Home >> Ludhiana >> Politics >> ਜਗਬੀਰ ਸਿੰਘ ਸੋਖੀ ਨੇ ਆਪਣੇ ਜਨਮਦਿਨ ਤੇ ਸਕੂਲੀ ਬੱਚਿਆਂ ਨੂੰ ਵੰਡੀਆਂ ਕਿਤਾਬਾਂ ਕਾਪੀਆਂ
ਲੁਧਿਆਣਾ 21 ਫਰਵਰੀ( ਅਮਨਦੀਪ ਸਿੰਘ )    ਅਕਸਰ ਬੱਚਿਆਂ ਚਰਚਿਤ ਰਹਿਣ ਵਾਲੇ ਅਤੇ ਆਕਲੀ-ਭਾਜਪਾ ਦੇ ਸਾਂਝੇ ਉਮੀਦਵਾਰ ਜਗਬੀਰ ਸਿੰਘ ਸੋਖੀ ਨੇ ਅੱਜ ਆਪਣਾ ਜਨਮਦਿਨ ਜੀ.ਟੀ.ਬੀ. ਸਕੂਲ ਲੁਧਿਆਣਾ ਦੇ ਬੱਚਿਆਂ ਨਾਲ ਮਨਾਇਆ ਇਸ ਸਮੇਂ ਉਹਨਾਂ ਨੇ ਬੱਚਿਆਂ ਦੇ ਨਾਲ ਮਿਲ ਕੇ ਪਹਿਲਾਂ ਕੇਕ ਕੱਟਿਆ ਅਤੇ ਫਿਰ ਉਹਨਾਂ ਨੂੰ ਕਿਤਾਬਾਂ ਕਾਪੀਆਂ ਵੰਡੀਆਂਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣਾ ਜਨਮਦਿਨ  ਆਪਣੇ ਦੇਸ਼ ਦੀ ਨਵੀਂ ਪੀਡ਼ੀ ਨਾਲ ਮਨਾ ਰਿਹਾਂ ਹਾਂਉਹਨਾਂ ਕਿਹਾ ਕਿ ਸਾਡੇ ਲਈ ਸਾਡੇ ਬੱਚੇ ਹੀ ਸਭ ਕੁਝ ਹਨ,ਕਿਉਂਕਿ ਇਹਨਾਂ ਨੇ ਨਵਾਂ ਸਮਾਜ ਸਿਰਜਣਾ ਹੈਜੇਕਰ ਇਹਨਾਂ ਦੀਆਂ ਬੁਨਿਆਦੀ ਲੋਡ਼ਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਇਹ ਆਪਣਾ ਵਿਕਾਸ ਨਹੀਂ ਕਰ ਪਾਉਣਗੇ ਹਮੇਸ਼ਾ ਹੀ ਮੇਰੀ ਇਹੀ ਦਿਲੀਂ ਇੱਛਾ ਰਹੀ ਹੈ ਕਿ ਮੈਂ ਇਹਨਾਂ ਲਈ ਕੁਝ ਨਵਾਂ ਕਰ ਸਕਾਂਇਸ ਸਮੇਂ ਪ੍ਰਦੀਪ ਕੁਮਾਰ ਬਾਵਾ, ਜਥੇਦਾਰ ਸੁਖਵਿੰਦਰ ਸਿੰਘ, ਜਥੇਦਾਰ ਰਵੇਲ ਸਿੰਘ ਸੋਨੀ, ਹਰੀਸ਼ ਕੁਮਾਰ ਗੋਨਾ, ਅਮਨਜੀਤ ਸਿੰਘ ਰਾਜਾ, ਅਵਤਾਰ ਸਿੰਘ ਸੰਧੂ, ਮਹਿੰਦਰ ਸਿੰਘ ਪਨੇਸਰ, ਜਤਿੰਦਰ ਸਿੰਘ ਗੈਰੀ, ਜਸਵੀਰ ਸਿੰਘ, ਕੁਲਵਿੰਦਰ ਸੋਖੀ ਸ਼ਾਮਿਲ ਸਨ ਸਕੂਲ ਦੇ ਡਾਇਰੈਕਟਰ ਅਮਨਜੀਤ ਸਿੰਘ ਨੇ ਸੋਖੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕੁਝ ਬੱਚੇ ਆਰਥਿਕ ਪੱਖੋਂ ਹਾਲਤ ਮਾਡ਼ੀ ਹੋਣ ਕਰਕੇ ਪਡ਼ਾਈ ਤੋਂ ਵਾਂਝੇ ਰਹਿ ਜਾਂਦੇ ਹਨ ਇਹਨਾਂ ਦੀ ਸਹਾਇਤਾ ਕਰਨਾ ਸਾਡਾ ਫਰਜ਼ ਬਣਦਾ ਹੈ
 
Top