Home >> Ludhiana >> National >> ਜ਼ਿਲਾ ਲੁਧਿਆਣਾ 'ਚ ਸ਼ਰਾਬ ਦੇ ਠੇਕੇ 827 ਕਰੋੜ 95 ਲੱਖ ਰੁਪਏ ਵਿਚ ਨਿਲਾਮ * ਮਲਹੋਤਰਾ ਗਰੁੱਪ ਨੂੰ 23, ਰਾਜੂ ਸ਼ਰਮਾ ਨੂੰ 18, ਚਰਨਜੀਤ ਸਿੰਘ ਬਜ਼ਾਜ਼ ਨੂੰ 19 ਅਤੇ ਸਿੰਡੀਕੇਟ ਨੂੰ 5 ਡਰਾਅ ਨਿਕਲੇ
ਲੁਧਿਆਣਾ, 27 ਮਾਰਚ (ਹਾਰਦਿਕ ਕੁਮਾਰ)-ਜ਼ਿਲਾ ਲੁਧਿਆਣਾ ਵਿਚ ਸ਼ਰਾਬ ਦੇ ਠੇਕੇ 827 ਕਰੋੜ 95 ਲੱਖ ਵਿਚ ਨਿਲਾਮ ਕੀਤੇ ਗਏ ਡਰਾਅ ਕੱਢਣ ਦੀ ਇਹ ਕਾਰਵਾਈ ਅੱਧੀ ਰਾਤ ਤੱਕ ਚੱਲਦੀ ਰਹੀ ਜਾਣਕਾਰੀ ਅਨੁਸਾਰ ਇਸ ਪ੍ਰਕਿਰਿਆ ਵਿਚ ਦੀਪ ਮਲਹੋਤਰਾ ਸਭ ਤੋਂ ਵੱਧ ਠੇਕੇ ਲੈਣ ਵਿਚ ਸਫ਼ਲ ਰਹੇ, ਜਦ ਕਿ ਦੂਸਰੇ ਨੰਬਰ ਤੇ ਰਾਜੂ ਸ਼ਰਮਾ ਨੂੰ ਸਭ ਤੋਂ ਵੱਧ ਸ਼ਰਾਬ ਦੇ ਠੇਕੇ ਮਿਲੇ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢਣ ਦਾ ਕੰਮ ਫਿਰੋਜ਼ਪੁਰ ਸੜਕ ਤੇ ਸਥਿਤ ਹਰਸ਼ਿਲਾ ਰਿਜ਼ੌਰਟ ਵਿਚ ਹੋਇਆ, ਜਿੱਥੇ ਅੱਧੀ ਰਾਤ ਤੱਕ ਇਹ ਕਾਰਵਾਈ ਚੱਲਦੀ ਰਹੀ ਸਰਕਾਰ ਵਲੋਂ ਇਸ ਵਾਰ ਆਬਕਾਰੀ ਨੀਤੀ ਵਿਚ ਕੁਝ ਤਬਦੀਲੀ ਕੀਤੀ ਗਈ ਸੀ, ਜਿਸ ਕਾਰਨ ਇਸ ਡਰਾਅ ਵਿਚ ਕਿਸੇ ਇਕ ਠੇਕੇਦਾਰ ਦਾ ਕਬਜ਼ਾ ਨਹੀਂ ਹੋ ਸਕਿਆ, ਜਿਵੇਂ ਕਿ ਪਿਛਲੀ ਵਾਰ ਹੋਇਆ ਸੀ  ਲੁਧਿਆਣਾ ਜ਼ਿਲੇ ਨੂੰ ਤਿੰਨ ਹਿੱਸਿਆ ਲੁਧਿਆਣਾ-1, ਲੁਧਿਆਣਾ-2 ਅਤੇ ਲੁਧਿਆਣਾ-3 ਵਿਚ ਵੰਡਿਆ ਗਿਆ ਸੀ ਲੁਧਿਆਣਾ-1 ਦੇ ਘੇਰੇ ਅੰਦਰ 98 ਗਰੁੱਪ ਬਣਾਏ ਗਏ ਜ਼ਿਲੇ ਅੰਦਰ ਕੁੱਲ 580 ਅੰਗਰੇਜ਼ੀ ਅਤੇ 697 ਦੇਸੀ ਸ਼ਰਾਬ ਦੇ ਠੇਕਿਆਂ ਦੇ ਡਰਾਅ ਕੱਢੇ ਗਏ ਇਨਾਂ ਠੇਕਿਆਂ ਨੂੰ 149 ਗਰੁੱਪਾਂ ਵਿੱਚ ਵੰਡ ਕੇ ਡਰਾਅ ਆਫ ਲਾਟਸ ਰਾਹੀਂ ਅਲਾਟ ਕੀਤੇ ਗਏ, ਜਿਸਤੋਂ ਮਹਿਕਮੇ ਨੂੰ 827 ਕਰੋੜ 95 ਲੱਖ ਦੀ ਆਮਦਨ ਹੋਈ ਡਰਾਅ ਕੱਢਣ ਦਾ ਇਹ ਕੰਮ ਆਬਕਾਰੀ ਅਤੇ ਕਰ ਕਮਿਸ਼ਨਰ ਕਮ ਕੁਲੈਕਟਰ ਲੁਧਿਆਣਾ ਮੰਡਲ ਸ੍ਰੀ ਪਵਨ ਗਰਗ ਦੀ ਪ੍ਰਧਾਨਗੀ ਹੇਠ ਨੇਪਰੇ ਚਾੜਿਆ ਗਿਆ ਇਸ ਸਮੇਂ ਆਬਕਾਰੀ ਤੇ ਕਰ ਵਿਭਾਗ ਵੱਲੋਂ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ-1 ਸ਼੍ਰੀ ਕੁਮਾਰ ਸੌਰਵ ਰਾਜ, ਜਿਲਾ ਪ੍ਰਸ਼ਾਸ਼ਨ ਵੱਲੋਂ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ ਬਤੌਰ ਨਿਗਰਾਨ ਹਾਜ਼ਰ ਸਨ ਠੇਕਿਆਂ ਦੀ ਵੰਡ ਦੌਰਾਨ ਲੁਧਿਆਣਾ ਨਗਰ ਨਿਗਮ ਵਿਚ ਮਲਹੋਤਰਾ ਗਰੁੱਪ ਨੂੰ 23, ਰਾਜੂ ਸ਼ਰਮਾ ਗਰੁੱਪ ਨੂੰ 18, ਚਰਨਜੀਤ ਸਿੰਘ ਬਜ਼ਾਜ ਨੂੰ 19 ਅਤੇ ਸਿੰਡੀਕੇਟ ਨੂੰ 5 ਡਰਾਅ ਨਿਕਲੇ ਇਸ ਵਾਰ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਵਿੱਚ ਵੱਡੇ ਗਰੁੱਪਾਂ ਦੀ ਅਜਾਰੇਦਾਰੀ ਤੋੜ ਕੇ ਸ਼ਰਾਬ ਦੇ ਕਾਰੋਬਾਰ ਨੂੰ ਤਕਰੀਬਨ 5-5 ਕਰੋੜ ਦੇ ਛੋਟੇ ਗਰੁੱਪਾਂ ਵਿਚ ਬਣਾ ਕੇ ਵੇਚਿਆ ਹੈ, ਇਹ ਨੀਤੀ ਸਫ਼ਲ ਸਾਬਿਤ ਹੋਈ ਅਤੇ ਇਸ ਵਿੱਤੀ ਸਾਲ 2018-19 ਲਈ ਸ਼ਰਾਬ ਦੇ ਕੋਟੇ ਵਿੱਚ ਤਕਰੀਬਨ 30-33 ਫੀਸਦੀ ਦਾ ਘਾਟਾ ਕੀਤਾ ਗਿਆ ਹੈ

 
Top