Home >> Life & style >> National >> ਐਲ ਸੀ ਈ ਟੀ ਵਿਚ ਪੀ ਟੀ ਯੂ ਵੱਲੋਂ ਨੈਕ ਐਕਰੀਡੇਸ਼ਨ ਸਬੰਧੀ ਸੈਮੀਨਾਰ ਦਾ ਆਯੋਜਨ



ਲੁਧਿਆਣਾ, 22 ਫਰਵਰੀ

ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਚ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉੱਚ ਸਿੱਖਿਆਂ ਚੁਣਨ ਦੌਰਾਨ ਐਨ ਬੀ ਏ/ ਨੈਕ ਤੋਂ ਮਨਜ਼ੂਰਸ਼ੁਦਾ ਵਿੱਦਿਅਕ ਅਦਾਰੇ ਚੁਣਨ ਸਬੰਧੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਤੇ ਮਸ਼ਹੂਰ ਸਿੱਖਿਆਂ ਸ਼ਾਸਤਰੀ ਡਾ. ਪ੍ਰੋ ਅਕਸ਼ੈ ਗਿਰਧਰ, ਚੇਅਰਮੈਨ ਬੋਰਡ ਆਫ਼ ਸਟੱਡੀਜ਼ ਕੰਪਿਊਟਰ ਐਪਲੀਕੇਸ਼ਨ ਅਤੇ ਪੀ ਟੀ ਯੂ ਦੇ ਇੰਸਟੈਂਟ ਰਜਿਸਟਰਾਰ ਨਰੇਸ਼ ਕੁਮਾਰ ਨੇ ਸਬੰਧਿਤ ਵਿਸੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ। ਇਸ ਵਰਕਸ਼ਾਪ ਵਿਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ 15 ਕਾਲਜਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਡਾ. ਪ੍ਰੋ, ਅਕਸ਼ੇ ਕੁਮਾਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਅਕਸਰ ਨੈਸ਼ਨਲ ਬੋਰਡ ਆਫ਼ ਐਕਰੀਡੇਸ਼ਨ (ਐਨ ਬੀ ਏ)/ ਨੈਸ਼ਨਲ ਅਸੈਸਮੈਂਟ ਐਂਡ ਐਕਰੀਡੇਸ਼ਨ ਕੌਸ਼ਲ ਦੀ ਪ੍ਰਵਾਨਗੀ ਸੰਸਥਾਵਾਂ ਨੂੰ ਆਉਂਦੀ ਹੈ।ਜਦ ਕਿ ਇਸ ਦੀ ਪ੍ਰਵਾਨਗੀ ਲਈ ਲੋੜੀਦੇ ਕਾਗ਼ਜ਼ਾਤ ਪੂਰੇ ਹੋਣੇ ਚਾਹੀਦੇ ਹਨ।ਉਨ੍ਹਾਂ ਲੋੜੀਦੇ ਕਾਗ਼ਜ਼ਾਂ ਦੀ ਲਿਸਟ ਵਿਸਥਾਰ ਸਹਿਤ ਸਾਂਝੀ ਕਰਦੇ ਹੋਏ ਕਿਹਾ ਕਿ ਉੱਚ ਸਿੱਖਿਆਂ ਲਈ ਇਨ੍ਹਾਂ ਦੋਹਾਂ ਸੰਸਥਾਵਾਂ ਦੀ ਪ੍ਰਵਾਨਗੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਵੀ ਜਾਣੂ ਕਰਾਇਆ ਜਾਣਾ ਚਾਹੀਦਾ ਹੈ ਤਾਂ ਕਿ ਉਹ ਗਲਤ ਸਿੱਖਿਆਂ ਸੰਸਥਾਵਾਂ ਵਿਚ ਦਾਖਲਾ ਲੈ ਕੇ ਆਪਣਾ ਭਵਿਖ ਨਾ ਖ਼ਰਾਬ ਕਰ ਸਕਣ।



ਐਲ ਸੀ ਈ ਟੀ ਦੇ ਚੇਅਰਮੈਨ ਵਿਜੇ ਗੁਪਤਾ ਨੇ ਹਾਜ਼ਰ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਬੇਸ਼ੱਕ ਐਲ ਸੀ ਈ ਟੀ ਵੱਲੋਂ ਆਪਣੇ ਵਿਦਿਆਰਥੀਆਂ ਦੇ ਉੱਜਲ ਭਵਿਖ ਲਈ ਮਨੁੱਖੀ ਸ੍ਰੋਤ ਮੰਤਰਾਲੇ ਦੇ ਨਿਯਮਾਂ ਨੂੰ ਇੱਨ-ਬਿਨ ਲਾਗੂ ਕੀਤਾ ਹੋਇਆ ਹੈ। ਪਰ ਫਿਰ ਵੀ ਕੁੱਝ ਕਾਲੀਆਂ ਭੇਡਾਂ ਕੁੱਝ ਰੁਪਇਆਂ ਦੀ ਖ਼ਾਤਰ ਵਿਦਿਆਰਥੀਆਂ ਦੇ ਭਵਿਖ ਨਾਲ ਖੇਡਦੀਆਂ ਹਨ। ਇਸ ਤਰਾਂ ਦੇ ਸੈਮੀਨਾਰ ਨਾ ਸਿਰਫ਼ ਵਿਦਿਆਰਥੀਆਂ ਅੰਦਰ ਚੇਤਨਤਾ ਪੈਦਾ ਕਰਦੀਆਂ ਹਨ ਬਲਕਿ ਵਿੱਦਿਅਕ ਅਦਾਰਿਆਂ ਨੂੰ ਵੀ ਆਪਣੇ ਸਿਸਟਮ ਦੀ ਪੜਚੋਲ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਇਸ ਮੌਕੇ ਤੇ ਮੈਨੇਜਮੈਂਟ ਵੱਲੋਂ ਮੁੱਖ ਬੁਲਾਰਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
 
Top