Home >> Ludhiana >> ਸ਼ਿਵਸੈਨਾ ਹਿੰਦੁਸਤਾਨ ਨੇ ਹਮਲਾਵਰਾਂ ਦੀ ਗਿਰਫਤਾਰੀ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੂੰ ਸੌੰਪੀਆ ਮੰਗਪੱਤਰ


ਹਮਲਾਵਰਾਂ ਨੂੰ ਫੜਨ ਲਈ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਚਾਰ ਦਿਨ ਦਾ ਅਲ੍ਟੀਮੇਟਮ

*ਮਾਮਲਾ ਸ਼ਿਵਸੈਨਾ ਹਿੰਦੁਸਤਾਨ ਦੇ ਵਾਰਡ ਨੰਬਰ 31 ਦੇ ਉਮੀਦਵਾਰ ਦੇ ਪਤੀ ਤੇ ਹੋਏ ਜਾਨਲੇਵਾ ਹਮਲੇ ਦਾ

*ਸ਼ਿਵਸੈਨਾ ਹਿੰਦੁਸਤਾਨ ਨੇ ਹਮਲਾਵਰਾਂ ਦੀ ਗਿਰਫਤਾਰੀ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੂੰ ਸੌੰਪੀਆ ਮੰਗਪੱਤਰ

ਲੁਧਿਆਣਾ।ਸ਼ਿਵਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਵਾਰਡ ਨੰਬਰ 31  ਦੇ ਸਾਂਝੇ ਉਮੀਦਵਾਰ ਸ਼੍ਰੀ ਮਤੀ ਮੋਨਿਕਾ ਗੁੰਬਰ  ਦੇ ਪਤੀ ਅਤੇ ਸ਼ਿਵਸੇਨਾ ਨੇਤਾ ਵੀਰੇਂਦਰ ਗੁੰਬਰ ਤੇ ਵੀਰਵਾਰ ਰਾਤ ਨੂੰ ਹੋਏ ਜਾਨਲੇਵਾ ਹਮਲੇ  ਦੇ ਰੋਸ਼ ਵੱਜੋ ਸ਼ਿਵਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਸੂਬਾ ਪ੍ਰਧਾਨ ਕ੍ਰਿਸ਼ਣ ਸ਼ਰਮਾ,ਸੂਬਾ ਮੀਤ ਪ੍ਰਧਾਨ ਸੰਜੀਵ ਦੇਮ,ਮਨੋਜ ਟਿੰਕੂ,ਵਪਾਰ ਸੈਨਾ ਦੇ ਸੂਬਾ ਪ੍ਰਧਾਨ ਚੰਦਰਕਾਂਤ ਚੱਢਾ,ਮਜਦੂਰ ਸੈਨਾ ਦੇ ਸੂਬਾ ਪ੍ਰਧਾਨ ਨਰਿੰਦਰ ਭਾਰਦਵਾਜ,ਜਿਲਾ ਪ੍ਰਧਾਨ ਬੌਬੀ ਮਿੱਤਲ ਤੇ ਜਿਲਾ ਚੇਅਰਮੈਨ ਚੰਦਰ ਕਾਲੜਾ ਦੀ ਪ੍ਰਧਾਨਗੀ ਤੇ ਵਾਰਡ ਨੰਬਰ 31 ਦੇ ਸ਼ਿਵਸੇਨਾ ਹਿੰਦੁਸਤਾਨ ਦੇ ਉਮੀਦਵਾਰ ਸ਼੍ਰੀ ਮਤੀ ਮੋਨਿਕਾ ਗੁੰਬਰ ਦੇ ਪਤੀ ਅਤੇ ਸ਼ਿਵਸੇਨਾ ਨੇਤਾ ਵੀਰੇਂਦਰ ਗੁੰਬਰ ਦੀ ਮੌਜੂਦਗੀ ਵਿੱਚ ਮਕਾਮੀ ਗੀਤਾ ਭਵਨ ਸ਼੍ਰੀ ਦੁਰਗਾ ਮਾਤਾ ਮੰਦਿਰ ਨਜਦੀਕ ਜਗਰਾਵਾਂ ਪੁੱਲ ਵਿੱਚ ਪ੍ਰੇਸ ਕਾਨਫਰੈਂਸ ਆਜੋਜਿਤ ਕੀਤੀ ਗਈ।ਇਸ ਮੌਕੇ ਤੇ  ਸੰਬੋਧਿਤ ਕਰਦੇ ਹੋਏ ਉਪਰੋਕਤ ਨੇਤਾਵਾਂ ਨੇ ਸ਼ਿਵਸੇਨਾ ਹਿੰਦੁਸਤਾਨ ਦੇ ਵੀਰੇਂਦਰ ਗੁੰਬਰ ਤੇ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਅਜਿਹੇ ਹਮਲੀਆਂ ਤੋਂ ਸ਼ਿਵਸੈਨਾ ਹਿੰਦੁਸਤਾਨ ਕਦੇ ਵੀ ਨਹੀਂ ਡਰੇਗੀ ਅਤੇ ਸਮਾਜ ਤੇ ਦੇਸ਼ ਹਿੱਤ ਲਈ ਕਾਰਜ ਕਰਦੀ ਰਹੇਗੀ।ਉਪਰੋਕਤ ਨੇਤਾਵਾਂ ਨੇ ਸ਼ਿਵਸੇਨਾ ਹਿੰਦੁਸਤਾਨ ਦੇ ਮੈਂਬਰ ਵੀਰੇਂਦਰ ਗੁੰਬਰ ਤੇ ਹਮਲਾ ਕਰਣ ਵਾਲੇ ਹਮਲਾਵਰਾਂ ਦੀ ਗਿਰਫਤਾਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਨੂੰ ਚਾਰ ਦਿਨ ਦਾ ਅਲ੍ਟੀਮੇਟਮ ਦਿੱਤਾ ਹੈ।ਪਾਰਟੀ ਨੇਤਾਵਾਂ ਨੇ ਕਿਹਾ ਕਿ ਜੇਕਰ ਚਾਰ ਦਿਨ ਦੇ ਅੰਦਰ ਹਮਲਾਵਰਾਂ ਦੀ ਗਿਰਫਤਾਰੀ ਨਹੀਂ ਹੋਈ ਤਾਂ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਰਣਨੀਤੀ ਤੈਅ ਕਰ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ।ਮੀਟਿੰਗ ਤੋਂ ਬਾਅਦ ਸ਼ਿਵਸੇਨਾ ਹਿੰਦੁਸਤਾਨ ਦਾ ਇੱਕ ਵਫ਼ਦ ਸੂਬਾ ਪ੍ਰਧਾਨ ਕ੍ਰਿਸ਼ਣ ਸ਼ਰਮਾ ਦੀ ਅਗੁਵਾਈ ਵਿੱਚ ਪੁਲਿਸ ਕਮਿਸ਼ਨਰ ਆਰ.ਐਨ ਢੋਕੇ ਨੂੰ ਮਿਲਣ ਅੱਪੜਿਆ।ਇਸ ਮੌਕੇ ਤੇ ਵਫ਼ਦ ਵਲੋਂ ਹਮਲਾਵਰਾਂ ਦੀ ਗਿਰਫਤਾਰੀ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌੰਪੀਆ ਗਿਆ ਜਿਸ ਤੇ ਪੁਲਿਸ ਕਮਿਸ਼ਨਰ ਆਰ.ਐਨ ਢੋਕੇ ਨੇ ਹਮਲਾਵਰਾਂ ਦੀ ਛੇਤੀ ਤੋਂ ਛੇਤੀ ਗਿਰਫਤਾਰੀ ਕਰਣ ਦਾ ਭਰੋਸਾ ਦਿੱਤਾ।ਇਸ ਮੌਕੇ ਤੇ ਸ਼ਿਵਸੇਨਾ ਹਿੰਦੁਸਤਾਨ ਦੇ ਵਪਾਰ ਸੈਨਾ ਦੇ ਸੂਬਾ ਮੀਤ ਪ੍ਰਧਾਨ ਯੋਗੇਸ਼ ਬਕਸ਼ੀ,ਲੀਗਲ ਸੇਲ ਦੇ ਜਿਲਾ ਪ੍ਰਧਾਨ ਨਿਤੀਨ ਘੰਡ,ਕੁਣਾਲ ਸੂਦ,ਜਿਲਾ ਮੀਤ ਪ੍ਰਧਾਨ ਓਮ ਕਪੂਰ,ਪਵਨ ਝਾ, ਰਜਿੰਦਰ ਕੁਮਾਰ  ਭਾਟੀਆ,ਗਗਨ ਕੁਮਾਰ  ਗੱਗੀ,ਅਮਿਤ ਕੁਮਾਰ,ਸੁਮਿਤ ਗੁੰਬਰ,ਦੀਪਕ ਪਾਸਵਾਨ,ਪ੍ਰਿੰਸ ਕੁਮਾਰ,ਬਿੱਟੂ ਨਾਇਕ,ਸੁਰਿੰਦਰ ਨਈਅਰ,ਰਿਸ਼ਭ ਕੁਮਾਰ ਆਦਿ ਸ਼ਿਵਸੈਨਿਕ ਮੌਜੂਦ ਸਨ।
 
Top