Home >> Unlabelled >> ਸੁਆਮੀ ਸੰਤ ਦਾਸ ਦਰਬਾਰ ਵਿਖੇ ਸ਼ੁਕਰਾਨਾ ਸਮਾਗਮ ਹੋਇਆ

ਲੁਧਿਆਣਾ, 9 ਮਾਰਚ (ਹਾਰਦਿਕ ਕੁਮਾਰ)-ਸੁਆਮੀ ਸੰਤ ਦਾਸ ਦਰਬਾਰ ਪੰਜਾਬੀ ਬਾਗ ਕਲੋਨੀ ਸਲੇਮਟਾਬਰੀ ਵਿਖੇ ਮੁਹੱਲਾ ਨਿਵਾਸੀਆਂ ਵਲੋਂ ਹਰਮਿੰਦਰ ਸਿੰਘ ਮਿੰਦੀ, ਬਲਵਿੰਦਰ ਸਿੰਘ ਖਾਲਸਾ ਦੇ ਉਪਰਾਲੇ ਸਦਕਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਲਵਜੋਤ ਸਿੰਘ ਸਮਾਣੇ ਵਾਲੇ ਅਤੇ ਭਾਈ ਚਰਨਪ੍ਰੀਤ ਸਿੰਘ ਖਾਲਸਾ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਕਥਾ ਵਾਚਕ ਗਿਆਨੀ ਹਰਦੀਪ ਸਿੰਘ ਨੇ ਕਥਾ ਰਾਹੀਂ ਸੰਗਤਾਂ ਨੂੰ ਗੁਰਬਾਣੀ ਤੋਂ ਜਾਣੂੰ ਕਰਵਾਇਆ। ਇਸ ਮੌਕੇ ਨਗਰ ਨਿਗਮ ਚੋਣਾਂ ਦੌਰਾਨ ਵਾਰਡ ਨੰ: 89 ਤੋਂ ਭਾਜਪਾ-ਅਕਾਲੀ ਦਲ ਦੇ ਜੇਤੂ ਰਹੇ ਉਮੀਦਵਾਰ ਸ੍ਰੀਮਤੀ ਪ੍ਰੇਮ ਸ਼ਰਮਾ ਅਤੇ ਸਾਬਕਾ ਡਿਪਟੀ ਮੇਅਰ ਆਰ.ਡੀ ਸ਼ਰਮਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਨਪ੍ਰੀਤ ਸਿੰਘ ਬੰਟੀ, ਤਜਿੰਦਰ ਸਿੰਘ ਭੂਪੀ, ਜਗਜੀਤ ਸਿੰਘ ਨੀਟਾ, ਪਰਮਜੀਤ ਸਿੰਘ ਪੰਮਾ, ਪ੍ਰਭਜੋਤ ਸਿੰਘ ਰਾਜੂ, ਸੁਖਦੇਵ ਸਿੰਘ ਪੱਪੂ, ਅਜੀਤਪਾਲ ਸਿੰਘ,, ਗੋਲਡੀ ਪਲਾਜ਼ਾ, ਵਰਜਿੰਦਰ ਸਿੰਘ, ਚੂਨੀ ਲਾਲ ਸਪਰਾ, ਹਰਵਿੰਦਰ ਸਿੰਘ ਦੂਆ, ਬੱਬੂ ਡੰਗ ਆਦਿ ਹਾਜ਼ਰ ਸਨ। ਗਿਆਨੀ ਹਰਦੀਪ ਸਿੰਘ ਨੇ ਅਸਥਾਨ ਵਲੋਂ ਰਾਗੀ ਜੱਥਿਆਂ ਦਾ ਸਨਮਾਨ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ
 
Top