Home >> Ludhiana >> Main >> Politics >> Recent >> ਵਾਰਡ ਨੰਬਰ 44 ਦੇ ਪੋਲਿੰਗ ਬੂਥ ਨੰਬਰ 2 ਅਤੇ 3 ਵਿੱਚ ਦੁਬਾਰਾ ਵੋਟਿੰਗ 26 ਨੂੰ


ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਲੁਧਿਆਣਾ
-ਲੁਧਿਆਣਾ ਨਗਰ ਨਿਗਮ ਚੋਣ-
ਵਾਰਡ ਨੰਬਰ 44 ਦੇ ਪੋਲਿੰਗ ਬੂਥ ਨੰਬਰ 2 ਅਤੇ 3 ਵਿੱਚ ਦੁਬਾਰਾ ਵੋਟਿੰਗ 26 ਨੂੰ
ਲੁਧਿਆਣਾ, 25 ਫਰਵਰੀ (ਸਤਿੰਦਰ ਸਿੰਘ )-ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 44 ਦੇ ਬੂਥ ਨੰਬਰ 2 ਅਤੇ 3 ਲਈ ਦੁਬਾਰਾ ਵੋਟਾਂ ਮਿਤੀ 26 ਫਰਵਰੀ 2018 ਨੂੰ ਪਾਈਆਂ ਜਾਣਗੀਆਂ। ਇਸ ਸੰਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਭੇਜੇ ਗਏ ਪੱਤਰ ਦਾ ਹਵਾਲਾ ਦਿੰਦਿਆਂ ਜ਼ਿਲ•ਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਨ•ਾਂ ਦੋਵਾਂ ਪੋਲਿੰਗ ਬੂਥਾਂ ਲਈ ਮਿਤੀ 24 ਫਰਵਰੀ ਨੂੰ ਹੋਈ ਵੋਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਨਵੇਂ ਸਿਰਿਉਂ ਵੋਟਿੰਗ 26 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਗਿਣਤੀ ਪਹਿਲਾਂ ਹੀ ਨਿਰਧਾਰਤ ਪ੍ਰੋਗਰਾਮ ਮੁਤਾਬਿਕ 27 ਫਰਵਰੀ ਨੂੰ ਹੋਵੇਗੀ। 
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਸ ਸੰਬੰਧੀ ਜ਼ਿਲ•ਾ ਚੋਣ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਚੋਣ ਨਿਗਰਾਨ ਸ੍ਰ. ਪਰਮਜੀਤ ਸਿੰਘ ਵੱਲੋਂ ਰਿਪੋਰਟ ਭੇਜੀ ਗਈ ਹੈ ਕਿ ਇਨ•ਾਂ ਪੋਲਿੰਗ ਬੂਥਾਂ ਵਿੱਚ ਕੁੱਲ ਪਈਆਂ ਵੋਟਾਂ ਦਾ ਕੁੱਲ ਵੋਟਰਾਂ ਦੀ ਗਿਣਤੀ ਅਤੇ ਬਿਜਲਈ ਵੋਟਿੰਗ ਮਸ਼ੀਨ ਦੀ ਗਿਣਤੀ ਨਾਲ ਮੇਲ ਨਹੀਂ ਖਾਂਦਾ ਹੈ।
 
Top