Home >> Politics >> ਮਰਹੂਮ ਮੁੱਖ ਮੰਤਰੀ, ਸ਼ਾਂਤੀ, ਵਿਕਾਸ, ਖੁਸ਼ਹਾਲੀ ਦੇ ਦੇਵਤਾ ਬੇਅੰਤ ਸਿੰਘ ਦਾ 97ਵਾਂ ਜਨਮ ਦਿਨ ਵਾਰਡ 41 'ਚ ਬਾਵਾ ਅਤੇ ਸੱਗੂ ਦੀ ਅਗਵਾਈ 'ਚ ਮਨਾਇਆ

ਮਰਹੂਮ ਮੁੱਖ ਮੰਤਰੀ, ਸ਼ਾਂਤੀ, ਵਿਕਾਸ, ਖੁਸ਼ਹਾਲੀ ਦੇ ਦੇਵਤਾ ਬੇਅੰਤ ਸਿੰਘ ਦਾ 97 ਵਾਂ ਜਨਮ ਦਿਨ ਵਾਰਡ 41 'ਚ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਅਤੇ ਪਾਰਟੀ ਦੀ ਉਮੀਦਵਾਰ ਸਵਰਨ ਕੌਰ ਸੱਗੂ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਨੇ ਮਨਾਇਆ।
       ਬਾਵਾ ਨੇ ਕਿਹਾ ਕਿ ਬੇਅੰਤ ਸਿੰਘ ਨੇ ਪੰਜਾਬ ਨੂੰ ਸ਼ਾਂਤੀ, ਵਿਕਾਸ ਅਤੇ ਖੁਸ਼ਹਾਲੀ ਦਿੱਤੀ ਅਤੇ 1992 'ਚ ਭਾਰਤੀ ਲੋਕਤੰਤਰ ਨੂੰ ਜਿੰਦਾ ਰੱਖਣ ਦੇ ਲਈ ਵਿਧਾਨ ਸਭਾ ਦੀ ਚੋਣ ਲੜੇ ਅਤੇ ਪੰਜਾਬ ਵਿਚ ਜਨਤਾ ਦੀ ਸਰਕਾਰ ਬਣਾਈ। ਉਸ ਸਮੇਂ ਸਰਕਾਰ ਬਣਾਉਣ ਦੀ ਖੁਸ਼ੀ ਨਹੀ ਸੀ। ਉਸ ਸਮੇਂ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਪੰਜਾਬ ਨੂੰ ਅੰਤਵਾਦ ਦੀ ਅੱਗ 'ਚ ਕੋਣ ਬਚਾਅ ਕੇ ਸ਼ਾਂਤੀ ਬਰਕਰਾਰ ਕਰਦਾ ਹੈ। ਉਸ ਸਮੇਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰਾਂ ਨੇ ਬੇਅੰਤ ਸਿੰਘ ਦੀ ਅਗਵਾਈ 'ਚ ਆਪਣੀ ਜਾਨ ਹਥੇਲੀ ਤੇ ਰੱਖ ਕੇ ਅੱਤਵਾਦ ਦਾ ਦਲੇਰੀ ਨਾਲ ਮੁਕਾਬਲਾ ਕੀਤਾ ਅਤੇ ਅੱਤਵਾਦ ਦਾ ਪੂਰਨ ਤੋਰ ਤੇ ਸਫਾਇਆ ਕਰਕੇ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਅੱਗੇ ਲੈ ਗਏ। ਜਦਕਿ ਅਕਾਲੀ 1992 'ਚ ਇਨ੍ਹਾਂ ਚੋਣਾ ਦਾ ਬਾਈਕਾਟ ਕਰ ਗਏ ਸਨ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਿਲਾਫ ਸ਼ਹਾਦਤ ਦਾ ਜਾਮ ਪੀਣ ਵਾਲੇ ਬੇਅੰਤ ਸਿੰਘ ਦਾ ਪੋਤਰਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਅੱਜ ਆਪਣੇ ਦਾਦਾ ਜੀ ਦੇ ਦਿਖਾਏ ਰਸਤੇ ਤੇ ਚੱਲ ਕੇ ਪੰਜਾਬ ਅਤੇ ਦੇਸ਼ ਦੀ ਸੇਵਾ ਕਰ ਰਿਹਾ ਹੈ।
       ਇਸ ਮੌਕੇ ਯਸ਼ਪਾਲ ਸ਼ਰਮਾ, ਰਣਧੀਰ ਸਿੰਘ ਦਹੇਲੇ, ਬਲਵਿੰਦਰ ਸਿੰਘ ਪ੍ਰਧਾਨ ਬੀ.ਸੀ ਸੈਲ, ਸੰਤੋਖ ਸਿੰਘ, ਗੁਰਦੇਵ  ਗੋਸਾਏ, ਗੁਰਚਰਨ ਸਿੰਘ ਰਾਜੜ, ਜਗਦੀਪ ਸਿੰਘ ਲੋਟੇ, ਬਲਬੀਰ ਸਿੰਘ ਬਿਲਖੂ, ਦੀਵਾਨ ਸਿੰਘ ਦਹੇਲੇ, ਨਵਦੀਪ ਕੌਰ ਸੱਗੂ, ਆਸ਼ਾ ਠਾਕੁਰ, ਜਸਬੀਰ ਕੌਰ ਸੱਗੂ, ਗੁਰਮੀਤ ਕੌਰ, ਸਰਬਜੀਤ ਕੌਰ, ਤੇਜਿੰਦਰ ਕੌਰ ਸੱਗੂ, ਮਨਜੀਤ ਕੌਰ, ਛਿੰਦਰ ਕੌਰ, ਦੀਪ, ਬੇਅੰਤ ਕੌਰ, ਇਕਬਾਲ ਸਿੰਘ ਰਿਐਤ ਅਤੇ ਮੋਹਨ ਸਿੰਘ ਆਦਿ ਮਜੌਦ ਸਨ।

Top