Home >> Ludhiana >> Recent >> ਚੋਣ ਖੇਤਰਾਂ ਵਿੱਚ 24 ਅਤੇ 27 ਫਰਵਰੀ 'ਡਰਾਈ ਡੇਅ' ਘੋਸ਼ਿਤ

-ਸਾਰੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ-ਜ਼ਿਲ•ਾ ਮੈਜਿਸਟ੍ਰੇਟ


ਆਗਾਮੀ ਨਗਰ ਨਿਗਮ ਲੁਧਿਆਣਾ ਅਤੇ ਪਾਇਲ ਅਤੇ ਜਗਰਾਂਉ ਨਗਰ ਕੌਂਸਲਾਂ ਦੇ ਇੱਕ-ਇੱਕ ਵਾਰਡਾਂ ਦੀ ਚੋਣ ਦੌਰਾਨ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਰਾਜ ਚੋਣ ਕਮਿਸ਼ਨ ਨੇ ਸਾਰੇ ਚੋਣ ਖੇਤਰਾਂ (ਨਗਰ ਨਿਗਮ ਲੁਧਿਆਣਾ, ਨਗਰ ਕੌਂਸਲ ਪਾਇਲ ਅਤੇ ਜਗਰਾਂਉ ਦੇ ਅਧੀਨ ਆਉਂਦੇ ਖੇਤਰ) ਵਿੱਚ ਮਿਤੀ 24 ਫਰਵਰੀ ਅਤੇ 27 ਫਰਵਰੀ ਨੂੰ (ਨਗਰ ਨਿਗਮ ਲੁਧਿਆਣਾ ਦੇ ਖੇਤਰ) 'ਡਰਾਈ ਡੇਅ' ਘੋਸ਼ਿਤ ਕੀਤਾ ਗਿਆ ਹੈ। ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 (1) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ•ਾ ਮੈਜਿਸਟ੍ਰੇਟ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਸੰਬੰਧਤ ਚੋਣ ਖੇਤਰਾਂ ਵਿੱਚ ਅੰਗਰੇਜੀ ਅਤੇ ਦੇਸੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਦਿਨ ਉਕਤ ਸਥਾਨਾਂ ਦੀ ਹਦੂਦ ਅੰਦਰ ਹੋਟਲ, ਰੈਸਟੋਰੈਂਟ, ਕਲੱਬ ਆਦਿ ਵਿੱਚ ਵੀ ਸ਼ਰਾਬ ਨਹੀਂ ਵਰਤਾਈ ਜਾ ਸਕੇਗੀ ਅਤੇ ਨਾ ਹੀ ਕੋਈ ਵਿਅਕਤੀ ਇਨ•ਾਂ ਦਿਨਾਂ ਵਿੱਚ ਸ਼ਰਾਬ ਸਟੋਰ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਇਨ•ਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
 
Top