Home >> Ludhiana >> ਪਰਾਲੀ ਦੀ ਸਾਂਭ-ਸੰਭਾਲ ਲਈ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਤੇ ਅਮਲ ਕਰੋ-ਸ. ਅਰਵਿੰਦਰ ਸਿੰਘ ਬੈਂਸ

ਪੰਜਾਬ ਸੂਬੇ ਵਿੱਚ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਲਈ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ. ਅਰਵਿੰਦਰ ਸਿੰਘ ਬੈਂਸ ਵੱਲੋਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਤੇ ਅਮਲ ਕਰਨ ਲਈ ਅਪੀਲ ਕੀਤੀ । ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਮਸਲੇ ਉਤੇ ਵਿਚਾਰ-ਵਟਾਂਦਰਾ ਕਰਨ ਲਈ ਸ. ਬੈਂਸ ਅੱਜ ਯੂਨੀਵਰਸਿਟੀ ਵਿੱਚ ਪਹੁੰਚੇ ਅਤੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਅਤੇ ਹੋਰ ਮਾਹਰਾਂ ਨਾਲ ਵਿਚਾਰ-ਚਰਚਾ ਕੀਤੀ । ਉਹਨਾਂ ਕਿਹਾ ਕਿ ਪਰਾਲੀ ਦੀ ਵਰਤੋਂ ਅਸੀਂ ਕਈ ਰੂਪਾਂ ਦੇ ਵਿੱਚ ਕਰ ਸਕਦੇ ਹਾਂ। ਇਸ ਸੰਬੰਧੀ ਖੇਤੀਬਾੜੀ ਸਹਿਕਾਰੀ ਸਭਾਵਾਂ ਇੱਕ ਵੱਡਮੁੱਲਾ ਯੋਗਦਾਨ ਪਾ ਸਕਦੀਆਂ ਹਨ। 
ਡਾ. ਢਿੱਲੋਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਦਾ ਡਿੱਗਦਾ ਪੱਧਰ ਅਤੇ ਪਰਾਲੀ ਦੀ ਸਾਂਭ-ਸੰਭਾਲ ਵਿਗਿਆਨੀਆਂ ਸਾਹਮਣੇ ਇੱਕ ਪ੍ਰਮੁੱਖ ਚੁਣੌਤੀ ਹੈ । ਉਹਨਾਂ ਹੈਪੀਸੀਡਰ ਤਕਨਾਲੋਜੀ ਦੇ ਲਾਭ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਦੀ ਪੰਜਾਬ ਵਿੱਚ ਕਣਕ ਦੀ ਬਿਜਾਈ ਲਈ ਵਰਤੋ ਕਾਫ਼ੀ ਹੱਦ ਤੱਕ ਵਧੀ ਹੈ । ਵਿਗਿਆਨੀ ਡਾ. ਗੁਰਸਾਹਬ ਸਿੰਘ ਨੇ ਜਾਣਕਾਰੀ ਵਧਾਉਦਿਆਂ ਦੱਸਿਆ ਕਿ ਪਰਾਲੀ ਨੂੰ ਅੱਗ ਦੀ ਭੇਂਟ ਚਾੜ•ਨ ਨਾਲ ਬਹੁੱਮੁੱਲੇ ਤੱਤਾਂ ਦਾ ਨੁਕਸਾਨ ਹੁੰਦਾ ਹੈ । ਬੇਲਰ ਤਕਨਾਲੋਜੀ ਸੰਬੰਧੀ ਉਹਨਾਂ ਦੱਸਿਆ ਕਿ ਇਸ ਨਾਲ ਕਾਗਜ਼ ਅਤੇ ਗੱਤਾ ਬਨਾਉਣ ਲਈ ਵਰਤਿਆ ਜਾ ਸਕਦਾ ਹੈ ਅਤੇ ਭੱਠਿਆਂ ਦੇ ਵਿੱਚ ਊਰਜਾ ਦੇ ਸੋਮੇ ਵਜੋਂ ਵੀ ਵਰਤਿਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਜਲਦੀ ਪੱਕਣ ਵਾਲੀਆਂ ਕਿਸਮਾਂ ਜਿਵੇਂ ਪੀ ਆਰ 121, ਪੀ ਆਰ 122, ਪੀ ਆਰ 123, ਪੀ ਆਰ 124, ਪੀ ਆਰ 126 ਅਤੇ ਪੀ ਆਰ 115 ਦੀ ਕਾਸ਼ਤ ਦੇ ਨਾਲ ਵੀ ਇਸ ਸਮੱਸਿਆ ਤੇ ਕਾਬੂ ਪਾਇਆ ਜਾ ਸਕਦਾ ਹੈ । 
 
Top