Home >> Ludhiana >> Main >> National >> ਤਹਿਸੀਲ ਕੰਪਲੈਕਸ ਜਗਰਾਉਂ ਦੇ ਵਾਹਨ ਪਾਰਕਿੰਗ ਅਤੇ ਕੰਟੀਨ ਦੇ ਠੇਕੇ ਦੀ ਖੁੱਲੀ ਬੋਲੀ ਹੁਣ 5 ਅਪ੍ਰੈੱਲ ਨੂੰ


ਜਗਰਾਉਂ, 28 ਮਾਰਚ (ਹਾਰਦਿਕ ਕੁਮਾਰ)-ਉੱਪ ਮੰਡਲ ਮੈਜਿਸਟ੍ਰੇਟ . ਰਾਮ ਸਿੰਘ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਜਗਰਾਉਂ ਵਿੱਚ ਸਾਲ 2018-19 ਲਈ ਵਾਹਨ ਪਾਰਕਿੰਗ ਅਤੇ ਕੰਟੀਨ ਦੇ ਠੇਕੇ 'ਤੇ ਖੁੱਲੀ ਬੋਲੀ ਮਿਤੀ 26 ਮਾਰਚ, 2018 ਨੂੰ ਉਨਾਂ ਦੇ ਦਫ਼ਤਰ ਵਿਖੇ ਰੱਖੀ ਗਈ ਸੀ ਪਰ ਇਨਾਂ ਬੋਲੀਆਂ ਵਿੱਚ ਲੋੜੀਂਦੀ ਗਿਣਤੀ ਵਿੱਚ ਬੋਲੀਕਾਰ ਸ਼ਾਮਿਲ ਨਹੀਂ ਹੋਏ ਸਨ, ਜਿਸ ਕਾਰਨ ਇਹ ਬੋਲੀ ਮਿਤੀ 5 ਅਪ੍ਰੈੱਲ, 2018 ਨੂੰ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਵਾਹਨ ਪਾਰਕਿੰਗ ਦੀ ਬੋਲੀ ਦੁਪਹਿਰ 12 ਵਜੇ ਹੋਵੇਗੀ, ਜਿਸ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀ ਨੂੰ 20 ਹਜ਼ਾਰ ਰੁਪਏ ਦਾ ਡਰਾਫ਼ਟ ਬਤੌਰ ਸਕਿਊਰਟੀ ਜਮਾਂ ਕਰਾਉਣਾ ਪਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ ਕੁੱਲ ਰਕਮ ਦਾ 1/4 ਹਿੱਸਾ ਮੌਕੇ 'ਤੇ ਜਮਾ ਕਰਾਉਣਾ ਪਵੇਗਾ। ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਲਈ ਜਾਵੇਗੀ। ਇਸੇ ਤਰਾਂ ਕਚਹਿਰੀ ਕੰਪਾਂਊਂਡ ਦੀ ਕੰਟੀਨ ਦਾ ਸਾਲ 2018-19 ਠੇਕਾ ਬੋਲੀ ਹੁਣ ਮਿਤੀ 5 ਅਪ੍ਰੈੱਲ, 2018 ਨੂੰ ਸਵੇਰੇ 11 ਵਜੇ ਦਫ਼ਤਰ, ਉੱਪ ਮੰਡਲ ਮੈਜਿਸਟ੍ਰੇਟ ਜਗਰਾਂਉ ਵਿਖੇ ਰੱਖੀ ਗਈ ਹੈ। ਬੋਲੀ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀ ਨੂੰ 5000 ਰੁਪਏ ਬਤੌਰ ਸਕਿਊਰਟੀ ਜਮਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਠੇਕੇ ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫ਼ਤਰ ਉੱਪ ਮੰਡਲ ਮੈਜਿਸਟ੍ਰੇਟ ਜਗਰਾਉਂ ਵਿੱਚ ਹਰੇਕ ਕੰਮ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ। 

 
Top