Home >> Politics >> ਸੰਧੂ ਨੇ ਵਾਰਡ ਨੰਬਰ 35 ਦੀ ਉਮੀਦਵਾਰ ਬੀਬੀ ਖਾਲਸਾ ਦੇ ਦਫ਼ਤਰ ਦਾ ਉਦਘਾਟਨ ਕੀਤਾ

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਬੀਬੀ ਰਣਜੀਤ ਕੌਰ ਖਾਲਸਾ ਦੇ ਵਾਰਡ ਨੰ: 35 ਦੇ ਬਰੋਟਾ ਰੋਡ ਸ਼ਿਮਲਾਪੁਰੀ ਵਿਖੇ ਦਫ਼ਤਰ ਦਾ ਉਦਘਾਟਨ ਸਾਬਕਾ ਕੌਂਸਲਰ ਜਸਪਾਲ ਸਿੰਘ ਸੰਧੂ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਸ: ਸੰਧੂ ਤੇ ਸਾਬਕਾ ਕੌਂਸਲਰ ਬੀਬੀ ਸੁਖਵਿੰਦਰ ਕੌਰ ਨੇ ਕਿਹਾ ਕਿ ਬੀਬੀ ਰਣਜੀਤ ਕੌਰ ਖਾਲਸਾ ਨੂੰ ਭਾਰੀ ਵੋਟਾਂ ਪਾ ਕੇ ਨਗਰ ਨਿਗਮ ਵਿਚ ਭੇਜਿਆ ਜਾਵੇਗਾ। ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਵੀ ਬੀਬੀ ਖਾਲਸਾ ਨੂੰ ਜਿਤਾਉਣ ਦਾ ਵਾਅਦਾ ਕੀਤਾ। ਇਸ ਮੌਕੇ ਕੁਲਦੀਪ ਸਿੰਘ ਖਾਲਸਾ, ਚਰਨਜੀਤ ਸਿੰਘ ਸੋਢੀ, ਡਾ: ਹਰਿੰਦਰ ਸਿੰਘ ਬਿਰਕ, ਜਸਵਿੰਦਰ ਸਿੰਘ ਸੰਧੂ, ਦਵਿੰਦਰ ਅਰੋੜਾ, ਗੁਰਮੀਤ ਸਿੰਘ ਢਿੱਲੋਂ, ਮਹਿੰਦਰ ਸਿੰਘ, ਪ੍ਰਦੀਪ ਕੁਮਾਰ, ਸੂਰਜ ਸੌਦਾ, ਅਮਨਦੀਪ ਸਿੰਘ, ਹਰਮੇਸ਼ ਸਿੰਘ ਮੱਸਾ, ਅਸ਼ੋਕ ਕੁਮਾਰ, ਬੰਤ ਸਿੰਘ, ਜਸਵੰਤ ਸਿੰਘ, ਬਲਜੀਤ ਕੌਰ, ਮਨਜੀਤ ਕੌਰ, ਗੁਰਮੀਤ ਕੌਰ, ਸਵਰਨ ਲਤਾ, ਕਮਲਜੀਤ ਕੌਰ, ਆਸ਼ਾ ਰਾਣੀ, ਸੁਰਿੰਦਰ ਕੌਰ, ਸੰਤੋਸ਼, ਕੁਲਵਿੰਦਰ ਕੌਰ, ਅਜੀਤ ਸਿੰਘ ਲੰਬੜਦਾਰ, ਓਮ ਪ੍ਰਕਾਸ਼ ਕੈਂਥ, ਜਰਨੈਲ ਸਿੰਘ, ਮਨਜੀਤ ਕੌਰ, ਸਿਮਰਨ ਬਿਰਕ, ਮਲਕੀਤ ਮੰਗਾ ਤੇ ਹੋਰ ਵਾਰਡ ਵਾਸੀ ਹਾਜ਼ਰ ਸਨ। 
Top