Home >> Ludhiana >> Politics >> ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਸਮੇਤ ਆਪ ਅਤੇ ਲਿੱਪ ਦੇ ਵਿਧਾਇਕ ਅੱਜ ਚੋਣਾਂ ਦੌਰਾਨ ਰੱਖਣਗੇ ਟੇਢੀ ਨਜ਼ਰ


- ਕਾਂਗਰਸ ਨੂੰ ਕਿਸੇ ਵੀ ਹਾਲਤ ਚ ਧੱਕੇਸ਼ਾਹੀ ਨਹਂੀਂ ਕਰਨ ਦਿੱਤੀ ਜਾਵੇਗੀ : ਖਹਿਰਾ 
- ਜਿੱਥੇ ਵੀ ਕਾਂਗਰਸੀ ਕਰਨਗੇ ਧੱਕਾ, ਮੌਕੇ ਤੇ ਪੁੱਜੇਗੀ ਟੀਮ
- Ñਲੋਕਾਂ ਦੀ ਸਹੂਲਿਅਤ ਲਈ ਕੀਤੇ ਹੈਲਪ ਲਾਈਨ ਨੰਬਰ ਜਾਰੀ

ਲੁਧਿਆਣਾ, 23 ਫਰਵਰੀ (ਅਮਨਦੀਪ ਸਿੰਘ )
ਨਗਰ ਨਿਗਮ ਦੀਆਂ ਅੱਜ 24 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਕਾਂਗਰਸ ਵਲੋਂ ਕਿਸੇ ਨਾਲ ਵੀ ਧੱਕੇਸ਼ਾਹੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਵਾਰਡ ਵਿੱਚ ਕਾਂਗਰਸੀ ਆਗੂਆਂ ਜਾਂ ਉਹਨ•ਾਂ ਦੇ ਵਰਕਰਾਂ ਨੇ ਧੱਕੇਸ਼ਾਹੀ ਕੀਤੀ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਕਤ ਗੱਲਾਂ ਦਾ ਪ੍ਰਗਟਾਵਾ ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕੀਤਾ। 
ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸ਼ੁੱਕਰਵਾਰ ਨੂੰ ਲੁਧਿਆਣਾ ਪੁੱਜ ਚੁੱਕੇ ਹਨ ਅਤੇ ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ਦੌਰਾਨ ਟੇੱਢੀ ਨਜ਼ਰ ਰੱਖਣਗੇ। ਉਨ•ਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਵਲੋਂ ਜਿੱਥੇ ਸਾਂਝੇ ਤੌਰ ਤੇ ਚੋਣਾਂ ਲੜੀਆਂ ਜਾ ਰਹੀਆਂ ਹਨ ਉੱਥੇ ਸਾਂਝੇ ਤੌਰ ਤੇ ਹੀ ਹੈਲਪ ਨੰਬਰ ਜਾਰੀ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਆਪ ਅਤੇ ਲਿੱਪ ਦੇ ਵਿਧਾਇਕਾਂ ਦੀ ਅਗਵਾਈ ਵਿੱਚ ਵੱਖ ਵੱਖ ਵਿਧਾਨ ਸਭਾ ਹਲਕਿਆਂ ਅਨੁਸਾਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਜੇਕਰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਵਲੋਂ 95 ਵਾਰਡਾਂ ਤੋਂ ਚੋਣ ਲੜ ਰਹੇ ਉਮੀਦਵਾਰ ਜਾਂ ਕਿਸੇ ਵੀ ਆਮ ਵਿਅਕਤੀ ਦੇ ਸਾਹਮਣੇ ਕਿਸੇ ਵੀ ਵਿਅਕਤੀ ਨੂੰ ਵੋਟ ਪਾਉਣ ਤੋਂ ਰੋਕਿਆ ਜਾਂਦਾ ਹੈ, ਵੋਟ ਬੋਗਸ ਪਾਉਣ ਦੀ ਗੱਲ ਸਾਹਮਣੇ ਆਉਂਦੀ ਹੈ, ਬੂਥ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਿਧਰੇ ਵੀ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਤੁਰੰਤ ਉਹ ਵਿਅਕਤੀ ਹੈਲਪ ਲਾਈਨ ਨੰਬਰ ਤੇ ਫੋਨ ਕਰਕੇ ਜਾਣਕਾਰੀ ਦੇਵੇਗਾ ਤਾਂ ਸਿਰਫ 5 ਮਿੰਟ ਦੇ ਅੰਦਰ ਅੰਦਰ ਹੀ ਟੀਮ ਦੇ ਮੈਂਬਰ ਉਸ ਬੂਥ ਤੇ ਪੁੱਜ ਜਾਣਗੇ। 
-
ਹੈਲਪ ਲਾਈਨ ਨੰਬਰਾਂ ਤੇ ਰਹੇਗੀ ਟੀਮ ਹਾਜਰ, 5 ਮਿੰਟ ਵਿੱਚ ਪੁੱਜੇਗੀ ਮੌਕੇ ਤੇ
ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ 95 ਵਾਰਡਾਂ ਤੇ ਹੋ ਰਹੀ ਚੋਣ ਲਈ ਵੱਖ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਅਤੇ ਉਮੀਦਵਾਰਾਂ ਸਮੇਤ ਸ਼ਹਿਰ ਵਾਸੀਆਂ ਦੀ ਸਹੂਲਿਅਤ ਲਈ ਦੋ ਮੋਬਾਇਲ ਨੰਬਰ (99889-35240 ਅਤੇ 96467-26196) ਜਾਰੀ ਕੀਤੇ ਗਏ ਹਨ ਅਤੇ ਸ਼ਿਕਾਇਤ ਮਿਲਣ ਦੇ ਪੰਜ ਮਿੰਟਾਂ ਵਿੱਚ ਹੀ ਟੀਮ ਦੇ ਮੈਂਬਰ ਮੌਕੇ ਤੇ ਪੁੱਜ ਜਾਣਗੇ। ਉਨ•ਾਂ ਦੱਸਿਆ ਕਿ ਆਮ ਲੋਕਾਂ ਲਈ ਵੀ ਇਹੋ ਹੈਲਪ ਲਾਈਨ ਨੰਬਰ ਰਹੇਗਾ ਅਤੇ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। 
 
Top