Home >> National >> ਅਮਰੀਕਾ ਦੇ ਵਫ਼ਦ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ


ਅਮਰੀਕਾ ਦੀ ਸਾਊਥ ਡਿਕੋਟਾ ਯੂਨੀਵਰਸਿਟੀ ਦੇ 30 ਮੈਂਬਰੀ ਵਫ਼ਦ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ । ਇਸ ਵਫ਼ਦ ਦੀ ਅਗਵਾਈ ਸਾਊਥ ਡਕੋਟਾ ਐਗਰੀਕਲਚਰਲ ਅਤੇ ਰੂਰਲ ਲੀਡਰਸ਼ਿਪ ਪ੍ਰੋਗਰਾਮ ਦੇ ਐਗਜ਼ੈਕਟਿਵ ਡਾਇਰੈਕਟਰ ਡਾ. ਲੋਰੀ ਕੋਪ ਕਰ ਰਹੇ ਸਨ । ਇਸ ਵਫ਼ਦ ਨੇ ਅਪਰ ਨਿਰਦੇਸ਼ਕ ਖੋਜ ਡਾ. ਕੇ ਐਸ ਥਿੰਦ ਦੇ ਨਾਲ ਵਿਚਾਰ-ਚਰਚਾ ਕੀਤੀ । ਪੀਏਯੂ ਵਿਖੇ ਉਹਨਾਂ ਦਾ ਇਹ ਦੌਰਾ ਉਹਨਾਂ ਦੀ 18 ਮਹੀਨਿਆਂ ਦੀ ਲੀਡਰਸ਼ਿਪ ਪ੍ਰੋਗਰਾਮ ਦਾ ਹਿੱਸਾ ਸੀ । 
ਡਾ. ਕੋਪ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਲੀਡਰਸ਼ਿਪ ਹੁਨਰ ਦੀਆਂ ਬਰੀਕੀਆਂ ਸਿਖਾਉਣ ਦੇ ਨਾਲ-ਨਾਲ ਅਜੋਕੇ ਯੁੱਗ ਦੀ ਵਿਭਿੰਨਤਾਵਾਂ ਭਰੀ ਖੇਤੀਬਾੜੀ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕਰਨਾ ਇਸ ਫੇਰੀ ਦਾ ਮੁੱਖ ਮੰਤਵ ਸੀ । ਉਹਨਾਂ ਕਿਹਾ ਕਿ ਅਸੀਂ ਖੇਤੀ ਦੇ ਰੋਲ-ਮਾਡਲ ਵਿਕਸਿਤ ਕਰਨਾ ਚਾਹੁੰਦੇ ਹਾਂ ਜੋ ਮਨੁੱਖੀ ਭਲਾਈ ਲਈ ਆਪਣਾ ਯੋਗਦਾਨ ਪਾ ਸਕਣ । ਪੰਜਾਬ ਦੀ ਖੇਤੀ ਉਹਨਾਂ ਦੇ ਸਿਖਿਆਰਥੀਆਂ ਦੇ ਲਈ ਇੱਕ ਉਤਮ ਮਾਡਲ ਖੇਤੀ ਵਜੋਂ ਦੇਖੀ ਜਾ ਰਹੀ ਹੈ । ਡਾ. ਥਿੰਦ ਨੇ ਯੂਨੀਵਰਸਿਟੀ ਦੀਆਂ ਖੋਜ ਵਿਦਿਅਕ ਅਤੇ ਪਸਾਰ ਦੀਆਂ ਉਪਲੱਬਧੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਉਹਨਾਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਤਿਆਰ ਤਕਨੀਕਾਂ ਅਤੇ ਹੋਰਨਾਂ ਤਕਨਾਲੋਜੀਆਂ ਸੰਬੰਧੀ ਚਾਨਣਾ ਪਾਇਆ । ਵਫ਼ਦ ਵੱਲੋਂ ਯੂਨੀਵਰਸਿਟੀ ਵਿਖੇ ਸਥਿਤ ਭੋਜਨ ਤਕਨਾਲੋਜੀ ਦੇ ਇੰਕੂਬੇਸ਼ਨ ਸੈਂਟਰ ਅਤੇ ਭੂਮੀ ਵਿਗਿਆਨ ਵਿਭਾਗ ਦੇ ਮਿਊਜ਼ੀਅਮ ਦਾ ਦੌਰਾ ਵੀ ਕੀਤਾ। 
 
Top