Home >> Ludhiana >> Politics >> ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਬਾਵਾ ਦੀ ਅਗਵਾਈ ਚ ਕਾਂਗਰਸੀ ਵਰਕਰਾਂ ਨੇ ਖੂਨਦਾਨ ਅਤੇ ਕੇਕ ਕੱਟ ਕੇ ਮਨਾਇਆ

੧੯੬੫ ਦੀ ਜੰਗ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਸਰਹੱਦਾਂ ਦੀ ਰੱਖਿਆ ਕੀਤੀ : ਬਾਵਾ

ਲੁਧਿਆਣਾ ੧੧ ਮਾਰਚ ( ਅਮਨਦੀਪ ਸਿੰਘ )-ਦੇਸ਼ ਦੀਆਂ ਸਰਹੱਦਾਂ ਅਤੇ ਪੰਜਾਬੀਆਂ ਦੇ ਅਧਿਕਾਰਾਂ ਦੇ ਪਹਿਰੇਦਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੱਜ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਰੈਡ ਕਰਾੱਸ ਬਲਡ ਬੈਂਕ ਵਿੱਚ ਖੂਨਦਾਨ ਕਰਕੇ ਅਤੇ ਕੇਕ ਕੱਟ ਕੇ ਮਨਾਇਆ ਤੇ ਉਹਨਾਂ ਦੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ [
    ਬਾਵਾ ਨੇ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਦੇਸ਼ ਭਗਤੀ ਅਤੇ ਪਿਆਰ ਦੀ ਭਾਵਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਹਨ ਜਿਹਨਾਂ ਨੇ ੧੯੬੫ ਦੀ ਜੰਗ ਵਿੱਚ ਹਿੱਸਾ ਲਿਆ [ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਪਦ ਤੇ ਹੁੰਦਿਆਂ ਪੰਜਾਬ ਦੇ ਪਾਣੀਆਂ ਦੀ ਰੱਖਿਆ ਕਰਨ ਦੇ ਨਾਲ ਹੀ ਪੰਜਾਬੀ ਬੋਲਦੇ ਇਲਾਕਿਆਂ ਨੂੰ ਵੀ ਹਰਿਆਣਾ ਜਾਣ ਤੋਂ ਬਚਾਇਆ [ਬਾਵਾ ਨੇ ਕਿਹਾ ਕਿ ਉਹਨਾਂ ਵਰਗਾ ਸਪਸ਼ਟਵਾਦੀ ਨੇਤਾ ਅੱਜ ਦੇ ਸਮੇਂ ਵਿੱਚ ਹੋਣਾ ਬਹੁਤ ਮੁਸ਼ਕਿਲ ਹੈ [ ਪੰਜਾਬ ਵਿੱਚ ਅਮਨ ਕਾਨੂੰਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਕੈਪਟਨ ਸਰਕਾਰ ਬੇਹੱਦ ਗੰਭੀਰ ਹੈ [ ਪੰਜਾਬ ਵਿੱਚ ਮਾਫੀਆ, ਗੈਂਗਸਟਰ ਅਤੇ ਭ੍ਰਿਸ਼ਟਾਚਾਰ ਨੂੰ ਜੜੋ ਖਤਮ ਕਰਨ ਲਈ ਵੀ ਸਰਕਾਰ ਸਖਤ ਕਦਮ ਉਠਾ ਰਹੀ ਹੈ [ ਉਹਨਾਂ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ, ਕਿਉਂਕਿ ਖੂਨਦਾਨ ਕਰਨ ਨਾਲ ਮਰੀਜ ਦੀ ਜਾਨ ਬੱਚ ਸਕਦੀ ਹੈ, ਇਸ ਲਈ ਹਰ ਵਿਅਕਤੀ ਨੂੰਂ ਚਾਹੀਦਾ ਹੈ ਕਿ ਉਹ ਖੂਨਦਾਨ ਕਰਨ ਲਈ ਅੱਗੇ ਆਏ [ ਇਸ ਸਮਾਰੋਹ ਵਿੱਚ ਡਾ. ਅਲਕਾ ਡੋਗਰਾ ਅਤੇ ਸਮੀਰ ਡੋਗਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਖੂਨ ਦੀ ਕਮੀ ਨਹੀਂ ਹੁੰਦੀ [ ਇਸ ਵਹਿਮ ਨੂੰ ਆਪਣੇ ਮਨ ‘ਚੋ ਨਿਕਾਲਣਾ ਹੋਵੇਗਾ [ ਰੈਡਕਰਾੱਸ ਬਲੱਡ ਬੈਂਕ ਦੇ ਸਹਿਯੋਗ ਨਾਲ ਆਯੋਜਿਤ ਖੂਨਦਾਨ ਕੈਂਪ ਵਿੱਚ ਮੁਨੀਸ਼ ਕਪੂਰ, ਗੁਰਵੀਰ ਸਿੰਘ, ਕਰਤਾਰ ਸਿੰਘ, ਅਭਿਮਨਯੂ ਬਾਵਾ, ਗਗਨਦੀਪ ਬਾਵਾ, ਨਿਤਿਨ ਜਿੰਦਲ, ਕੁਲਦੀਪ ਸਿੰਘ, ਕਮਲਜੀਤ ਸਿੰਘ, ਰੇਸ਼ਮ ਸਿੰਘ ਸੱਗੂ, ਗੁਰਕਿਰਤ ਸਿੰਘ, ਪਾਰਸ ਗਰਗ, ਸਰਵਨ ਕੌਰ ਸੱਗੂ, ਜਗਦੀਪ ਸਿੰਘ ਲੋਟੇ, ਇਕਬਾਲ ਸਿੰਘ ਰਿਆਤ, ਗੁਰਦੇਵ ਗੋਸਾਈਂ, ਸੰਤੋਖ ਸਿੰਘ, ਆਸਾ ਸਿੰਘ, ਸੀਮਾ ਸਚਦੇਵਾ, ਗੁਰਮੀਤ ਕੌਰ, ਰਣਵੀਰ ਸਿੰਘ, ਪਰਮਜੀਤ ਸਿੰਘ, ਅਮਰਜੀਤ ਸ਼ਰਮਾ, ਪੰਕਜ ਅਰੋੜਾ ਬੋਨੀ ਆਦਿ ਨੇ ਖੂਨਦਾਨ ਕੀਤਾ [ ਬਾਵਾ ਨੇ ਰੈਡਕਰਾੱਸ ਬਲੱਡ ਬੈਂਕ ਦੇ ਸਟਾਫ ਡਾ. ਜੀ.ਪੀ. ਮੰਗਲਾ, ਲਿਆਕਤ ਮਸੀਹ, ਸੰਦੀਪ ਕੁਮਾਰ, ਮਨੋਹਰ ਲਾਲ, ਅਮਿਤ ਗੁਪਤਾ, ਮੋਹਿੰਦਰ ਸਿੰਘ ਅਤੇ ਭੈਯਾ ਲਾਲ ਤੋਂ ਇਲਾਵਾ ਖੂਨਦਾਨੀਆਂ ਨੂੰ ਵੀ ਵਿਸ਼ੇਸ਼ ਤੋਂਰ ਤੇ ਸਨਮਾਨਿਤ ਕੀਤਾ [ 
 
Top