Home >> Ludhiana >> Politics >> ਸੂਬਾ ਵਾਸੀ ਅਕਾਲੀ ਭਾਜਪਾ ਸਰਕਾਰ ਸਰਕਾਰ ਨੂੰ ਕਰਨ ਲੱਗੇ ਯਾਦ-ਅਕਾਲੀ ਆਗੂ


* ਕਿਹਾ: ਮੁੱਖ ਮੰਤਰੀ ਨੇ ਕਿਸਾਨਾਂ, ਬਜੁਰਗਾਂ, ਅੰਗਹੀਣਾਂ ਤੇ ਵਿਧਵਾਵਾਂ ਨਾਲ ਧਰੋਹ ਕਮਾਇਆ

ਲੁਧਿਆਣਾ, 6 ਮਾਰਚ (ਹਾਰਦਿਕ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾਂ ਚੋਣਾਂ ਤੋਂ ਪਹਿਲਾਂ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਸੂਬੇ ਅੰਦਰ ਇੱਕ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਦਿਉ ਫਿਰ ਦੇਖਿਉ ਕਾਂਗਰਸ ਪਾਰਟੀ ਕਿਵੇਂ ਸੂਬਾ ਵਾਸੀਆਂ ਨੂੰ ਸਹੂਲਤਾਂ ਦੀ ਝੜੀ ਲਗਾਵੇਗੀ ਅਤੇ ਖਾਸਕਰ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਦੇ ਗਠਨ ਉਪੰ੍ਰਤ ਕਰਜ਼ਾ ਕੁਰਕੀ  ਮੁਆਫ ਕਰਦਿਆਂ ਤੁਹਾਡਾ ਸਾਰਾ ਕਰਜ਼ ਚਾਹੇ ਉਹ ਬੈਂਕ, ਆੜਤੀਆ ਜਾਂ ਸੁਸਾਇਟੀ ਦਾ ਹੋਵੇ ਲਕੀਰ ਫੇਰ ਦਿੱਤੀ ਜਵੇਗੀ ਲੇਕਿਨ ਹਕੀਕਤ ਵਿੱਚ ਕੋਈ ਵੀ ਵਾਅਦਾ ਵਫਾ ਨਾ ਹੋ ਸਕਿਆ ਇਹ ਸਬਦ ਸੀਨੀਅਰ ਅਕਾਲੀ ਆਗੂ ਐਡਵੋਕੇਟ ਪ੍ਰੇਮ ਸਿੰਘ ਸਰਪੰਚ ਹਰਨਾਮਪੁਰਾ ਨੇ ਇਸ ਪ੍ਰਤੀਨਿਧ ਨਾਲ ਵਿਸ਼ੇਸ਼ ਵਾਰਤਾ ਦੋਰਾਣ ਕਹੇ ਉਨ•ਾਂ ਕਿਹਾ ਕਿ ਮੁੱਖ ਮੰਤਰੀ ਨੇ ਕਿਸਾਨਾਂ ਤੋਂ ਇਲਾਵਾ ਬਜੁਰਗਾਂ, ਅੰਗਹੀਣਾਂ ਤੇ ਵਿਧਵਾ ਪੈਨਸ਼ਨ ਧਾਰਕਾਂ ਨੂੰ ਵੀ ਵਿਸ਼ਵਾਸ਼ ਦਿੱਤਾ ਸੀ ਕਿ ਪੈਨਸ਼ਨ 2500 ਰੁਪਏ ਮਹੀਨਾ ਕੀਤੀ ਜਾਵੇਗੀ ਪ੍ਰੰਤੂ ਉਹਨਾਂ ਨੂੰ ਜੋ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵੇਲੇ ਨਿਰਵਿਘਨ ਪ੍ਰਾਪਤ ਹੁੰਦੀ ਸੀ ਉਸ ਲਈ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਸਰਪੰਚ ਹਰਨਾਮਪੁਰਾ ਨੇ ਕਿਹਾ ਕਿ ਅਕਾਲੀ ਦਲ ਦੀ ਭਾਈਵਾਲ ਬੀ ਜੇ ਪੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੇ ਪਿੰਡਾਂ ਵਿੱਚਲੇ ਵਿਕਾਸ ਕਾਰਜਾਂ ਹਿੱਤ ਸੂਬਾ ਪੰਜਾਬ ਨੂੰ 300 ਕਰੋੜ ਰੁਪਏ ਜਾਰੀ ਕੀਤੇ ਹਨ ਜਿਨ•ਾਂ ਨੂੰ ਸੂਬਾ ਸਰਕਾਰ ਹਾਲੇ ਤੱਕ ਪਿੰਡਾਂ ਵਿੱਚਲੀ ਅਬਾਦੀ ਦੇ ਹਿਸਾਬ ਨਾਲ ਵੰਡ ਨਹੀਂ ਕਰ ਸਕੀ ਆਪਣੇ ਪੱਲਿਉਂ ਤਾਂ ਕੀ ਵਿਕਾਸ ਕਾਰਜ ਸ਼ੁਰੂ ਕਰਵਾਉਣੇ ਹਨ ਜ਼ਿਲ•ਾ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇਦਾਰ ਨਰਿੰਦਰਪਾਲ ਸਿੰਘ ਸੋਹਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਹ ਵੀ ਵਾਅਦਾ ਕੀਤਾ ਸੀ ਕਿ 2 ਰੁਪਏ ਕਿਲੋ ਆਟਾ ਤੇ 20 ਰੁਪਏ ਕਿਲੋ ਦਾਲ ਦੇ ਨਾਲ ਨਾਲ ਘਿਉ, ਚਾਹ ਪੱਤੀ, ਸਾਬਣ ਤੋਂ ਇਲਾਵਾ ਹੋਰ ਅਣਗਿਣਤ ਖਾਦ ਵਸਤੂਆਂ ਵੀ ਨੀਲੇ ਕਾਰਡਾ ਰਾਹੀ ਮੁਹੱਈਆ ਕਰਵਾਈਆਂ ਜਾਣਗੀਆਂ ਲੇਕਿਨ ਹਕੀਕਤ ਜਨਤਾ ਦੇ ਸਾਹਮਣੇ ਹੈ ਜਿਸ ਕਾਰਣ ਲੋਕ ਅਕਾਲੀ ਭਾਜਪਾ ਸਰਕਾਰ ਨੂੰ ਯਾਦ ਕਰਕੇ ਕੈਪਟਨ ਅਤੇ ਕਾਂਗਰਸ ਨੂੰ ਕੋਸ ਰਹੇ ਹਨ ਤੇ ਆਪਣੇ ਆਪ ਨੂੰ ਠੱਗਿਆ ਹੋਇਆਂ ਮਹਿਸੂਸ ਕਰ ਰਹੇ ਹਨ ।
 
Top