Home >> Ludhiana >> National >> ਵੈਡਿੰਗ ਏਸ਼ੀਆ ਪ੍ਰਦਰਸ਼ਨੀ ਦੇ ਪਹਿਲੇ ਦਿਨ ਰਹੀਆਂ ਭਾਰੀ ਰੌਣਕਾਂ


ਪਹਿਰਾਵੇ, ਗਹਿਣੇ ਅਤੇ ਸਾਜ ਸਜਾ ਦੇ ਉਤਪਾਦ ਨਾਲ ਸਜੀ ਵੈਡਿੰਗ ਏਸ਼ੀਆ ਸਪਰਿੰਗ ਸਮਰ ਬਰਾਈਡ ਸਪੈਸ਼ਲ ਐਡੀਸ਼ਨ ਪ੍ਰਦਰਸ਼ਨੀ ਅੱਜ ਸਥਾਨਕ ਹੋਟਲ ਵਿਖੇ ਸ਼ੁਰੂ ਹੋਈ, ਜਿਸ ਵਿਚ ਸ਼ਹਿਰ ਦੀਆਂ  ਮਹਿਲਾਵਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੀਤੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਆਏ ਡਿਜ਼ਾਈਨਰਾਂ ਦੀਆਂ ਨਵੀਨਤਮ ਕੁਲੈਕਸ਼ਨਾਂ ਦੀ ਖਰੀਦਦਾਰੀ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਦਰਸ਼ਨੀ ਦੇ ਨਿਰਦੇਸ਼ਕ ਮਨਿੰਦਰ ਸੇਠੀ ਨੇ ਦੱਸਿਆ ਕਿ ਉਨ•ਾਂ ਵਲੋਂ ਲਗਾਈ ਗਈ ਇਹ ਪ੍ਰਦਰਸ਼ਨੀ ਆਉਣ ਵਾਲੇ ਵਿਆਹ ਸ਼ਾਦੀਆਂ ਦੇ ਸੀਜਨ ਸਬੰਧੀ ਖਰੀਦਦਾਰੀ ਕਰਨ ਵਾਲਿਆਂ ਲਈ ਬੇਹੱਦ ਲਾਹੇਵੰਦ ਹੋਵੇਗੀ। ਪ੍ਰਦਰਸ਼ਨੀ ਦੌਰਾਨ ਦੁਬਈ ਤੋਂ ਵੀ ਉਚੇਚੇ ਤੌਰ 'ਤੇ ਸਟਾਲ ਲਗਾਉਣ ਲਈ ਉਤਪਾਦਕ  ਆਏ ਸਨ। ਇਸ ਮੌਕੇ ਪ੍ਰਦਰਸ਼ਨੀ ਦੌਰਾਨ ਰੂਪ ਕਲਾ ਵਲੋਂ ਲਗਾਏ ਗਏ ਸਟਾਲ ਉਪਰ ਸ੍ਰੀਮਤੀ ਸ਼ਿਖਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ•ਾਂ ਵਲੋਂ ਇਹ ਦੂਸਰੀ ਵਾਰ ਹੈ ਕਿ ਕਿਸੇ ਪ੍ਰਦਰਸ਼ਨੀ ਵਿਚ ਸਟਾਲ ਲਗਾਇਆ ਗਿਆ ਹੋਵੇ। ਉਨ•ਾਂ ਕਿਹਾ ਕਿ ਸਟਾਲ ਵਿਚ ਉਨ•ਾਂ ਵਲੋਂ ਆਤਿ ਆਧੁਨਿਕ ਡਿਜ਼ਾਈਨ ਦੇ ਲਹਿੰਗੇ, ਸੂਟ ਤੇ ਹੋਰ ਪਹਿਰਾਵੇ ਪੇਸ਼ ਕੀਤੇ ਗਏ ਹਨ, ਜਿਨ•ਾਂ ਨੂੰ ਗਾਹਕਾਂ ਵਲੋਂ ਖੂਬ ਸਰਾਹਿਆ ਜਾ ਰਿਹਾ ਹੈ। ਪ੍ਰਦਰਸ਼ਨੀ ਦੌਰਾਨ ਦੇਸ਼ ਦੇ ਮੰਨੇ ਪ੍ਰਮੰਨੇ ਡਿਜ਼ਾਈਨਰ, ਜਿਊਲਰਜ਼, ਸਾਜ ਸਮਾਨ, ਪੈਕਰ, ਮੇਕਅੱਪ ਕਲਾਕਾਰ ਅਤੇ ਫੈਸ਼ਨ ਉਦਯੋਗ ਦੇ ਨਵੇਂ ਰੁਝਾਨਾਂ ਨੂੰ ਧਿਆਨ ਵਿਚ ਰੱਖਕੇ ਉਤਪਾਦ ਪੇਸ਼ ਕੀਤੇ ਗਏ ਹਨ।


ਲੁਧਿਆਣਾ ਵਿਖੇ ਵੈਡਿੰਗ ਏਸ਼ੀਆ ਪ੍ਰਦਰਸ਼ਨੀ ਦੌਰਾਨ ਰੂਪ ਕਲਾ ਸਟਾਲ ਉਪਰ ਇਕ ਗਾਹਕ ਨੂੰ ਪਹਿਰਾਵਾ ਦਿਖਾਉਂਦੇ ਹੋਏ ਸਟਾਲ ਪ੍ਰਮੁੱਖ ਮੈਡਮ ਸ਼ਿਖਾ।

 
Top