Home >> Ludhiana >> Politics >> ਸੁਪਨੇ ਲੈਣ ਦਾ ਹੱਕ ਸਭ ਨੂੰ ਪਰ ਜਿੱਤ ਕਾਂਗਰਸੀ ਪਾਰਟੀ ਦੀ ਹੋਵੇਗੀ - ਬਾਵਾ


ਵਾਰਡ 41 ਦੀ ਧੀ ਬੀਬੀ ਸਵਰਨ ਕੌਰ ਸੱਗੂ ਨੂੰ ਸੂਝਵਾਨ ਲੋਕ ਆਸ਼ੀਰਵਾਦ ਦੇ ਰੂਪ 'ਚ ਵੋਟ ਪਾਉਣਗੇ  ਲੋਟੇ
ਲੁਧਿਆਣਾ 22 ਫਰਵਰੀ (ਸਤਿੰਦਰ ਸਿੰਘ )  ਕਾਂਗਰਸ ਪਾਰਟੀ ਦੀ ਵਾਰਡ 41 ਤੋਂ ਉਮੀਦਵਾਰ ਬੀਬੀ ਸਵਰਨ ਕੌਰ ਸੱਗੂ ਨੇ ਅੱਜ ਵਾਰਡ ਦੇ ਵੱਖ ਵੱਖ ਇਲਾਕਿਆ ਵਿਚ ਘਰ ਘਰ ਜਾ ਜੇ ਵੋਟ ਮੰਗੀ। ਇਸੇ ਸਮੇਂ ਉਨ•ਾਂ ਨਾਲ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਗੁਰਿੰਦਰਪਾਲ ਸਿੰਘ ਬਿੱਲਾ, ਰਣਜੀਤ ਬਾਂਸਲ, ਲਖਵਿੰਦਰ ਸਿੰਘ ਲਾਲੀ, ਜਗਦੀਸ਼ ਸਿੰਘ ਲੋਟੇ ਅਤੇ ਗੁਰਚਰਨ ਸਿੰਘ ਰਾਜਗੜ ਆਦਿ ਮਜੌਦ ਸਨ।
   ਜਗਦੀਸ਼ ਸਿੰਘ ਲੋਟੇ ਦੇ ਗ੍ਰਹਿ ਵਿਖੇ ਭਰਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਲੋਟੇ ਪ੍ਰੀਵਾਰ ਦੇ ਮੁੱਖੀ ਮੁਖਤਿਆਰ ਸਿੰਘ ਲੋਟੇ ਨੇ ਬੀਬੀ ਸਵਰਨ ਕੌਰ ਸੱਗੂ ਨੂੰ ਸਿਰਪਾਉ ਪਾ ਕੇ ਆਸ਼ੀਰਵਾਦ ਦਿੱਤਾ ਅਤੇ ਉਨਾਂ ਕਿਹਾ ਕਿ ਪੇਕਿਆ ਤੋਂ ਲੜਕੀ ਨੂੰ ਖਾਲੀ ਨਹੀ ਵੋਟਾ ਨਾਲ ਮਾਲੋ ਮਾਲ ਕਰਾਂਗੇ। ਉਨ•ਾਂ ਕਿਹਾ ਕਿ ਬੀਬੀ ਦੀ ਜਿੱਤ ਬਲੈਕ ਬੋਰਡ ਤੇ ਲਿਖੀ ਗਈ ਹੈ ਜੋਕਿ ਵਿਰੋਧੀਆ ਨੂੰ ਪੜ ਲੈਣੀ ਚਾਹੀਦੀ ਹੈ। 
        ਬੀਬੀ ਸਵਰਨ ਕੌਰ ਸੱਗੂ ਨੇ ਭਰੋਸਾ ਦਿਵਾਇਆ ਕਿ ਤੁਹਾਡੀ ਇਕ ਇਕ ਵੋਟ ਦਾ ਮੁੱਲ ਵਿਕਾਸ ਦੇ ਰੂਪ 'ਚ ਮੋੜਾਗੀ। ਉਨ•ਾਂ ਕਿਹਾ ਕਿ ਜਦੋ ਮੈਂ ਘਰ ਘਰ ਜਾਂਦੀ ਹਾਂ ਤਾਂ ਬਜੁਰਗ ਮਾਤਾ ਪਿਤਾ ਆਸ਼ੀਰਵਾਦ ਦਿੰਦੇ ਹਨ, ਮੇਰੇ ਭੈਣ, ਭਰਾ, ਭਾਬੀਆ ਵੀ ਪੂਰਾ ਸਾਥ ਦੇ ਰਹੀਆ ਹਨ। ਮੇਰਾ ਰੋਮ ਰੋਮ ਧੰਨਵਾਦੀ ਹੈ ਕਿ ਉਹ ਆਪਣੀ ਧੀ ਨੂੰ ਘਰ ਆਈ ਨੂੰ ਜੋ ਪਿਆਰ ਸਤਿਕਾਰ ਦੇ ਰਹੇ ਹਨ।  
 
Top