Home >> Ludhiana >> ਸਰਕਾਰੀ ਆਈ ਟੀ ਆਈ ਲੁਧਿਆਣਾ ਵਿਖੇ ਈ ਐਸ ਐਸ ਸੀ ਆਈ ਵੱਲੋਂ ਰੋਜ਼ਗਾਰ ਮੇਲਾ ਲਗਾਇਆ ਗਿਆਅੱਜ ਸਥਾਨਕ ਸਰਕਾਰੀ ਆਈ ਟੀ ਆਈ ਲੁਧਿਆਣਾ ਵਿਖੇ ਇਲੈਕਟ੍ਰੋਨਿਕਸ ਸੈਕਟਰ ਸਕਿੱਲਜ਼ ਕਾਊਂਸਲ ਆਫ਼ ਇੰਡੀਆ ਨਿਊ ਦਿੱਲੀ ਵੱਲੋਂ ਰੋਜ਼ਗਾਰ ਮੇਲਾ ਲਗਾਇਆ ਗਿਆ।ਇਸ ਮੌਕੇ ਪ੍ਰਿੰਸੀਪਲ ਜ਼ਸਵੰਤ ਸਿੰਘ ਭੱਠਲ ਨੇ ਰੋਜ਼ਗਾਰ ਮੇਲੇ ਵਿਚ ਹਿੱਸਾ ਲੈਣਪਹੁੰਚੇ ਉਮੀਦਵਾਰਾਂ ਅਤੇ ਕੰਪਨੀ ਪ੍ਰਬੰਧਕਾਂ ਦਾ ਸਵਾਗਤ ਕੀਤਾ।ਇਸ ਮੌਕੇ ਪੂਰੇ ਪੰਜਾਬ ਭਰ ਵਿਚੋਂ 300 ਤੋਂਵੱਧ ਉਮੀਦਵਾਰਾਂ ਨੇ ਹਿੱਸਾਲਿਆ।ਈ ਐਸ ਐਸ ਸੀ ਆਈ ਅਤੇ ਸਰਕਾਰੀਆਈ ਟੀ ਆਈ ਵੱਲੋਂ ਸੱਤ ਵੱਖ ਵੱਖ ਕੰਪਨੀਆਂ ਨੇ ਨੂੰ ਇੰਟਰਵਿਊ ਵਾਸਤੇ ਬੁਲਾਇਆ ਗਿਆ।ਉਮੀਦਵਾਰਾਂ ਨੇ ਇਸ ਰੋਜ਼ਗਾਰ ਮੇਲੇ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ।ਮੇਲੇ ਵਿਚ 60 ਤੋਂ ਜ਼ਿਆਦਾ ਵਿਿਦਆਰਥੀਆਂ ਨੂੰ ਨੌਕਰੀ ਵਾਸਤੇ ਚੁਣਿਆ ਗਿਆ।
ਇਸ ਮੌਕੇ ਪ੍ਰਿੰਸੀਪਲ ਜਸਵੰਤ ਸਿੰਘ ਭੱਠਲ ਅਤੇ ਪਲੇਸਮੈਂਟ ਅਫ਼ਸਰ ਦਰਸ਼ਨਸਿੰਘ ਜੀ ਆਈ ਨੇ ਮੌਕੇ ਹਾਜ਼ਰ ਉਮੀਦਵਾਰਾਂ ਅਤੇ ਕੰਪਨੀ ਪ੍ਰਬੰਧਕਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਉਨ੍ਹਾਂ ਚੰਗੇ ਭਵਿੱਖਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਧੰਨਵਾਦ ਕੀਤਾ।ਇਸ ਮੇਲੇ ਦਾ ਸਥਾਨਕ ਟ੍ਰੇਨਿੰਗ ਪਾਰਟਨਰ ਵਿਿਦਆ ਕੇਅਰ ਵਾਲੰਟੀਅਰਜ਼ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸ੍ਰੀ ਵਰਿੰਦਰ ਧੀਮਾਨ, ਮੁਨੀਸ਼ ਪਾਸੀ, ਰਿਸ਼ਵ ਕੁਮਾਰ, ਪ੍ਰੇਨਿਕਾ ਖੁੱਲਰ, ਜਤਿੰਦਰਕੌਰ, ਗੁਰਪ੍ਰੀਤਸਿੰਘ, ਆਂਚਲ ਮਲਹੋਤਰਾ ਅਤੇ ਸਾਕਸ਼ੀ ਸ਼ਰਮਾਵੀਹਾਜ਼ਰ ਸਨ।

 
Top