Home >> Ludhiana >> Politics >> ਬੀਬੀ ਸ਼ਿਮਲਾਪੁਰੀ ਨੂੰ ਵਾਰਡ ਨੰਬਰ 35 ਤੋਂ ਇਲਾਕਾ ਵਾਸੀਆਂ ਨੇ ਦਿੱਤਾ ਜਿਤਾਉਣ ਦਾ ਭਰੋਸਾ

ਵਾਰਡ ਨੰਬਰ 35 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਸ਼ਿਮਲਾਪੁਰੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਭਰਵਾਂ ਹੁੰਗਾਰਾ ਮਿਲਿਆ ਜਦੋਂ ਡੋਰ ਟੂ ਡੋਰ ਮੁਹਿੰਮ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਦੇ ਨਿਵਾਸੀਆਂ ਨੇ ਉਨ•ਾਂ ਨੂੰ ਜਿਤਾਉਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਕਿ  ਉਹ ਪਹਿਲਾਂ ਦੀ ਤਰ•ਾਂ ਇਲਾਕੇ ਨੂੰ ਪਰਿਵਾਰ ਸਮਝ ਕੇ  ਹਰ ਸਮੇਂ ਦੁੱਖ ਸੁੱਖ ਵਿਚ ਸ਼ਾਮਿਲ ਹੁੰਦੇ ਰਹਿਣਗੇ। ਉਨ•ਾਂ ਕਿਹਾ ਕਿ ਹੁਣ ਕਾਂਗਰਸ ਦੀ ਸਰਕਾਰ ਹੋਣ ਤੇ ਵਾਰਡ ਵਿਚ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ  ਜਰਨੈਲ ਸ਼ਿਮਲਾਪੁਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਸਵਿੰਦਰ ਕੌਰ ਭੋਲੀ ਪ੍ਰਧਾਨ, ਸੰਤੋਸ਼ ਯਾਦਵ, ਹਰਪਾਲ ਸਿੰਘ ਸੈਣੀ, ਭਗਵੰਤ ਸਿੰਘ, ਵਿਜੈ ਕੁਮਾਰ ਵਿੱਕੀ, ਗੁਰਪ੍ਰੀਤ ਸਿੰਘ, ਬਿੰਦਰ ਬਿਲਾਸਪੁਰ, ਰਾਮ ਲਾਲ, ਗੋਤਮ ਬਖਸ਼ੀ, ਪ੍ਰਧਾਨ ਰਾਮ ਸਿੰਘ ਸਿੰਘ ਤੇ ਹੋਰ ਵਾਰਡ ਵਾਸੀ  ਹਾਜਰ ਸਨ।
 
Top