Home >> Ludhiana >> Politics >> ਇਲਾਕਾ ਨਿਵਾਸੀਆਂ ਨੇ ਯੁਵਰਾਜ ਸਿੱਧੂ ਦੇ ਹੱਕ 'ਚ ਕੱਢੀ ਮੋਟਰਸਾਈਕਲ ਰੈਲੀ, ਮਿਲਿਆ ਭਰਵਾਂ ਹੁੰਗਾਰਾ


ਲੁਧਿਆਣਾ (ਅਮਨਦੀਪ ਸਿੰਘ )-  ਅੱਜ ਲੁਧਿਆਣਾ ਦੇ ਵਾਰਡ ਨੰ.46 'ਚ ਇਲਾਕਾ ਨਿਵਾਸੀਆਂ ਵੱਲੋਂ ਕਾਂਗਰਸੀ ਉਮੀਦਵਾਰ ਯੁਵਰਾਜ ਸਿੱਧੂ ਦੇ ਹੱਕ 'ਚ ਮੋਟਰਸਾਈਕਲ ਰੈਲੀ ਕੱਢੀ ਗਈ। ਜਿਸ ਰੈਲੀ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ। ਇਸ ਰੈਲੀ ਨੂੰ ਲੋਕਾਂ ਵੱਲੋਂ ਭਾਰੀ ਉਤਸ਼ਾਹ ਮਿਲਿਆ। ਇਹ ਰੈਲੀ ਕਾਂਗਰਸ ਪਾਰਟੀ ਦੇ ਮੁੱਖ ਚੋਣ ਦਫਤਰ ਤੋਂ ਸ਼ੁਰੂ ਹੋ ਕੇ ਮਾਡਲ ਟਾਊਨ, ਅੰਬੇਦਕਰ ਨਗਰ, ਪ੍ਰੀਤਮ ਨਗਰ, ਮਾਡਲ ਟਾਊਨ ਐਕਸਟੈਂਸ਼ਨ ਅਤੇ ਵਾਰਡ ਨੰ.46 ਦੇ ਹੋਰ ਇਲਾਕਿਆਂ ਵਿਚੋਂ ਨਿਕਲੀ। ਜਿਵੇਂ-ਜਿਵੇਂ ਇਹ ਰੈਲੀ ਵੱਖ-ਵੱਖ ਇਲਾਕਿਆਂ ਵਿੱਚੋਂ ਲੰਘੀ, ਇਸ ਰੈਲੀ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਲੋਕ ਨਾਲ ਜੁੜਦੇ ਗਏ। 

ਇਸ ਮੋਟਰਸਾਈਕਲ ਰੈਲੀ ਦੌਕਾਨ ਵੱਖ-ਵੱਖ ਜਗ੍ਹਾ ਲੋਕਾਂ ਵੱਲੋਂ ਕਾਂਗਰਸੀ ਉਮੀਦਵਾਰ ਯੁਵਰਾਜ ਸਿੰਘ ਸਿੱਧੂ ਅਤੇ ਕੁਲਵੰਤ ਸਿੰਘ ਸਿੱਧੂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੋਣਾਂ ਵਿੱਚ ਪੂਰਾ ਸਮਰੱਥਨ ਦੇਣ ਦਾ ਭਰੋਸਾ ਦਵਾਇਆ। 

ਇਸ ਰੈਲੀ ਦੌਰਾਨ ਉਮੀਦਵਾਰ ਯੁਵਰਾਜ ਸਿੱਧੂ ਨੇ ਕਿਹਾ ਕਿ ਲੋਕਾਂ ਦਾ ਉਤਸ਼ਾਹ ਦੇਖ ਕੇ ਲੱਗਦਾ ਹੈ ਕਿ ਲੋਕਾਂ ਨੇ ਹੁਣ ਕਾਂਗਰਸ ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਲੋਕ ਹੁਣ ਵਾਰਡ ਦਾ ਵਿਕਾਸ ਚਾਹੁੰਦੇ ਹਨ। ਜੋ ਪਿਛਲੇ 25 ਸਾਲਾਂ ਵਿੱਚ ਨਹੀਂ ਹੋਇਆ, ਉਹ ਅਸੀਂ ਹੁਣ ਲੋਕਾਂ ਦੇ ਸਹਿਯੋਗ ਨਾਲ ਚੋਣਾਂ ਜਿੱਤਣ ਤੋਂ ਬਾਅਦ ਕਰਾਂਗੇ। 

ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਿਹਾ ਭਾਰੀ ਸਹਿਯੋਗ ਦੇਖ ਕੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਉਹ ਚੋਣ ਜਿੱਤਣ ਤੋਂ ਬਾਅਦ ਇਲਾਕੇ ਦਾ ਬਹੁਪੱਖੀ ਵਿਕਾਸ ਕਰਵਾਉਣਗੇ। ਵਾਰਡ ਅੰਦਰ ਜੋ ਕੰਮ ਪਿਛਲੇ 25 ਸਾਲਾਂ ਤੋਂ ਅਧੂਰੇ ਪਏ ਹਨ ਉਹ ਪਹਿਲ ਦੇ ਆਧਾਰ 'ਤੇ ਪੂਰੇ ਕਰਵਾਏ ਜਾਣਗੇ। 

ਕੁਲਵੰਤ ਸਿੰਘ ਸਿੱਧੂ ਨੇ ਵੀ ਇਸ ਰੈਲੀ ਵਿੱਚ ਵਾਰਡ ਦੇ ਲੋਕਾਂ ਵੱਲੋਂ ਮਿਲ ਰਹੇ ਭਾਰੀ ਸਹਿਯੋਗ ਲਈ ਉਨ੍ਹਾਂ ਤਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਸਦਕਾ ਚੋਣਾਂ ਵਿੱਚ ਜਿੱਤ ਹਾਸਲ ਕਰਨਗੇ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ। ਇਸ ਸਮੇਂ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਸਨ।
 
Top