Home >> Politics >> ਯੂਥ ਅਕਾਲੀ ਦਲ ਨੇ ਸੰਭਾਲੀ ਅਕਾਲੀ-ਭਾਜਪਾ ਗਠਜੋੜ ਉਮੀਦਵਾਰ ਸੋਖੀ ਦੀ ਚੋਣ ਮੁਹਿੰਮ


ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵਾਰਡ ਨੰਬਰ 36 ਤੋਂ ਸਾਂਝੇ ਉਮੀਦਵਾਰ ਜਗਬੀਰ ਸਿੰਘ ਸੋਖੀ ਦੀ ਚੋਣ ਮੁਹਿਮ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਜਿੱਥੇ ਹਰ ਵਰਗ ਪੱਬਾਂ ਭਾਰ ਹੋਇਆ ਪਿਆ ਹੈ, ਉੱਥੇ ਅੱਜ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੋਈ ਮਾਲਵਾ ਜ਼ੋਨ 3 ਦੇ ਸਕੱਤਰ ਜਨਰਲ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਨੌਜਵਾਨ ਨੇ ਸ.ਸੋਖੀ ਲਈ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ।
ਸ.ਧਾਲੀਵਾਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਜੋ ਪਿਛਲੇ 10 ਸਾਲਾਂ ਵਿਚ ਹਰ ਵਰਗ ਦੀ ਭਲਾਈ ਲਈ ਉਪਰਾਲੇ ਕਰਨ ਤੋਂ ਇਲਾਵਾ ਹਰ ਵਰਡ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ, ਉਸ ਨੂੰ ਅੱਜ ਵੀ ਲੋਕ ਯਾਦ ਕਰ ਰਹੇ ਹਨ। ਉਨ•ਾਂ ਕਿਹਾ ਕਿ ਵਾਰਡ ਨੰਬਰ 36 ਵਿਚ ਸ.ਸੋਖੀ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਆਪਣੇ ਮੂੰਹੋਂ ਆਪ ਬੋਲ ਰਹੇ ਹਨ। ਉਨ•ਾਂ ਕਿਹਾ ਕਿ ਹਰ ਗਲੀ ਤੇ ਹਰ ਮੁਹੱਲੇ ਵਿਚ ਜੋ ਸ.ਸੋਖੀ ਦੇ ਹੱਕ ਵਿਚ ਭਰਵੀਆਂ ਚੋਣ ਮੀਟਿੰਗਾਂ ਤੇ ਇਕੱਠ ਹੋ ਰਹੇ ਹਨ। ਉਹ ਉਨ•ਾਂ ਦੀ ਜਿੱਤ ਪੱਕੀ ਹੋਣ ਦਾ ਪ੍ਰਤੱਖ ਪ੍ਰਮਾਣ ਹਨ। 
 
Top