Home >> Politics >> ਲੋਕ ਇਨਸਾਫ ਪਾਰਟੀ ਨੂੰ ਮਿਲ ਰਿਹੈ ਹਰ ਪਾਸਿਓਂ ਭਰਪੂਰ ਸਮਰਥਨ


ਲੋਕ ਇਨਸਾਫ ਪਾਰਟੀ ਨੂੰ ਹਰ ਵਾਰਡ ਵਿੱਚ ਭਰਪੂਰ ਸਮਰਥਨ ਮਿਲ ਰਿਹਾ ਹੈ। ਸ਼ਨੀਵਾਰ ਨੂੰ ਜਿੱਥੇ ਇੱਕ ਪਾਸੇ ਗੁਰੂ ਅਰਜੁਨ ਦੇਵ ਨਗਰ ਦੇ ਵਾਸੀਆਂ ਨੇ ਲੋਕ ਇਨਸਾਫ ਪਾਰਟੀ ਨੂੰ ਭਰਪੂਰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਉੱਥੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਵਾਰਡ ਨੰਬਰ 47 ਤੋਂ ਚੋਣ ਲੜ ਰਹੀ ਰੇਨੂੰ ਖੋਖਰ ਦੇ ਦਫਤਰ ਦਾ ਉਦਘਾਟਨ ਕੀਤਾ।

ਵਾਰਡ 47 ਵਿੱਚ ਦਫਤਰ ਦਾ ਉਦਘਾਟਨ ਕਰਨ ਮੌਕੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਚੋਣਾਂ ਜਿੱਤਣ ਤੋਂ ਬਾਦ ਜਿੱਥੇ ਹਰ ਵਾਰਡ ਵਿੱਚ ਲੋਕਾਂ ਨੂੰ ਹਰ ਸਹੂਲਤ ਮੁਹਈਆ ਕਰਵਾਈ ਜਾਵੇਗੀ ਉੱਥੇ ਵਿਧਵਾ ਮਹਿਲਾਵਾਂ ਦੀਆਂ ਬੱਚੀਆਂ ਲਈ ਫਰੀ ਸਿੱਖਿਆ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੌਰਾਨ ਵਾਰਡ 47 ਦੀ ਉਮੀਦਵਾਰ ਰੇਨੂੰ ਖੋਖਰ ਅਤੇ ਇਲਾਕਾ ਵਾਸੀਆਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨਤ ਕਰਦੇ ਹੋਏ ਵਿਸ਼ਵਾਸ਼ ਦੁਆਇਆ ਕਿ ਨਿਗਮ ਚੋਣਾਂ ਦੌਰਾਨ ਹਰ ਵਾਰਡ ਵਿੱਚ ਲੋਕ ਇਨਸਾਫ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਜਾਵੇਗਾ। ਇਸੇ ਤਰਾਂ ਗੁਰੂ ਅਰਜੁਨ ਦੇਵ ਨਗਰ ਵਿੱਖੇ ਵਾਰਡ ਨੰਬਰ 19 ਦੀ ਉਮੀਦਵਾਰ ਕੁਲਵਿੰਦਰ ਕੌਰ ਰਾਜਾ ਦੇ ਚੋਣ ਪ੍ਰਚਾਰ ਨੂੰ ਉਸ ਵੇਲੇ ਭਾਰੀ ਸਮਰਥਨ ਮਿਲਿਆ ਜਦੋਂ ਗੁਰੂ ਅਰਜਨ ਦੇਵ ਨਗਰ ਦੇ ਸਮੂਹ ਇਲਾਕਾ ਵਾਸੀਆਂ ਨੇ ਲੋਕ ਇਨਸਾਫ ਪਾਰਟੀ ਦੀ ਉਮੀਦਵਾਰ ਬੀਬੀ ਰਾਜਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
 
Top