Home >> Politics >> ਭਾਜਪਾ ਦੇ ਉਮੀਦਵਾਰ ਦੀ ਹੋਵੇਗੀ ਜਮਾਨਤ ਜਬਤ : ਨੀਟੂ- ਭਾਜਪਾ ਦੇ ਅਨੇਕਾਂ ਆਗੂ ਸਾਥੀਆਂ ਸਣੇ ਭਾਜਪਾ ਛੱਡ ਕੇ ਨੀਟੂ ਦੀ ਅਗਵਾਈ ਚ ਕਾਂਗਰਸ ਦੀ ਬੇੜੀ ਚ ਹੋਏ ਸਵਾਰ
ਲੁਧਿਆਣਾ, 21 ਫਰਵਰੀ (ਸਤਿੰਦਰ )
ਤਿੰਨ ਵਾਰ ਲਗਾਤਾਰ ਭਾਜਪਾ ਤੋਂ ਕੌਂਸਲਰ ਰਹੇ ਅਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਾਰਡ ਨੰਬਰ 52 ਤੋਂ ਕਾਂਗਰਸ ਦੇ ਉਮੀਦਵਾਰ ਗੁਰਦੀਪ ਸਿੰਘ ਨੀਟੂ ਦੀ ਅਗਵਾਈ ਵਿੱਚ ਅੱਜ ਭਾਜਪਾ ਦੇ ਅਨੇਕਾਂ ਆਗੂਆਂ ਨੇ ਕਾਂਗਰਸ ਦੀ ਬੇੜੀ ਵਿੱਚ ਸਵਾਰ ਹੋਣ ਦਾ ਐਲਾਨ ਕਰ ਦਿੱਤਾ। ਇਸ ਮੌਕੇ ਤੇ ਗੁਰਦੀਪ ਸਿੰਘ ਨੀਟੂ ਨੇ ਸਮੂਹ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। 
ਅੱਜ ਹਰ ਹਰ ਮਹਾਂ ਦੇਵ ਮੰਦਿਰ, ਇਸਲਾਮ ਗੰਜ ਵਿੱਖੇ ਹੋਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਨੀਟੂ ਨੇ ਕਿਹਾ ਕਿ ਜਿਸ ਤਰਾਂ ਨਾਲ ਵਾਰਡ ਨੰਬਰ 52 ਦੇ ਸਮੂਹ ਭਾਜਪਾ ਆਗੂ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ, ਇਸ ਤੋਂ ਸਾਫ ਹੈ ਕਿ ਵਾਰਡ ਨੰਬਰ 52 ਵਿੱਚ ਭਾਜਪਾ ਦੀ ਜਮਾਨਤ ਤੱਕ ਜਬਤ ਹੋ ਜਾਵੇਗੀ। ਇਸ ਮੌਕੇ ਤੇ ਭਾਜਪਾ ਆਗੂ ਸੰਨੀ ਮਨਚੰਦਾ, ਮਨੀਸ਼ ਕੁਮਾਰ, ਸ਼ਾਮ ਲਾਲ ਡਾਬੀ ਅਤੇ ਮਿੱਠਾ ਜੀ ਨੇ ਆਪਣੇ ਸੈਕੜੇ ਸਾਥੀਆਂ ਸਣੇ ਕਾਂਗਰਸ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਇਸ ਦੌਰਾਨ ਗੁਰਦੀਪ ਸਿੰਘ ਨੀਟੂ ਨੇ ਕਾਂਗਰਸ ਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਦਿਆਂ ਉਨ•ਾ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਸਮਰਾਟ ਟੋਨੀ, ਵਿਨੋਦ ਭਾਰਤੀ, ਸਤਾਸ਼ ਸ਼ੁਕਲਾ, ਜਸਪ੍ਰੀਤ ਸਿੰਘ ਜੱਸਾ, ਗਿਰਧਾਰੀ ਲਾਲ ਚੌਹਾਨ, ਬਜਰੰਗ, ਸਮੂਹ ਰਵਿਦਾਸੀਆ ਬਿਰਾਦਰੀ, ਮਹਾਸ਼ਾ ਬਿਰਾਦਰੀ, ਰਾਜਸਥਾਨੀ ਸਮਾਜ, ਭੱਟ ਸਿੱਖ ਬਿਰਾਦਰੀ. ਵਾਲਮੀਕਿ ਸਮਾਜ, ਮਹਾਸ਼ਾ ਬਿਰਾਦਰੀ, ਭਗਤ ਬਿਰਾਦਰੀ, ਬਾਵਰੀਆ ਸਮਾਜ, ਰਾਮ ਧਨ ਸਹਿਜਲ, ਭਾਰਤ ਭੂਸ਼ਣ ਜੌਹਰ, ਸੰਦੀਪ ਭਗਤ, ਚਰਨਜੀਤ ਸਹਿਗਲ, ਜਸਬੀਰ ਜੋਹਨੀ, ਬਿੱਟਾ ਸਿੰਘ, ਗੁਰਨਾਮ ਸਿੰਘ ਪੱਪਾ, ਸਤਨਾਮ ਸਿੰਘ ਤੇ ਹੋਰ ਸ਼ਾਮਲ ਸਨ। 
 
Top