Home >> Ludhiana >> Recent >> ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਜਿੱਤਿਆ ਅੰਤਰਾਸ਼ਟਰੀ ਵਕਾਰੀ ਕਾਮਨਵੈਲਥ ਵਜੀਫ਼ਾ

ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੀ ਵਿਦਿਆਰਥਣ ਨੇਹਾ ਅਗਰਵਾਲ ਨੇ ਪੀ ਐਚ ਡੀ ਖੋਜ ਲਈ ਇੰਗਲੈਂਡ ਸਰਕਾਰ ਵੱਲੋਂ ਸਥਾਪਿਤ ਕਾਮਨ ਵੈਲਥ ਸਪਲਿਟ-ਸਾਈਟ ਵਜੀਫ਼ਾ 2017 ਪ੍ਰਾਪਤ ਕੀਤਾ ਹੈ। ਇਹ ਅੰਤਰਰਾਸ਼ਟਰੀ ਪੱਧਰ ਦਾ ਵੱਡੀ ਰਾਸ਼ੀ ਵਾਲਾ ਅਤੇ ਵਕਾਰੀ ਵਜ਼ੀਫ਼ਾ ਹੈ। ਵਿਦਿਆਰਥਣ ਨੇਹਾ ਅਗਰਵਾਲ, ਵਿਗਿਆਨੀ ਡਾ. ਸੁਰਿੰਦਰ ਸਿੰਘ ਬਾਂਗਾ (ਨੈਸ਼ਨਲ ਪ੍ਰੋਫੈਸਰ) ਦੀ ਅਗਵਾਈ ਹੇਠ ਖੋਜ ਕਾਰਜ ਨੇਪਰੇ ਚਾੜ ਰਹੀ ਹੈ। ਉਸ ਦੀ ਖੋਜ ਦਾ ਵਿਸ਼ਾ ਸਰਂੋ ਦੀਆਂ ਜੰਗਲੀ ਪ੍ਰਜਾਤੀਆਂ ਤੋਂ ਸਰੋਂ ਤੇ ਤੇਲੇ ਦਾ ਟਾਕਰਾ ਕਰਨ ਲਈ ਜਿੰਮੇਵਾਰ ਜੀਨਾਂ ਨੂੰ ਕਾਸ਼ਤ ਕੀਤੀਆਂ ਜਾ ਰਹੀਆਂ ਪ੍ਰਜਾਤੀਆਂ ਵਿੱਚ ਪਾÀੁਣ ਸਬੰਧੀ ਹੈ। ਉਹ ਆਪਣੀ ਪੀ ਐਚ ਡੀ ਦੌਰਾਨ ਉੱਚ ਦਰਜ਼ੇ ਦੀ ਖੋਜ ਲਈ ਡਾ. ਹੈਸਲੋਪ ਹੈਰੀਸਨ, ਇੰਗਲੈਂਡ ਦੀ ਪ੍ਰਯੋਗਸ਼ਾਲਾ ਵਿਖੇ ਕੰਮ ਕਰੇਗੀ।
ਇਸ ਵਕਾਰੀ ਵਜ਼ੀਫ਼ੇ ਦੀ ਪ੍ਰਾਪਤੀ ਲਈ ਡਾ. ਸੁਰਿੰਦਰ ਸਿੰਘ ਕੁੱਕਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਡਾ. ਗੁਰਜੀਤ ਸਿੰਘ ਮਾਂਗਟ, ਮੁਖੀ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ, ਪੀਏਯੂ, ਲੁਧਿਆਣਾ ਨੇ ਵਿਦਿਆਰਥਣ ਨੇਹਾ ਅਗਰਵਾਲ ਅਤੇ ਡਾ. ਸੁਰਿੰਦਰ ਸਿੰਘ ਬਾਂਗਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
 
Top