Home >> Ludhiana >> Politics >> ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਮਾਨ ਨੇ ਲੁਧਿਆਣਾ ਪਹੁੰਚ ਕੇ ਜਾਣਿਆ ਕਾਲਾਬੂਲਾ ਦਾ ਹਾਲ

ਚੋਣਾਂ 'ਚ ਹੋਈ ਗੁੰਡਾਗਰਦੀ ਤੇ ਮਾਨ ਬੋਲੇ 
ਕਾਂਗਰਸ, ਭਾਜਪਾ ਅਤੇ ਬਾਦਲ ਦਲ ਜਮਹੂਰੀਅਤ 'ਚ ਵਿਸ਼ਵਾਸ ਨਹੀ ਰੱਖਦੇ
ਲੁਧਿਆਣਾ 26 ਫਰਵਰੀ ( ਸਤਿੰਦਰ  ਸਿੰਘ ) ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅੱਜ ਲੁਧਿਆਣਾ ਪਹੁੰਚੇ ਜਿਥੇ ਉਨ•ਾਂ ਜਿਲ•ਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਦੀ ਹਾਜਰੀ 'ਚ ਐਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਦਾ ਹਾਲ ਜਾਣਿਆ। ਇਸ ਮੌਕੇ ਗੈਰਰਸ਼ਮੀਂ ਮੁਲਾਕਾਤ ਦੌਰਾਨ ਉਨ•ਾਂ ਦੱਸਿਆ ਕਿ ਐਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ ਕਾਲਾਬੂਲਾ ਨੂੰ ਦਿਲ ਦਾ ਦੌਰਾ ਪਿਆ ਸੀ ਜਿਨ•ਾਂ ਨੂੰ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਦਿਲ ਦਾ ਦੌਰਾ ਪੈਣ ਕਾਰਨ ਅਸੀ ਸਾਰੇ ਚਿੰਤਤ ਹਾਂ ਅਤੇ ਵਾਹਿਗੁਰੂ ਅੱਗੇ ਉਨ•ਾਂ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ। ਇਸ ਤੋਂ ਬਿਨ•ਾਂ ਉਨ•ਾਂ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਪ੍ਰੈਸ ਨੋਟ ਨੂੰ ਰੱਦ ਕਰਦਿਆਂ ਜੋ ਟਿੱਪਣੀ ਦਿੱਤੀ ਹੈ ਉਸ ਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੈਂਟਰ ਨੇ ਸਿੱਖ ਹਮਦਰਦੀ ਵਾਲੇ ਪ੍ਰਧਾਨ ਮੰਤਰੀ ਦੀ ਬੇਇਜਤੀ ਹੈ ਜਿਸਦੇ ਸਿੱਟੇ ਮਾੜੇ ਨਿਕਲਣਗੇ ਆਉਣ ਵਾਲੇ ਸਮੇਂ ਵਿੱਚ। ਇਸ ਤੋਂ ਪਹਿਲਾਂ ਉਥੋਂ ਦੇ ਗ੍ਰਹਿ ਮੰਤਰੀ ਸੱਜਣ ਸਿੰਘ ਨਾਲ ਵੀ ਬਦਤਮੀਜੀ ਕਰ ਚੁੱਕੇ ਹਨ। ਕਨੇਡਾ ਕੋਈ ਛੋਟਾ ਮੋਟਾ ਦੇਸ਼ ਨਹੀ ਨੇਟੋਲ ਦਾ ਮੈਂਬਰ ਇੱਕ ਪਾਵਰਫੁੱਲ ਦੇਸ਼ ਹੈ। ਇਨ•ਾਂ ਨੂੰ ਇੰਟਰਨੈਸ਼ਨਲ ਭਾਈਚਾਰਾ ਜੋ ਸਹੂਲਤਾਂ ਦੇ ਰਿਹਾ ਹੈ ਜਿਵੇਂ ਕਿ ਐਨ ਐਸ ਜੀ (ਨਿਊਕਲੀਅਰ ਸਪਲਾਇਰਜ ਗਰੁੱਪ) ਤੇ ਵੀ ਉਹ ਟਿੱਪਣੀ ਕਰ ਕੇ ਕਹਿ ਦੇਵੇਗਾ ਕਿ ਤੁਸੀ ਐਨ ਐਸ ਜੀ ਦੇ ਮੈਂਬਰ ਨਹੀ ਬਣ ਸਕਦੇ। ਜੇ ਕੋਈ ਇਸਦਾ ਮੈਂਬਰ ਬਣ ਜਾਂਦਾ ਹੈ ਤਾਂ ਉਸ ਦੇਸ਼ ਨੂੰ ਪ੍ਰਮਾਣੂ ਹਥਿਆਰਾਂ ਦੀ ਟੈਕਨਾਲਿਜੀ ਮਿਲਣੀ ਸੁਰੂ ਹੋ ਜਾਂਦੀ ਹੈ। ਯੂਰੇਨੀਅਮ ਜਿਸ ਨਾਲ ਪ੍ਰਮਾਣੂ ਬੰਬ ਬਣਦਾ ਹੈ ਉਸਦੀ ਸਪਲਾਈ ਵੀ ਖਤਮ ਕਰ ਦੇਵੇਗਾ ਤੇ ਇਨ•ਾਂ ਦੇ ਜੋ ਪ੍ਰਮਾਣੂ ਹਥਿਆਰ ਬਣਦੇ ਹਨ ਉਹ ਬੰਦ ਕਰ ਦੇਣਗੇ, ਕਨੇਡਾ ਨੂੰ ਏਵੇਂ ਹੀ ਨਹੀ ਸਮਝਣਾ ਚਾਹੀਦਾ। ਨਗਰ ਨਿਗਮ ਚੋਣਾਂ ਵਿੱਚ ਹੋਈ ਗੁੰਡਾਗਰਦੀ ਦੀ ਨਿਖੇਧੀ ਕਰਦਿਆਂ ਉਨ•ਾਂ ਇਸਨੂੰ ਮੰਦਭਾਗਾ ਕਿਹਾ। ਉਨ•ਾਂ ਕਿਹਾ ਕਿ ਕਾਂਗਰਸ, ਬਾਦਲ ਦਲ ਅਤੇ ਬੀ ਜੇ ਪੀ ਅਸਲੀ ਅਰਥਾਂ ਵਿੱਚ ਜਮਹੂਰੀਅਤ ਵਿੱਚ ਵਿਸ਼ਵਾਸ ਨਹੀ ਰੱਖਦੀ ਗੁੰਡਾਗਰਦੀ ਵਿੱਚ ਵਿਸ਼ਵਾਸ ਰੱਖਦੀ ਹੈ। ਜਿਵੇਂ ਬਠਿੰਡਾ ਵਿੱਚ ਗੁੰਡਾ ਟੈਕਸ ਲਗਾ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਜਦੋਂ ਬਾਦਲ ਬੀ ਜੇ ਪੀ ਦਾ ਰਾਜ ਸੀ ਉਦੋਂ ਉਨ•ਾਂ ਨੇ ਘੱਟ ਨਹੀ ਕੀਤੀ। ਵਿਰੋਧੀ ਪਾਰਟੀਆਂ ਵੱਲੋਂ ਨਗਰ ਨਿਗਮ ਦੀਆਂ ਦੁਬਾਰਾ ਚੋਣਾਂ ਕਰਵਾਉਣ ਦੇ ਬਿਆਨ ਤੇ ਉਨ•ਾਂ ਕਿਹਾ ਕਿ ਸਾਡੇ ਤਿੰਨ ਉਮੀਦਵਾਰ ਖੜ•ੇ ਸਨ ਜੇਕਰ ਉਹ ਚਾਹੁੰਦੇ ਹਨ ਕਿ ਚੋਣਾਂ ਦੁਬਾਰਾ ਹੋਣ ਤਾਂ ਜਰੂਰ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਹਾਜਰ ਜੱਥੇਦਾਰ ਚੀਮਾ ਨੇ ਕਿਹਾ ਸੱਤਾਧਾਰੀ ਕਾਂਗਰਸ ਪਾਰਟੀ ਨੇ ਚੋਣਾਂ ਜਿੱਤਣ ਲਈ ਬਲਕਿ ਲੁੱਟਣ ਵਾਲੀ ਕਾਰਵਾਈ ਕਰਕੇ ਲੋਕਤੰਤਰ ਨੂੰ ਕਲੰਕਿਤ ਕੀਤਾ ਹੈ। ਕਾਂਗਰਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਮੱਦਦ ਨਾਲ ਬਹੁਤ ਸਾਰੇ ਬੂਥਾਂ ਤੇ ਗੁੰਡਾਗਰਦੀ ਕਰਦਿਆਂ ਜਾਅਲੀ ਵੋਟਾਂ ਪਵਾਉਣ ਦੀ ਕੋਈ ਵੀ ਕਸਰ ਬਾਕੀ ਨਹੀ ਛੱਡੀ। ਉਨ•ਾਂ ਵੱਲੋਂ ਲੋਕਤੰਤਰ ਦੀਆਂ ਧੱਜੀਆਂ ਉਡਾ ਕੇ ਸਾਬਿਤ ਕਰ ਦਿੱਤਾ ਗਿਆ ਹੈ ਏਹ ਸਰਕਾਰ ਸੱਭਿਅਕ ਲੀਡਰਾਂ ਦੀ ਨਹੀ ਬਲਕਿ ਗੁੰਡਿਆਂ ਦੀ ਸਰਕਾਰ ਹੈ। ਇਸ ਮੌਕੇ ਹਾਜਰ ਵਾਰਡ ਨੰ: 2 ਤੇ ਪਾਰਟੀ ਦੀ ਉਮੀਦਵਾਰ ਗੁਰਸੇਵਕ ਸਿੰਘ ਆਨੰਦਪੁਰੀ ਨੇ ਵੀ ਕਾਂਗਰਸੀਆਂ ਨੂੰ ਗੁੰਡੇ ਆਖਦਿਆਂ ਕਿਹਾ ਕਿ ਕੇਂਦਰੀ ਸੁਰੱਖਿਆ ਬਲਾਂ ਦੀ ਛੱਤਰ ਛਾਇਆ ਹੇਠ ਦੁਬਾਰਾ ਚੋਣਾਂ ਕਰਵਾਈਆਂ ਜਾਣ ਤਾਂ ਜਨਤਾ ਕਾਂਗਰਸ ਨੂੰ ਉਸਦੀ ਔਕਾਦ ਦੱਸ ਦੇਵੇਗੀ। ਇਸ ਮੌਕੇ ਗੁਰਜੰਟ ਸਿੰਘ ਕੱਟੂ, ਨਵਦੀਪ ਸਿੰਘ ਬਾਜਵਾ, ਹਰਜਿੰਦਰ ਸਿੰਘ ਸੰਧੂ, ਮੋਹਣ ਸਿੰਘ ਸੰਧੂ, ਬਾਬਾ ਦਰਸ਼ਨ ਸਿੰਘ, ਮਨਜੀਤ ਸਿੰਘ ਸਿਆਲਕੋਟੀ, ਕੁਲਵੰਤ ਸਿੰਘ ਸਲੇਮਪੁਰੀ, ਪ੍ਰਿਤਪਾਲ ਸਿੰਘ ਰੋੜ, ਸਵਰਨ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਸੇਠੀ, ਬਲਵਿੰਦਰ ਸਿੰਘ ਕਟਾਣੀ, ਜਤਿੰਦਰ ਸਿਘ ਮਹਿਲ ਕਲ•ਾਂ, ਹਰਭਜਨ ਸਿੰਘ ਬਿੱਟੂ, ਬੂਟਾ ਸਿੰਘ ਖਾਲਿਸਤਾਨੀ, ਦਰਸ਼ਨ ਸਿੰਘ ਨੰਬੜਦਾਰ ਅਤੇ ਹੋਰ ਹਾਜਰ ਸਨ।  

 
Top