ ਮੌਕੇ ਤੇ ਨਾਲ ਸੀ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਧਾਰਾ ੩੦੪ ਏ/੨੭੯/੩੩੭/੩੩੮ ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਦੋਨੋਂ ਕਾਰਾਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਹੈ ਅਤੇ ਕਾਰ ਚਾਲਕਾਂ ਦੀ ਪਹਿਚਾਣ ਕਰਕੇ ਕਾਬੂ ਕਰਨ ਦੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ

 
Top