Home >> Business >> Ludhiana >> Main >> ਜੀ ਐਮ ਫ਼ਸਲਾਂ ਅਤੇ ਜੈਵਿਕ ਸੁਰੱਖਿਆ ਸਰੋਕਾਰਾਂ ਬਾਰੇ ਪੀਏਯੂ ਵਿੱਚ ਹੋਈ ਵਿਚਾਰ ਚਰਚਾ



ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੇ ਬਾਇਓਟੈਕ ਕੰਸ਼ੋਰਸ਼ੀਅਮ ਨਵੀਂ ਦਿੱਲੀ ਦੇ ਸਹਿਯੋਗ ਨਾਲ ਜੈਵਿਕ ਸੁਰੱਖਿਆ ਸੰਬੰਧੀ ਇੱਕ ਵਰਕਸ਼ਾਪ ਕੀਤੀ । ਜ਼ਿਕਰਯੋਗ ਹੈ ਕਿ ਇਸ ਵਰਕਸ਼ਾਪ ਨੂੰ ਯੂਨਾਈਟਿਡ ਨੇਸ਼ਨ ਇੰਨਵਾਇਰਮੈਂਟ ਪ੍ਰੋਗਰਾਮ, ਗਲੋਬਲ ਇੰਨਵਾਇਰਮੈਂਟ ਫੈਸੀਲਿਟੀ, ਵਾਤਾਵਰਣ ਮੰਤਰਾਲੇ, ਜੰਗਲਾਤ ਅਤੇ ਭੂਗੋਲਿਕ ਤਬਦੀਲੀਆਂ ਭਾਰਤ ਸਰਕਾਰ ਦਾ ਸਹਿਯੋਗ ਵੀ ਪ੍ਰਾਪਤ ਸੀ । ਇਸ ਵਿੱਚ ਕੁੱਲ 70 ਡੈਲੀਗੇਟਾਂ ਨੇ ਭਾਗ ਲਿਆ । ਇਸ ਦਾ ਪਹਿਲਾ ਤਕਨੀਕੀ ਸੈਸ਼ਨ ਜੋ ਜੈਵਿਕ ਸੁਰੱਖਿਆ ਨਾਲ ਸੰਬੰਧਤ ਤਕਨੀਕੀ ਮੁੱਦਿਆਂ ਬਾਰੇ ਸੀ, ਦਾ ਸੰਚਾਲਨ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਕੀਤਾ ਜਦਕਿ ਪੰਜਾਬ ਵਿੱਚ ਇਸ ਸੰਬੰਧੀ ਖੋਜ ਦੇ ਮੌਜੂਦਾ ਹਾਲਾਤ ਅਤੇ ਵਿਕਾਸ ਬਾਰੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਆਈ ਸੀ ਏ ਆਰ ਦੇ ਨੈਸ਼ਨਲ ਪ੍ਰੋਫੈਸਰ ਡਾ. ਐਸ.ਐਸ. ਬਾਂਗਾ ਨੇ ਕੀਤੀ । ਪੌਦ ਸੁਰੱਖਿਆ ਦੇ ਜੈਨੇਟਿਕ ਨੈਸ਼ਨਲ ਬਿਊਰੋ ਡਾ. ਕੇ.ਸੀ. ਬਾਂਸਲ ਨੇ ਆਪਣੇ ਕੁੰਜੀਵਤ ਭਾਸ਼ਨ ਵਿੱਚ ਕਿਹਾ ਕਿ ਪਹਿਲਾਂ ਸਾਡੇ ਕੋਲ ਹਰੀ ਕ੍ਰਾਂਤੀ ਲਈ ਤਕਨਾਲੋਜੀਆਂ ਸਨ ਅਤੇ ਮੌਜੂਦਾ ਸਮੇਂ ਵਿੱਚ ਬਾਇਓਤਕਨਾਲੋਜੀ ਸਾਡੇ ਕੋਲ ਹਨ ਜੋ ਕਿ ਪ੍ਰੰਪਰਿਕ ਪਲਾਂਟ ਬਰੀਡਿੰਗ ਦਾ ਹੀ ਅਗਲਾ ਵਿਸਤਾਰ ਹੈ । ਡਾ. ਬਾਂਸਲ ਨੇ ਭਾਰਤ ਵਿੱਚ ਹੋਏ ਜੀ ਐਮ ਫ਼ਸਲਾਂ ਸੰਬੰਧੀ ਅਨੇਕਾਂ ਤਜ਼ਰਬਿਆਂ ਦਾ ਜ਼ਿਕਰ ਕੀਤਾ ਜਿਨ•ਾਂ ਸਦਕਾ ਬੀਮਾਰੀਆਂ, ਉਲੀ ਅਤੇ ਬੈਕਟੀਰੀਆ ਨਾਲ ਲੱਗਣ ਵਾਲੀਆਂ ਬੀਮਾਰੀਆਂ ਪ੍ਰਤੀ ਫ਼ਸਲਾਂ ਵਿੱਚ ਸਹਿਣਸ਼ੀਲਤਾ ਅਤੇ ਇਨ•ਾਂ ਜੀ ਐਮ ਫ਼ਸਲਾਂ ਸਦਕਾ ਹੀ ਕੁਪੋਸ਼ਣ ਤੋਂ ਬਚਿਆ ਜਾ ਸਕਿਆ । 2016 ਵਿੱਚ ਵਿਸ਼ਵ ਪੱਧਰ ਤੇ ਇਨ•ਾਂ ਬਾਇਓਟੈਕ ਫ਼ਸਲਾਂ ਅਧੀਨ 3 ਵਿਕਸਿਤ ਦੇਸ਼ਾਂ ਜਿਨ•ਾਂ ਵਿੱਚ ਬ੍ਰਾਜ਼ੀਲ, ਅਰਜਨਟੀਨਾ ਅਤੇ ਭਾਰਤ (ਖਾਸ ਕਰ ਬਾਇਓਟੈਕ ਨਰਮਾ) ਸ਼ਾਮਲ ਹਨ, ਵਿੱਚ 91% ਬਾਇਓਟੈਕ ਫ਼ਸਲਾਂ ਬੀਜੀਆਂ ਗਈਆਂ । 2016 ਵਿੱਚ ਬੀ ਟੀ ਨਰਮੇ ਦੀ ਕਾਸ਼ਤ ਵੱਡੇ ਪੱਧਰ ਤੇ ਕਰਕੇ ਭਾਰਤ ਨਰਮੇ ਦਾ ਸਭ ਤੋਂ ਵੱਡਾ ਦਰਾਮਦਕਾਰ ਬਣਿਆ ਹੈ । ਜੀ ਐਮ ਸਰ•ੋਂ ਹਾਈਬ੍ਰਿਡ ਦੀਆਂ ਫ਼ਸਲਾਂ ਲਈ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਉਨ•ਾਂ ਕਿਹਾ ਕਿ ਜਿਵੇਂ ਬੀ ਟੀ ਨਰਮਾ ਪੰਜਾਬ ਦੇ ਕਿਸਾਨਾਂ ਲਈ ਲਾਭਕਾਰੀ ਰਿਹਾ ਹੈ, ਉਸੇ ਤਰ•ਾਂ ਇਹ ਫ਼ਸਲਾਂ ਵੀ ਹਿੱਤ ਵਿੱਚ ਹੋਣਗੀਆਂ । ਜੈਵਿਕ ਸੁਰੱਖਿਆ ਦੇ ਸਰੋਕਾਰ ਦੀ ਗੱਲ ਕਰਦਿਆਂ ਉਨ•ਾਂ ਦੱਸਿਆ ਕਿ ਬਰੀਡਿੰਗ ਦੀਆਂ ਨਵੀਆਂ ਤਕਨਾਲੋਜੀਆਂ ਜ਼ਿਆਦਾ ਸੰਖੇਪ ਵਿਗਿਆਨਕ ਅਤੇ ਵੱਧ ਰਫ਼ਤਾਰ ਵਾਲੀਆਂ ਹਨ । 
ਡਾ. ਛੁਨੇਜਾ ਨੇ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪਿਛਲੇ 25 ਸਾਲਾਂ ਤੋਂ ਬਾਇਓਤਕਨਾਲੋਜੀ ਦੇ ਖੇਤਰ ਵਿੱਚ ਖੋਜ ਕਰ ਰਹੀ ਹੈ । ਇਸ ਦੀਆਂ ਨਵੀਆਂ ਕਣਕ ਦੀਆਂ ਕਿਸਮਾਂ ਜਿਵੇਂ ਉਨਤ ਪੀ ਬੀ ਡਬਲਯੂ 343 ਅਤੇ ਉਨਤ ਪੀ ਬੀ ਡਬਲਯੂ 550 ਬਾਇਓਤਕਨੀਕੀ ਗਿਆਨ ਅਧਾਰਿਤ ਹੀ ਵਿਕਸਿਤ ਕੀਤੀਆਂ ਗਈਆਂ ਹਨ । ਉਨ•ਾਂ ਇਹ ਵੀ ਦੱਸਿਆ ਕਿ ਭਾਰਤ ਵਿੱਚ ਜਾਰੀ ਹੋਣ ਵਾਲੀਆਂ ਇਹ ਆਪਣੀ ਸ਼੍ਰੇਣੀ ਦੀਆਂ ਪਹਿਲੀਆਂ ਕਿਸਮਾਂ ਹਨ । 
ਬੀ ਸੀ ਆਈ ਐਲ ਦੇ ਚੀਫ਼ ਜਨਰਲ ਮੈਨੇਜਰ ਡਾ. ਵਿਭਾ ਆਹੂਜਾ ਨੇ ਪ੍ਰਮੁੱਖ ਵਿਗਿਆਨੀਆਂ, ਖੋਜੀਆਂ ਅਤੇ ਪੰਜਾਬ ਦੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਜੀ ਐਮ ਫ਼ਸਲਾਂ ਦੇ ਸੰਦਰਭ ਵਿੱਚ ਵਿਗਿਆਨ ਅਤੇ ਇਸ ਦੇ ਸੁਰੱਖਿਆ ਪਹਿਲੂਆਂ ਉਪਰ ਆਪਣਾ ਭਾਸ਼ਣ ਦਿੱਤਾ । ਹੋਰ ਬੁਲਾਰਿਆਂ ਵਿੱਚ ਜੈਨੇਟਿਕ ਮੈਨੀਪੁਲੇਸ਼ਨ ਦੀ ਰੀਵਿਊ ਕਮੇਟੀ ਦੇ ਮੈਂਬਰ ਡਾ. ਐਸ. ਜੇ. ਰਹਿਮਾਨ, ਪੰਜਾਬ ਬਾਇਓਤਕਨਾਲੋਜੀ ਇੰਨਕੁਬੇਟਰ ਦੇ ਚੀਫ਼ ਐਗਜੀਕਿਊਟਿਵ ਅਫ਼ਸਰ ਡਾ. ਅਜੀਤ ਦੂਆ, ਡਾ. ਮੁਰਲੀ ਕ੍ਰਿਸ਼ਨਾ, ਡਾ. ਪ੍ਰਭਜੀਤ ਸਿੰਘ, ਡਾ. ਸਿਧਾਰਥ ਤਿਵਾੜੀ, ਡਾ. ਜੇ.ਐਸ. ਸੰਧੂ ਅਤੇ ਡਾ. ਪ੍ਰਸ਼ਾਂਤ ਮੋਹਨਪੁਰੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ । 
 
Top