Home >> Ludhiana >> Politics >> ਇਕ ਦਹਾਕੇ ਬਾਅਦ ਲੁਧਿਆਣਾ ਵਿਚ ਬਣੇਗਾ ਕਾਂਗਰਸ ਦਾ ਮੇਅਰ: ਈਸ਼ਰਵਜੋਤ ਚੀਮਾ


ਲੁਧਿਆਣਾ 27 ਫ਼ਰਵਰੀ (ਅਮਨਦੀਪ ਸਿੰਘ  ): ਕਾਂਗਰਸ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਵਿਚ ਹੰਝਾ ਫ਼ੇਰ ਜਿੱਤ ਪ੍ਰਾਪਤ ਕਰਨ ਤੇ ਅੱਜ ਹਲਕਾ ਆਤਮ ਨਗਰ ਵਿਖੇ ਕਾਂਗਰਸੀਆਂ ਆਗੂਆਂ ਵਲੋਂ  ਜਸਵੀਰ ਸਿੰਘ ਜੱਸੀ ਛੀਨਾ ਦੀ ਅਗਵਾਈ ਵਿਚ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਇਕਨੋਮਿਕ ਐਂਡ ਪੋਲੀਟਿਕਲ ਪਲੈਨਿੰਗ ਸੈਲ ਦੇ ਚੇਅਰਮੈਨ ਈਸ਼ਰਵਜੋਤ ਸਿੰਘ ਚੀਮਾ ਯਾਦਵਿੰਦਰ ਰਾਜੂ, ਪ੍ਰਿੰਸ ਜੌਹਰ, ਜਗਮੀਤ ਸਿੰਘ ਨੋਨੀ ਵਿਸ਼ੇਸ਼ ਰੂਪ ਵਿੱਚ ਪੁੱਜੇ । ਇਸ ਮੌਕੇ ਸੈਲ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਵਿਕਾਸ ਦੇ ਮੁੱਦੇ ਤੇ ਲੜੀਆ ਗਈਆ ਸਨ। ਜਿਸ ਸਦਕਾ ਇਨ•ਾਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਸ਼ਹਿਰ ਦੇ ਲੋਕਾਂ ਵਲੋਂ ਆਪਣਾ ਭਰਪੂਰ ਸਮਰੱਥਨ ਦਿੱਤਾ ਹੈ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀਆਂ ਦੀ ਨੀਤੀਆਂ ਦੇ ਮੋਹਰ ਲਾਉਂਦੇ ਹੋਏ ਸ਼ਹਿਰ ਵਾਸੀਆਂ ਨੇ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਨੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਹੈ। ਉਨ•ਾਂ ਕਿਹਾ ਕਿ ਕਾਂਗਰਸ ਪਾਰਟੀ ਵਲੋ ਇਕ ਦਹਾਕੇ ਬਾਅਦ ਲੁਧਿਆਣਾ ਸ਼ਹਿਰ ਵਿਚ ਹੁਣ ਮੇਅਰ ਬਣਾਇਆ ਜਾਵੇਗਾ ਅਤੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ਤੇ ਜਾਰੀ ਰੱਖ ਕੇ ਲੁਧਿਆਣਾ ਸ਼ਹਿਰ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਵਾਇਆ ਜਾਵੇਗਾ। ਉਨ•ਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋਂ ਪਿਛਲੇ 10 ਸਾਲਾਂ ਵਿਚ ਜੋ ਘਪਲੇ ਕੀਤੇ ਗਏ ਹਨ ਉਨ•ਾਂ ਨੂੰ ਸ਼ਹਿਰ ਵਾਸੀਆਂ ਅੱਗੇ ਰੱਖਿਆ ਜਾਵੇਗਾ। ਉਨ•ਾਂ ਕਿਹਾ ਇਨ•ਾਂ ਚੋਣਾਂ ਵਿਚ ਲਿਪ ਵਲੋਂ ਦਹਾਈ ਦਾ ਅੰਕੜਾਂ ਵੀ ਨਾ ਛੂਹਣਾ ਇਹ ਜਾਹਰ ਕਰਦਾ ਹੈ ਕਿ ਬੈਂਸ ਭਰਾ ਹੁਣ ਆਪਣੇ ਸਿਆਸੀ ਪਤਨ ਵੱਲ ਅੱਗੇ ਵੱਧ ਰਹੇ ਹਨ। ਇਸ ਮੌਕੇ ਗੁਰਚਰਨ ਸੈਣੀ, ਗੁਰਬਚਨ ਸੋਕੀ,  ਰਾਹੁਲ ਡੁਲਗੱਚ, ਚਰਨਜੋਤ ਕਿੱਟੂ, ਮੋਹਨ ਸਿੰਘ ਭੈਣੀ, ਰਜਿੰਦਰ ਸਿੰਘ ਭੱਟੀ, ਵਨੀਤ ਸ਼ਰਮਾ, ਗੁਰਪ੍ਰੀਤ ਸਿੰਘ ਸੋਹਲ, ਐਭੇ ਸ਼ਰਮਾ, ਗਗਨ ਜੱਸਲ, ਅਮਨਦੀਪ ਸਿੰਘ, ਰਵਿੰਦਰ ਸਿੰਘ, ਸੰਦੀਪ ਸਿੰਘ, ਅਰਜਨ ਸਿੰਘ, ਗੁਰਦੀਪ ਸਿੰਘ, ਸੁਖਦੀਪ ਸਿੰਘ, ਅਰਵਿੰਦਰ ਸਿੰਘ, ਹਰਭਜਨ ਪ੍ਰਿੰਸ, ਪਰਨਦੀਪ, ਜਸਮੋਹਨ ਸਿੰਘ ਆਦਿ ਹਾਜ਼ਰ ਸਨ।
 
Top