Home >> Ludhiana >> Politics >> ਪ੍ਰਵਾਸੀ ਪੰਜਾਬੀਆਂ ਵੱਲੋਂ ਪੰਜਾਬ ਦੇ ਖੇਡ ਮੇਲਿਆ ਨੂੰ ਦਿੱਤੀ ਜਾ ਰਹੀ ਸ੍ਰਪ੍ਰਸਤੀ ਉਨ•ਾਂ ਦੀ ਪੰਜਾਬੀ ਯੂਥ ਪ੍ਰਤੀ ਸੱਚੀ ਭਾਵਨਾ ਦੀ ਨਿਸ਼ਾਨੀ ਹੈ ਬਾਵਾ

ਪ੍ਰੀਤਮ ਗੇਰਵਾਲ ਅਤੇ ਬਿੰਦਰ ਗਰੇਵਾਲ ਭਰਾਵਾਂ ਦਾ ਰਾਮ ਲਕਸ਼ਮਣ ਦੀ ਮਿਸਾਲ ਸਮਾਜ ਨੂੰ ਸਿੱਖਿਆ ਦੇਣ ਵਾਲਾ
ਲੁਧਿਆਣਾ 25 ਫਰਵਰੀ ( ਸਤਿੰਦਰ ਸਿੰਘ  )  ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਬੀਲਾ ਦੇ ਸ੍ਰਪ੍ਰਸਤ ਪ੍ਰੀਤਮ ਸਿੰਘ ਗਰੇਵਾਲ ਅਤੇ ਬਿੰਦਰ ਗਰੇਵਾਲ ਵੱਲੋਂ ਹਰ ਸਾਲ ਪ੍ਰੀਵਾਰ ਸਮੇਤ ਆ ਕੇ ਆਪਣੇ ਪਿੰਡ ਬੀਲਾ ਵਿਖੇ ਖੇਡ ਮੇਲਾ ਕਰਵਾਉਣਾ ਉਨ•ਾਂ ਦੀ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆ ਪ੍ਰਤੀ ਸਨੇਹ ਦੀ ਨਿਸ਼ਾਨੀ ਹੈ। ਇਹ ਸ਼ਬਦ ਖੇਡ ਮੇਲੇ ਤੇ ਮੁੱਖ ਤੋਰ ਤੇ ਪਹੁੰਚੇ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਕਹੇ। ਇਸ ਸਮੇਂ ਖੇਡ ਜਗਤ ਵਿਚ ਵਿਸ਼ੇਸ ਕਰਕੇ ਕਬੱਡੀ ਖੇਡ ਦੀ ਵਿਸ਼ਵ ਵਿਚ ਪਹਿਚਾਣ ਬਣਾਉਣ ਵਾਲੇ ਢੁੱਡੀਕੇ ਜੋ ਕੈਨੇਡਾ ਵਿਚ ਰਹਿੰਦੇ ਹਨ। ਸਰਵਨ ਸਿੰਘ ਢੁੱਡੀਕੇ ਅਤੇ ਗੁੱਡੂ ਬਾਈ ਜਿਨ•ਾਂ ਦਾ ਗਰੇਵਾਲ ਭਰਾਵਾਂ ਨਾਲ ਪ੍ਰੀਵਾਰਕ ਸੰਬੰਧ ਹੈ, ਵਿਸ਼ੇਸ ਤੋਰ ਤੇ ਹਾਜਰ ਹੋਏ। ਜਦਕਿ ਇਸ ਸਮੇਂ ਹਾਊਸ ਫੈਡ ਦੇ ਚੀਫ ਇੰਜੀਨੀਅਰ ਸੇਵਾ ਸਿੰਘ, ਮਨਜੀਤ ਸਿੰਘ ਹੰਬੜਾ ਸਕੱਤਰ ਪ੍ਰਦੇਸ਼ ਕਾਂਗਰਸ, ਕਰਨੈਲ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਪੰਜਾਬ ਵੀ ਹਾਜਰ ਸਨ। 
        ਬਾਵਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਪੰਜਾਬ ਵਿਚ ਖੇਡਾ ਨੂੰ ਪੂਰਨ ਸਹਿਯੋਗ ਦਿੰਦੇ ਹਨ, ਜੋ ਕਿ ਉਨ•ਾਂ ਦਾ ਪੰਜਾਬ ਦੇ ਯੂਥ ਪ੍ਰਤੀ ਸੱਚੀ ਭਾਵਨਾ ਅਤੇ ਖੇਡਾ ਦੇ ਖੇਤਰ ਵਿਚ ਚੰਗੀ ਸੋਚ ਦੀ ਨਿਸ਼ਾਨੀ ਹੈ। ਉਨ•ਾਂ ਕਿਹਾ ਕਿ ਪ੍ਰਵਾਸੀ ਪੰਜਾਬੀਆ ਨੇ ਵਿਦੇਸ਼ਾ ਦੀ ਧਰਤੀ ਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਸਥਾਪਿਤ ਕਰਨ ਵਿਚ ਵੀ ਮੋਹਰੀ ਰੋਲ ਅਦਾ ਕੀਤਾ ਹੈ। 
      ਬਾਵਾ ਨੇ ਕਿਹਾ ਕਿ ਗਰੇਵਾਲ ਭਰਾਵਾਂ ਦਾ ਆਪਸੀ ਪਿਆਰ ਵੀ ਸਾਡੇ ਪੰਜਾਬੀ ਸੱਭਿਆਚਾਰ ਲਈ ਸਿੱਖਿਆ ਦਾਇਕ ਹੈ, ਜਿਸ ਤਰਾ ਵੱਡਾ ਭਰਾ ਛੋਟੇ ਭਰਾ ਨੂੰ ਪਿਆਰ ਸਤਿਕਾਰ ਦਿੰਦੇ ਹਨ। ਉਨ•ਾਂ ਕਿਹਾ ਕਿ ਉਨ•ਾਂ ਨੇ ਆਪਣੇ ਬਜੁਰਗ ਸ. ਦਲੀਪ ਸਿੰਘ ਦੀ ਯਾਦ ਨੂੰ ਤਾਜਾ ਕਰਕੇ ਵੀ ਇਕ ਸੁਨੇਹਾ ਸਮਾਜ ਨੂੰ ਦੇ ਰਹੇ ਹਨ।
      ਬਾਵਾ ਨੇ ਕਿਹਾ ਕਿ ਖੇਡ ਮੇਲਿਆ ਵਿਚ ਕਬੱਡੀ, ਘੋਲ, ਬੱਚਿਆ, ਨੋਜਵਾਨਾਂ ਅਤੇ ਬਜੁਰਗਾਂ ਦੀਆ ਦੌੜਾ, ਹਾਕੀ, ਫੁੱਟਵਾਲ, ਬਾਲੀਵਾਲ ਚੰਸੀਆ ਲੱਗਦੀਆ ਹਨ ਅਤੇ ਕੋਸ਼ਿਸ ਕਰਨੀ ਚਾਹੀਦੀ ਹੈ ਕਿ ਇਨਾਮਾ ਵਿਚ ਦੇਸੀ ਘਿਉ ਜਰੂਰ ਸ਼ਾਮਿਲ ਕੀਤਾ ਜਾਵੇ। ਪਰ ਮੈਨੂੰ ਨਿੱਜੀ ਤੋਰ ਤੇ ਟ੍ਰੈਕਟਰ ਦੇ ਟੋਚਨ ਪਾਉਣਾ, ਮੁਰਗੇ ਲੜਾਉਣਾ, ਕਬੂਤਰ ਉਡਾਉਣਾ, ਕੁੱਤੇ ਭਜਾਉਣਾ ਚੰਗਾ ਨਹੀ ਲੱਗਦਾ। ਇਹ ਖੇਡਾ ਨਹੀ ਹਨ। ਉਨ•ਾਂ ਕਿਹਾ ਕਿ ਚੰਗਾ ਹੋਵੇਗਾ ਜੇਕਰ ਅਸੀ ਆਪਣੀਆ ਬੇਟੀਆ ਨੂੰ ਵੀ ਖੇਡਾ ਵਿਚ ਸਨਮਾਨਯੋਗ ਸਥਾਨ ਦੇਈਏ। ਉਨ•ਾਂ ਕਿਹਾ ਕਿ ਮੇਰੀ ਰਾਏ ਹੈ ਕਿ ਜੇਕਰ ਪ੍ਰਵਾਸੀ ਪੰਜਾਬੀ ਆਪਣੇ ਆਪਣੇ ਪਿੰਡਾ ਅੰਦਰ ਨੋਜਵਾਨਾਂ ਨੂੰ ਖੇਡਾ ਦੇ ਖੇਤਰ ਵਿਚ ਸ੍ਰਪ੍ਰਸਤੀ ਦੇਣ ਤਾਂ ਇਹ ਪੰਜਾਬ ਵਿੱਚੋ ਨਸ਼ੇ ਖਤਮ ਕਰਨ ਦੀ ਅਹਿਮ ਕਦਮ ਹੋਵੇਗਾ। ਉਨ•ਾਂ ਨੋਜਵਾਨਾਂ ਨੂੰ ਕਿਹਾ ਕਿ ਵਿਹਲੇ ਰਹਿਣਾ ਸਮਾਜ ਦੇ ਬੋਝ ਹੈ। ਸਰਕਾਰਾਂ ਨੂੰ ਦੋਸ਼ੀ ਨਹੀ ਠਹਿਰਾਉਣਾ ਚਾਹੀਦਾ। ਕਿਰਤ ਕਰਨੀ ਚਾਹੀਦੀ ਹੈ। ਭਾਵੇਂ ਉਹ ਛੋਟੀ ਹੋਵੇ ਜਾਂ ਵੱਡੀ। ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਖੁਸ਼ਹਾਲੀ ਲਈ ਹਰ ਪੰਜਾਬੀ ਆਪਣਾ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣ ਚਾਹੀਦਾ ਹੈ।
 
Top