Home >> Ludhiana >> Politics >> ਹਰਦੀਪ ਸਿੰਘ ਮੁੰਡੀਆਂ ਨੇ ਕੀਤਾ ਵੋਟਰਾਂ ਅਤੇ ਸਪੋਟਰਾਂ ਦਾ ਸਹਿਯੋਗ ਦੇਣ ਲਈ ਧੰਨਵਾਦ


ਵਾਹਿਗੁਰੂ ਨੂੰ ਸਾਡੀ ਜਿੱਤ ਮਨਜੂਰ ਹੋਈ ਤਾਂ ਕਿਸੇ ਪ੍ਰਕਾਰ ਦੀ ਕੋਈ ਧੱਕੇਸ਼ਾਹੀ ਨਹੀ ਹੋਵੇਗੀ : ਮੁੰਡੀਆਂ
ਲੁਧਿਆਣਾ 25 ਫਰਵਰੀ (ਅਮਨਦੀਪ ਸਿੰਘ ) ਵਾਰਡ ਨੰ: 26 ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜ• ਚੁੱਕੇ ਹਰਦੀਪ ਸਿੰਘ ਮੁੰਡੀਆਂ ਨੇ ਅਪਣੇ ਦਫਤਰ ਵਿੱਚ ਸਮੱਰਥਕਾਂ ਦੀ ਹਾਜਰੀ ਵਿੱਚ ਪੱਤਰਕਾਰ ਵਾਰਤਾ ਕੀਤੀ। ਪੱਤਰਕਾਰ ਵਾਰਤਾ ਦੌਰਾਨ ਗੱਲ ਕਰਦਿਆਂ ਉਨ•ਾਂ ਕਿਹਾ ਕਿ ਭਾਵੇਂ ਕੁਝ ਗੰਦੀ ਸਿਆਸਤ ਕਰਨ ਵਾਲੇ ਕਾਂਗਰਸੀ ਆਗੂਆਂ ਦੇ ਚੱਲਦਿਆਂ ਐਨ ਮੌਕੇ ਤੇ ਮੇਰੀ ਟਿਕਟ ਕੱਟ ਦਿੱਤੀ ਗਈ ਸੀ ਪਰ ਮੇਰੇ ਸਮੱਰਥਕ ਅਤੇ ਵਾਰਡ ਦੇ ਵੋਟਰ ਮੇਰੀ ਪਿੱਠ ਤੇ ਚੱਟਾਨ ਵਾਂਗ ਖੜ•ੇ ਹੋ ਗਏ। ਜਿਨ•ਾਂ ਮੈਨੂੰ ਅਜਾਦ ਖੜ•ਾ ਕਰਕੇ ਮੇਰੀ ਚੋਣ ਮੁਹਿੰਮ ਨੂੰ ਖੁਦ ਸੰਭਾਲਿਆ ਅਤੇ ਅੱਗੇ ਹੋ ਕੇ ਵਿਰੋਧੀਆਂ ਦੀ ਹਰ ਚਾਲ ਦਾ ਮੂੰਹ ਤੋੜ ਜਵਾਬ ਦਿੱਤਾ। ਉਨ•ਾਂ ਕਿਹਾ ਕਿ ਮੇਰੇ ਨਿਵਾਣੇ ਜਿਹੇ ਗੈਰ ਸਿਆਸੀ ਵਿਆਕਤੀ ਨੂੰ ਜਨਤਾ ਨੇ ਆਪਣਾ ਆਗੂ ਬਣਾ ਲਿਆ ਹੈ ਜੋ ਮੇਰੇ ਲਈ ਮਾਣ ਵਾਲੀ ਗੱਲ ਹੈ ਅਤੇ ਸੰਗਤ ਵੱਲੋਂ ਦਿੱਤੇ ਪਿਆਰ, ਸਤਿਕਾਰ ਅਤੇ ਸਹਿਯੋਗ ਦਾ ਮੈਂ ਹਮੇਸ਼ਾਂ ਰਿਣੀ ਰਹਾਂਗਾ। ਉਨ•ਾਂ ਕਿਹਾ ਕਿ ਸੰਗਤ ਕੋਲੋਂ ਮਿਲੇ ਸਹਿਯੋਗ ਦੇ ਬਲਬੂਤੇ ਤੇ ਮੈਂ ਅਪਣੀ ਜਿੱਤ ਨੂੰ ਯਕੀਨੀ ਮੰਨਦਾ ਹਾਂ ਅਤੇ ਏਹ ਮੇਰੀ ਨਹੀ ਬਲਕਿ ਸੰਗਤ ਦੀ ਧੱਕੇਸ਼ਾਹੀ ਅਤੇ ਬੇਈਮਾਨੀ ਉੱਤੇ ਜਿੱਤ ਹੋਵੇਗੀ। ਉਨ•ਾਂ ਕਿਹਾ ਕਿ 27 ਫਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਜਿਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਕਾਂਗਰਸ ਵੱਲੋਂ ਧੱਕੇਸ਼ਾਹੀ ਦੀਆਂ ਕਿਆਸ ਅਰਾਈਆਂ ਤੇ ਵਿਰਾਮ ਚਿੰਨ ਲਗਾਉਂਦਿਆਂ ਉਨ•ਾਂ ਕਿਹਾ ਕਿ ਸਾਨੂੰ ਵਾਹਿਗੁਰੂ ਤੇ ਪੂਰਾ ਭਰੋਸਾ ਹੈ। ਵਾਹਿਗੁਰੂ ਨੂੰ ਸਾਡੀ ਜਿੱਤ ਮਨਜੂਰ ਹੋਈ ਤਾਂ ਕਿਸੇ ਪ੍ਰਕਾਰ ਦੀ ਕੋਈ ਧੱਕੇਸ਼ਾਹੀ ਨਹੀ ਹੋਵੇਗੀ ਅਤੇ ਜਿੱਤ ਦਾ ਤਾਜ ਸੰਗਤ ਸਿਰ ਸੱਜਕੇ ਹੀ ਰਹੇਗਾ। ਉਨ•ਾਂ ਏਹ ਵੀ ਕਿਹਾ ਕਿ ਅਫਸਰਸ਼ਾਹੀ ਦਾ ਹੁਣ ਤੱਕ ਦਾ ਰੋਲ ਹਾਂਪੱਖੀ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਸਾਨੂੰ ਅਜਿਹੀ ਹੀ ਆਸ ਹੈ। ਉਨ•ਾਂ ਵੋਟਾਂ ਦੌਰਾਨ ਸਹਿਯੋਗ ਦੇਣ ਵਾਲੇ ਸਪੋਟਰਾਂ ਅਤੇ ਵੋਟ ਪਾਉਣ ਵਾਲੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜ ਸਾਲ ਨਹੀ ਬਲਕਿ ਤਾਉਮਰ ਲੋਕਾਂ ਦਾ ਸੇਵਕ ਬਣ ਕੇ ਸੇਵਾ ਕਰਦਾ ਰਹਾਂਗਾ। ਇਸ ਮੌਕੇ ਬਲਦੇਵ ਸਿੰਘ ਮੰਡੇਰ ਨੇ ਕਿਹਾ ਕਿ ਵੋਟਰਾਂ ਨੇ ਸਾਨੂੰ ਵੋਟਾਂ ਕੇਵਲ ਵੋਟਾਂ ਹੀ ਨਹੀ ਪਾਈਆਂ ਬਲਕਿ ਹਰ ਪ੍ਰਕਾਰ ਦਾ ਸਹਿਯੋਗ ਵੀ ਦਿੱਤਾ ਹੈ। ਇਸ ਦੌਰਾਨ ਜੇਕਰ ਸਾਡੀ ਸਾਰੀ ਟੀਮ ਵੱਲੋਂ ਕੋਈ ਗਲਤੀ ਜਾਂ ਕਮੀਂ ਰਹਿ ਗਈ ਹੋਵੇ ਤਾਂ ਅਸੀ ਸੰਗਤ ਤੋਂ ਮੁਆਫੀ ਮੰਗਦੇ ਹਾਂ। ਉਨ•ਾਂ ਕਿਹਾ ਕਿ ਸੰਗਤ ਨੇ ਆਪਣੀ ਜਿੰਮੇਵਾਰੀ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਨਿਭਾ ਦਿੱਤੀ ਹੈ ਹੁਣ ਸਾਡੀ ਵਾਰੀ ਹੈ। ਇਸ ਮੌਕੇ ਬਾਬਾ ਸੁੱਖਾ ਸਿੰਘ, ਬਾਬਾ ਚਮਕੌਰ ਸਿੰਘ, ਪ੍ਰਧਾਨ ਸੋਹਣ ਸਿੰਘ, ਸਾਬਕਾ ਥਾਣੇਦਾਰ ਜੋਗਿੰਦਰ ਸਿੰਘ, ਪ੍ਰਧਾਨ ਜਸਵੀਰ ਸਿੰਘ, ਜਸਪਾਲ ਸਿੰਘ ਸੈਣੀ, ਰਣਜੀਤ ਸਿੰਘ ਸੈਣੀ, ਕਰਤਾਰ ਸਿੰਘ, ਰਵਿੰਦਰ ਸਿੰਘ, ਗੋਗੀ ਮਾਲਵਾ, ਬਿੱਟੂ ਮੁੰਡੀਆਂ, ਸਤਨਾਮ ਸਿੰਘ, ਸੰਦੀਪ ਸਿੰਘ ਸੋਨਾ, ਬਲਵਿੰਦਰ ਸਿੰਘ, ਧਰਮਿੰਦਰ ਮਿਸ਼ਰਾ, ਕੁਲਵੰਤ ਸਿੰਘ, ਜੋਰਾਵਰ ਸਿੰਘ, ਗਗਨਦੀਪ ਸਿੰਘ, ਬੋਬੀ ਸੈਣੀ, ਮਨੀ ਸਿੱਧੂ, ਤੇਜਿੰਦਰ ਸਿੰਘ, ਸੁਰਿੰਦਰ ਸਿੰਘ ਚੌਧਰੀ, ਬਲਜੀਤ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਧਨਵੰਤ ਸਿੰਘ ਅਤੇ ਸੁਖਦੇਵ ਸਿੰਘ ਮਹਾਰਾਜਾ ਰਣਜੀਤ ਸਿੰਘ ਗਤਕਾ ਅਖਾੜਾ ਆਦਿ ਹਾਜਰ ਸਨ।  

 
Top