Home >> Ludhiana >> Politics >> Recent >> ਲਿਪ-ਆਪ ਦੇ ਉਮੀਦਵਾਰ ਗੁਰਪ੍ਰੀਤ ਖੁਰਾਣਾ ਨੇ ਚੋਣ ਦਫ਼ਤਰ ਖੋਲਿ•ਆ

ਗਠਜੋੜ ਦੀਆਂ ਮਹਿਲਾਵਾਂ ਨੇ ਸੰਭਾਲੀ ਗੁਰਪ੍ਰੀਤ ਖੁਰਾਣਾ ਦੀ ਚੋਣ ਮੁਹਿੰਮ

ਲਿਪ ਅਤੇ ਆਪ ਦੇ ਵਾਰਡ ਨੰਬਰ 62 ਤੋਂ ਸਾਂਝੇ ਉਮੀਦਵਾਰ ਗੁਰਪ੍ਰੀਤ ਸਿੰਘ ਖੁਰਾਣਾ ਨੇ ਅੱਜ ਆਪਣਾ ਚੋਣ ਦਫ਼ਤਰ ਖੋਲ• ਲਿਆ ਹੈ। ਗੁਰਪ੍ਰੀਤ ਸਿੰਘ ਖੁਰਾਣਾ ਵਲੋਂ ਵਾਰਡ ਦੇ ਵੱਖ-ਵੱਖ ਮੁਹੱਲਿਆਂ ਤੇ ਗਲੀਆਂ ਵਿਚ ਚੋਣ ਪ੍ਰਚਾਰ ਤੇਜ਼ ਕਰਦਿਆਂ ਰਹਿਮਤ ਉੱਲਾ ਰੋਡ ਨਿੰਮ ਵਾਲਾ ਚੌਂਕ ਵਿਚ ਦਫ਼ਤਰ ਖੋਲਿ•ਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਖੁਰਾਣਾ ਨੇ ਕਿਹਾ ਕਿ ਉਹ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿਚ ਨਗਰ ਨਿਗਮ ਵਿਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਨਾਲ-ਨਾਲ ਵਾਰਡ ਦੇ ਲੋਕਾਂ ਨੂੰ ਹਰ ਮੁੱਢਲੀਆਂ ਸਹੂਲਤਾਂ ਘਰ ਬੈਠਿਆ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਤੋਂ ਇਲਾਵਾ ਅੱਜ ਅਹਾਤਾ ਸ਼ੇਰਗੰਜ, ਖੁਆਜਾ ਕੋਠੀ ਚੌਂਕ ਤੇ ਖੁੱਡ ਮੁਹੱਲਾ ਵਿਖੇ ਆਪਣੇ ਸਮਰਥਕਾਂ ਨਾਲ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਲਈ ਗਠਜੋੜ ਦੀਆਂ ਮਹਿਲਾਵਾਂ ਨੇ ਕਮਾਨ ਸੰਭਾਲ ਲਈ ਹੈ। ਇਨ•ਾਂ ਮਹਿਲਾਵਾਂ ਵਲੋਂ ਗੁਰਪ੍ਰੀਤ ਸਿੰਘ ਖੁਰਾਣਾ ਦੇ ਨਾਲ ਘਰ-ਘਰ ਜਾ ਕੇ ਲੋਕ ਇਨਸਾਫ਼ ਪਾਰਟੀ ਦੀਆਂ ਨੀਤੀਆਂ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਵਰੁਣਦੀਪ ਸਿੰਘ, ਪਰਮਦੀਪ ਸਿੰਘ, ਗੌਤਮ ਕੁਮਾਰ, ਸ਼ਾਮ ਸਿੰਘ ਧੀਮਾਨ, ਗੌਰਵ ਕੁਮਾਰ, ਵਿਜੈ ਕੁਮਾਰ, ਯੋਗੇਸ਼ ਕੌਂਸਿਲ, ਰਾਜ ਕੁਮਾਰ ਚੇਤਨ ਗਰਗ, ਅੰਜੂ ਗਰਗ, ਊਸ਼ਾ ਦੇਵੀ, ਸ਼ੁਦੇਸ਼ ਰਾਣੀਪ, ਨੇਹਾ, ਸ਼ਾਕਸ਼ੀ, ਬਿੱਟੂ ਬੰਗਾ, ਓਮਾ ਭਾਟੀਆ, ਮੱਦੀ ਬੰਗਾ, ਨੇਸੀ ਬੰਗਾ, ਸੋਮਨਾਥ, ਮੱਦੀ ਕੁਮਾਰ, ਵਿੱਕੀ ਪਾਲ, ਰਵੀ ਕੁਮਾਰ, ਮਦਨ ਲਾਲ, ਵੀਰਵਲ, ਸ਼ੁੰਕਤਲਾ ਦੇਵੀ, ਰਾਜੇਸ਼ ਕੁਮਾਰ, ਮੋਨੂੰ, ਅਸ਼ਵਨੀ ਕੁਮਾਰ, ਰਾਜੀਵ ਭਾਟੀਆ, ਕਿਸ਼ਨ ਲਾਲ, ਪ੍ਰੋ. ਜਿੰਦਲ, ਰਿੰਕੂ ਕੁਮਾਰ, ਪ੍ਰਦੀਪ ਕੁਮਾਰ, ਅਸ਼ੋਕ ਕੁਮਾਰ, ਮੱਖਣ ਸਿੰਘ, ਬਿੱਟੂ ਸੂਦ, ਕਾਲਾ ਸੂਦ, ਵਿਜੈ ਕੁਮਾਰ ਤੋਂ ਇਲਾਵਾ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।
 
Top