Home >> Ludhiana >> ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਿਦਿਆਰਥਣ ਮਨੀਸ਼ਾ ਵਰਮਾ ਨੂੰ ਅੰਤਰਰਾਸ਼ਟਰੀ ਸਿੰਪੋਜ਼ੀਅਮ ਵਿੱਚ ਸਰਵੋਤਮ ਪੇਪਰ ਪੜ•ਨ ਦਾ ਸਨਮਾਨ ਪ੍ਰਾਪਤ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਦੀ ਪੀ ਐਚ ਡੀ ਦੀ ਵਿਦਿਆਰਥਣ ਮਨੀਸ਼ਾ ਵਰਮਾ ਨੂੰ ਛੇਵੀਂ ਅੰਤਰਰਾਸ਼ਟਰੀ ਖੇਤੀਬਾੜੀ ਸਿੱਖਿਆ ਸੰਬੰਧੀ ਸਿੰਪੋਜ਼ੀਅਮ ਦੌਰਾਨ ਸਰਵੋਤਮ ਪੇਪਰ ਪੜਨ ਦਾ ਸਨਮਾਨ ਪ੍ਰਾਪਤ ਹੋਇਆ ਹੈ । ਇਹ ਸਿੰਪੋਜ਼ੀਅਮ ਮਲੇਸ਼ੀਆ ਦੀ ਪੁੱਤਰਾ ਯੂਨੀਵਰਸਿਟੀ ਵਿਖੇ 4-13 ਫਰਵਰੀ ਦੌਰਾਨ ਆਯੋਜਨ ਕੀਤੀ ਗਈ । ਇਸ ਸਿੰਪੋਜ਼ੀਅਮ ਦੌਰਾਨ ਵਿਦਿਆਰਥਣ ਨੇ ਦਾਲਾਂ ਅਤੇ ਅਨਾਜ ਦੇ ਨਾਲ ਪੌਸ਼ਟਿਕ ਖੁਰਾਕ ਦੇ ਮੁਲਾਂਕਣ ਸੰਬੰਧੀ ਖੋਜ ਪੱਤਰ ਪੜਿ•ਆ ਸੀ । ਇਸ ਤੋਂ ਪਹਿਲਾਂ ਮਨੀਸ਼ਾ ਨੂੰ ਡਾ. ਨੀਰਜਾ ਸਿੰਗਲਾ ਦੀ ਅਗਵਾਈ ਅਧੀਨ ਯੂਨੀਵਰਸਿਟੀ ਗਰਾਂਟ ਕਮਿਸ਼ਨ ਵੱਲੋਂ ਉਚੇਰੀ ਸਿੱਖਿਆ ਹਾਸਲ ਕਰਨ ਲਈ ਫੈਲੋਸ਼ਿਪ ਵੀ ਪ੍ਰਦਾਨ ਕੀਤਾ ਗਿਆ ਸੀ । ਇਸ ਸਨਮਾਨ ਦੇ ਲਈ ਕਾਲਜ ਦੇ ਡੀਨ ਡਾ. ਜਤਿੰਦਰ ਗੁਲਾਟੀ ਅਤੇ ਵਿਭਾਗ ਦੇ ਮੁਖੀ ਡਾ. ਅਨੀਤਾ ਕੋਛੜ ਨੇ ਵਿਦਿਆਰਥਣ ਅਤੇ ਉਸਦੇ ਨਿਗਰਾਨ ਨੂੰ ਵਧਾਈ ਪੇਸ਼ ਕੀਤੀ ।   
 
Top