Home >> Ludhiana >> Politics >> ਆਪ ਉਮੀਦਵਾਰ ਬਲਵਿੰਦਰ ਕੌਰ ਦੀ ਜਿੱਤ 'ਤੇ ਇਲਾਕਾ ਵਾਸੀਆਂ ਦਾ ਕੀਤਾ ਧੰਨਵਾਦ


ਆਪ ਦੇ ਜ਼ਿਲ•ਾ ਪ੍ਰਧਾਨ ਨੇ ਘਰ ਘਰ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ
ਲੁਧਿਆਣਾ, 27 ਫਰਵਰੀ
ਸ਼ਹਿਰ ਦੇ ਵਾਰਡ ਨੰਬਰ 11 ਤੋਂ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਇਕਲੋਤੀ ਉਮੀਦਵਾਰ ਬੀਬੀ ਬਲਵਿੰਦਰ ਕੌਰ ਗਰੇਵਾਲ ਨੇ ਜਿੱਤ ਹਾਸਲ ਕਰਨ ਤੋਂ ਬਾਅਦ ਇਲਾਕਾ ਵਾਸੀਆਂ ਦਾ ਧੰਨਵਾਦ ਕੀਤਾ ਹੈ। ਬੀਬੀ ਬਲਵਿੰਦਰ ਕੌਰ ਗਰੇਵਾਲ ਨੇ 1832 ਵੋਟਾਂ ਦੀ ਲੀਡ ਹਾਸਲ ਕਰ ਜਿੱਤ ਪ੍ਰਾਪਤ ਕੀਤੀ। ਇਸ ਮੌਕੇ 'ਤੇ ਉਨ•ਾਂ ਦੇ ਪਤੀ ਤੇ ਆਪ ਦੇ ਜ਼ਿਲ•ਾ ਪ੍ਰਧਾਨ ਦਲਜੀਤ ਸਿੰਘ ਗਰੇਵਾਲ ਨੇ ਇਲਾਕਾ ਵਾਸੀਆਂ ਦੇ ਘਰ ਘਰ ਜਾ ਕੇ ਵੋਟ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ।
ਜਿੱਤ ਹਾਸਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਿਲ•ਾ ਪ੍ਰਧਾਨ ਗਰੇਵਾਲ ਨੇ ਕਿਹਾ ਕਿ ਉਨ•ਾਂ ਨੇ ਵਾਰਡ ਦੇ ਵਿਕਾਸ ਲਈ ਜੋ ਵੀ ਵਾਅਦੇ ਕੀਤੇ ਸਨ, ਉਹ ਹਰ ਹਾਲ ਵਿੱਚ ਪੂਰਾ ਕਰਨਗੇ। ਜਿਸਦੇ ਲਈ ਪਹਿਲੇ ਦਿਨ ਤੋਂ ਸ਼ੁਰੂਆਤ ਕੀਤੀ ਜਾਏਗੀ। ਉਨ•ਾਂ ਦੱਸਿਆ ਕਿ ਜਿਵੇਂ ਹੀ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਹੋ ਜਾਏਗੀ, ਉਸ ਵਿੱਚ ਇਲਾਕੇ ਦੇ ਵਿਕਾਸ ਦੇ ਮੁੱਦੇ ਚੁੱਕੇ ਜਾਣਗੇ। 
 
Top