Home >> Ludhiana >> Recent >> ਜਿਲਾ ਕਾਂਗਰਸ ਕਮੇਟੀ ਨੇ ਸ਼ਾਂਤੀ ਦਿਵਸ ਦੇ ਰੂਪ ਵਜੋਂ ਮਨਾਇਆ ਸਵ:ਬੇਅੰਤ ਸਿੰਘ ਦਾ ਜਨਮ ਦਿਹਾੜਾ

ਅਮਨ ਅਤੇ ਸ਼ਾਂਤੀ ਦੇ ਦੂਤ ਸਨ ਸਵ:ਮੁੱਖ ਮੰਤਰੀ ਬੇਅੰਤ ਸਿੰਘ :- ਰਵਨੀਤ ਸਿੰਘ ਬਿੱਟੂ/ਗੁਰਪ੍ਰੀਤ ਗੋਗੀ


ਪੰਜਾਬ ਦੇ ਸਾਬਕਾ ਮੁੱਖਮੰਤਰੀ ਸਵ:ਬੇਅੰਤ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਲੁਧਿਆਣਾ (ਸ਼ਹਿਰੀ)ਵਲੋਂ ਕਾਂਗਰਸ ਭਵਨ ਵਿਖੇ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਜਿਸਦੀ ਅਗੁਵਾਈ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰੀਤ ਗੋਗੀ ਵਲੋਂ ਕੀਤੀ ਗਈ। ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੇ ਜਨਮ ਦਿਹਾੜੇ ਨੂੰ ਸ਼ਾਂਤੀ ਦਿਵਸ ਦੇ ਰੂਪ ਵਜੋਂ ਮਨਾਇਆ ਗਿਆ। ਇਸ ਮੌਕੇ ਤੇ ਜਿਲਾ ਪ੍ਰਧਾਨ ਗੁਰਪ੍ਰੀਤ ਗੋਗੀ ਦੀ ਅਗੁਵਾਈ ਵਿਚ ਸਾਬਕਾ ਮੁੱਖਮੰਤਰੀ ਸਵ:ਬੇਅੰਤ ਸਿੰਘ ਨੂੰ ਕਾਂਗਰਸ ਭਵਨ ਵਿਖੇ ਉਹਨਾਂ ਦੇ ਪੋਤੇ ਅਤੇ ਸਾਂਸਦ ਰਵਨੀਤ ਸਿੰਘ ਬਿੱਟੂ,ਵਿਧਾਇਕ ਰਾਕੇਸ਼ ਪਾਂਡੇ,ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ,ਸੇਵਾਦਲ ਤੋਂ ਸੁਸ਼ੀਲ ਪਰਾਸ਼ਰ ਅਤੇ ਹੋਰਾਂ ਆਗੂ ਨੇਤਾਵਾਂ ਵਲੋਂ ਉਹਨਾਂ ਦੀ ਫੋਟੋ ਤੇ ਫੁੱਲ ਮਾਲਾ ਚੜਾਕੇ ਉਹਨਾਂ ਦੀ ਕੁਰਬਾਨੀ ਨੂੰ ਨਮਨ ਕਰਦਿਆਂ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਦੇ ਰੂਪ ਵਿਚ ਸਵ:ਮੁੱਖ ਮੰਤਰੀ ਬੇਅੰਤ ਸਿੰਘ ਨੇ ਸੂੱਬੇ ਵਿਚ ਹਲਾਤਾਂ ਦੀ ਬਹਾਲੀ ਲਈ ਕੜਾ ਸੰਘਰਸ਼ ਕੀਤਾ ਅਤੇ ਸੂਬੇ ਦੀ ਏਕਤਾ ਅਤੇ ਅਖੰਡਤਾ ਲਈ ਆਪਣੀ ਜਾਂ ਤੱਕ ਦੀ ਵੀ ਪਰਵਾਹ ਨੀ ਕੀਤੀ। ਉਹਨਾਂ ਕਿਹਾ ਕਿ ਸਵ:ਮੁੱਖ ਮੰਤਰੀ ਬੇਅੰਤ ਸਿੰਘ ਨੇ ਹਮੇਸ਼ਾ ਲੋਕਾਂ ਦੀ ਸੇਵਾ ਕਰਨ ਲਈ ਆਪਣਾ ਪੂਰਾ ਜੀਵਨ ਗੁਜਾਰਿਆ ਹੈ। ਜਿਲਾ ਪ੍ਰਧਾਨ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਸਵ:ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਸੂੱਬੇ ਨੂੰ ਉਸ ਸਮਾਂ ਸੰਭਾਲਿਆ ਸੀ ਜਦੋਂ ਪੰਜਾਬ ਇਕ ਬਹੁਤ ਹੀ ਬੁਰੇ ਹਲਾਤਾਂ ਵਿਚੋਂ ਲੰਘ ਰਿਹਾ ਸੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਕੁਰਬਾਨੀ ਸਦਕਾਂ ਅੱਜ ਪੰਜਾਬ ਵਿਚ ਅਮਨ ਸ਼ਾਂਤੀ ਕਾਇਮ ਹੈ ਅਤੇ ਅੱਜ ਸਾਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਹੋਇਆ ਜਨਤਾ ਦੀ ਸੇਵਾ ਵਿਚ ਆਪਣਾ ਜੀਵਨ ਗੁਜਾਰਨਾ ਚਾਹੀਦਾ ਹੈ। ਪ੍ਰਧਾਨ ਗੋਗੀ ਨੇ ਕਿਹਾ ਕਿ ਮਹਾਨਗਰ ਵਿਚ ਹੋਣ ਜਾ ਰਹੀਆਂ ਨਗਰ ਨਿਗਮ ਚੋਣਾਂ ਵਿਚ ਭਾਰੀ ਜਿੱਤ ਹਾਸਿਲ ਕਰਕੇ ਸਾਬਕਾ ਮੁੱਖ ਮੰਤਰੀ ਸਵ: ਸਰਦਾਰ ਬੇਅੰਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਦੇਵਾੰਗੇ।    
 
Top