Home >> Politics >> ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਲਾਇਲਪੁਰੀ, ਡੰਗ ਅਤੇ ਬੈਂਸ (ਯੂ.ਐਸ.ਏ) ਸਨਮਾਨਿਤ



ਪ੍ਰੀਤਮ ਸਿੰਘ ਗਰੇਵਾਲ ਅਤੇ ਬਿੰਦਰ ਗਰੇਵਾਲ ਕਨੇਡਾ ਭਵਨ ਵਿਖੇ ਹਾਜਰ ਹੋਏ
 ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਅੱਜ ਇੱਕ ਸਮਾਗਮ ਦੌਰਾਨ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਗੁਰਦੇਵ ਸਿੰਘ ਲਾਪਰਾਂ, ਜਗਪਾਲ ਸਿੰਘ ਖੰਗੂੜਾ, ਬਲਦੇਵ ਬਾਵਾ ਕਨਵੀਨਰ ਫਾਊਂਡੇਸ਼ਨ ਅਤੇ ਕਰਨੈਲ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ ਨੇ ਬਲਵਿੰਦਰ ਸਿੰਘ ਲਾਇਲਪੁਰੀ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦਾਂ (ਫੇਰੂਮਾਨ), ਉਘੇ ਸਮਾਜਸੇਵੀ ਤਜਿੰਦਰ ਸਿੰਘ ਡੰਗ ਅਤੇ ਫਾਊਂਡੇਸ਼ਨ ਦੇ ਅਮਰੀਕਾ ਦੇ ਸਰਪ੍ਰਸਤ ਰਜਿੰਦਰ ਸਿੰਘ ਬੈਂਸ ਨੂੰ ਸ਼ਾਲ, ਮੈਡਲ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਜਦਕਿ ਇਸ ਸਮੇਂ ਪ੍ਰਵਾਸੀ ਪੰਜਾਬੀ ਪ੍ਰੀਤਮ ਸਿੰਘ ਗਰੇਵਾਲ, ਬਲਜਿੰਦਰ ਸਿੰਘ ਮਲਕਪੁਰ ਜਨਰਲ ਸਕੱਤਰ ਅਤੇ ਬਿੰਦਰ ਗਰੇਵਾਲ ਵੀ ਵਿਸ਼ੇਸ਼ ਤੌਰ 'ਤੇ ਹਾਜਰ ਸਨ।
 ਇਸ ਸਮੇਂ ਸ. ਲਾਇਲਪੁਰ ਨੇ ਕਿਹਾ ਕਿ ਦਿਹਾਤੀ ਖੇਤਰ ਵਿੱਚ ਫਾਊਂਡੇਸ਼ਨ ਵੱਲੋਂ ਸ਼ਬਦ ਪ੍ਰਕਾਸ਼ ਅਜਾਇਬ ਘਰ ਬਣਾਕੇ ਜੋ ਪੰਜਾਬੀਆਂ ਨੂੰ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ, ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੇ ਵਿਸ਼ਵ ਵਿੱਚ ਬੈਠੀ ਮਾਨਵਤਾ ਨੂੰ ਜਿੰਦਗੀ ਜਿਊਣ ਦਾ ਰਸਤਾ ਦਿਖਾਉਂਦੇ ਹਨ। ਉਹਨਾਂ ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੂੰ ਸੇਵਾ ਅਤੇ ਦਸਤਾਰ ਸਜਾਉਣ ਲਈ ਵਧਾਈ ਦਿੱਤੀ।
 ਇਸ ਸਮੇਂ ਚੌਧਰੀ ਦਸੌਂਦੀ ਰਾਮ ਪ੍ਰਧਾਨ ਗੁੱਜਰ ਸਮਾਜ ਪੰਜਬ, ਗੁਰਚਰਨ ਸਿੰਘ ਬਾਸੀਆਂ, ਬਿੱਟੂ ਦਾਖਾ ਪ੍ਰਧਾਨ ਟਰੱਕ ਯੂਨੀਅਨ, ਸੁਖਦੇਵ ਸਿੰਘ ਭਵਨ ਦੇ ਸੇਵਾਦਾਰ, ਬੀਬੀ ਪ੍ਰਮਜੀਤ ਕੌਰ ਆਦਿ ਹਾਜਰ ਸਨ।
 
Top