Home >> Ludhiana >> Main >> National >> ਲੁਧਿਆਣਾ ਸਿਲਾਈ ਮਸ਼ੀਨ ਇੰਡਸਟਰੀਜ਼ ਐਸੋਸੀਏਸ਼ਨ ਦੇ ਅਮਰਜੀਤ ਸਿੰਘ ਸਵੈਨ ਨਿਰਵਿਰੋਧ ਪ੍ਰਧਾਨ ਬਣੇ



ਲੁਧਿਆਣਾ, 24 ਮਾਰਚ (ਭਜਨਦੀਪ ਸਿੰਘ)-ਲੁਧਿਆਣਾ ਸਿਲਾਈ ਮਸ਼ੀਨ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਕਰਵਾਉਣ ਲਈ ਇਕ ਉੱਚ ਪੱਧਰੀ ਜਨਰਲ ਬਾਡੀ ਮੀਟਿੰਗ ਸਥਾਨਕ ਹੋਟਲ ਗ੍ਰੈਂਡ ਮੈਰੀਅਨ ਵਿਖੇ ਹੋਈ, ਜਿਸ ਵਿੱਚ ਚੋਣ ਅਧਿਕਾਰੀ ਬਲਦੇਵ ਸਿੰਘ ਨੇ ਅਮਰਜੀਤ ਸਿੰਘ ਡਿੰਪਲ ਸਵੈਨ ਦੇ ਮੁਕਾਬਲੇ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ ਨਾ ਭਰੇ ਜਾਣ ਕਰਕੇ ਉਨਾਂ ਨੂੰ ਨਿਰਵਿਰੋਧ ਪ੍ਰਧਾਨ ਐਲਾਨਿਆ ਅਤੇ ਨਵੇਂ ਪ੍ਰਧਾਨ ਨੂੰ ਸਿਲਾਈ ਮਸ਼ੀਨ ਸਨਅਤਕਾਰਾਂ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿਚ ਨਵੇਂ ਬਣੇ ਪ੍ਰਧਾਨ : ਸਵੈਨ ਨੇ ਕਿਹਾ ਕਿ ਉਨਾਂ ਨੂੰ ਜੋ ਸਿਲਾਈ ਮਸ਼ੀਨ ਦੇ ਕਾਰੋਬਾਰ ਨਾਲ ਜੁੜੇ ਸਨਅਤਕਾਰਾਂ ਤੇ ਕਾਰੋਬਾਰੀਆਂ ਵਲੋਂ ਪ੍ਰਧਾਨ ਬਣਾ ਕੇ ਨਵੀਂ ਜਿੰਮੇਵਾਰੀ ਸੌਂਪੀ ਗਈ ਹੈ, ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਸਿਲਾਈ ਮਸ਼ੀਨ ਸਨਅਤਕਾਰਾਂ ਨੂੰ ਜੋ ਵੀ ਸਮੱਸਿਆਵਾਂ ਰਹੀਆਂ ਹਨ, ਉਨਾਂ ਦਾ ਨਿਪਟਾਰਾ ਕਰਨ ਲਈ ਵੀ ਉਹ ਦਿਨ ਰਾਤ ਇਕ ਕਰਨਗੇ। ਉਨਾਂ ਨੇ ਚੋਣ ਨੂੰ ਸਰਬਸੰਮਤੀ ਨਾਲ ਕਰਵਾਉਣ ਲਈ ਜਿੱਥੇ ਸਿਲਾਈ ਮਸ਼ੀਨ ਸਨਅਤਕਾਰਾਂ ਦਾ ਧੰਨਵਾਦ ਕੀਤਾ, ਉਥੇ ਉਨਾਂ ਨੇ ਸਿਲਾਈ ਮਸ਼ੀਨ ਡਿਵੈਲਪਮੈਂਟ ਕਲੱਬ ਦੇ ਪ੍ਰਧਾਨ ਜਗਬੀਰ ਸਿੰਘ ਸੋਖੀ ਅਤੇ ਲੁਧਿਆਣਾ ਸਿਲਾਈ ਮਸ਼ੀਨ ਮੈਨੂੰਫੈਕਰਰਜ਼ ਐਂਡ ਅਸੈਂਬਲਰ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ। ਨਵੇਂ ਬਣੇ ਪ੍ਰਧਾਨ : ਸਵੈਨ ਵਲੋਂ ਆਪਣੇ ਨਵੀਂ ਟੀਮ ਦਾ ਐਲਾਨ ਆਉਣ ਵਾਲੇ ਇਕ ਦੋ ਦਿਨਾਂ ਵਿਚ ਕਰ ਦਿੱਤਾ ਜਾਵੇਗਾ। ਇਸ ਮੌਕੇ ਦਲਬੀਰ ਸਿੰਘ ਧੀਮਾਨ ਸਾਬਕਾ ਚੇਅਰਮੈਨ, ਗੁਰਦੀਪ ਸਿੰਘ ਸਾਬਕਾ ਪ੍ਰਧਾਨ, ਰਵਿੰਦਰ ਸਿੰਘ ਪੀ.ਆਈ.ਜੀ.ਐਮ., ਬਹਾਦਰ ਸਿੰਘ ਓਕੇ, ਮਨਜੀਤ ਸਿੰਘ ਜੀ.ਟੀ, ਜਸਵਿੰਦਰ ਸਿੰਘ ਪੀ.ਐਨ.ਸੀ., ਹਰਪ੍ਰੀਤ ਸਿੰਘ ਐਨ..ਸੀ, ਸਤਪਾਲ ਸਿੰਘ ਡੈਮੰਡ, ਬਲਜੀਤ ਸਿੰਘ ਐਸ.ਕੇ, ਪਰਮਦਿਆਲ ਸਿੰਘ ਐਨ.ਐਸ, ਜਤਿੰਦਰ ਕੁਮਾਰ ਰਿੰਕੂ ਪਾਇਲਟ, ਬਲਜੀਤ ਸਿੰਘ .ਕੇ.ਟੀ., ਰਣਜੀਤ ਸਿੰਘ ਕੈਪੀਟਲ, ਜਸਬੀਰ ਸਿੰਘ ਗੁਰੂ, ਨਰੇਸ਼ ਕੁਮਾਰ ਐਮ.ਟੀ ਆਦਿ ਹਾਜ਼ਰ ਸਨ। 

 
Top