Home >> Ludhiana >> Politics >> ਐਡਵੋਕੇਟ ਮੀਤਪਾਲ ਸਿੰਘ ਦੁੱਗਰੀ ਦੀ ਜਿੱਤ ਲਈ ਅਕਾਲੀ-ਭਾਜਪਾ ਆਗੂਆਂ ਨੇ ਚੋਣ ਮੁਹਿੰਮ ਸੰਭਾਲ਼ੀਸ਼੍ਰੋਮਣੀ ਅਕਾਲੀ ਦਲ-ਭਾਜਪਾ ਦੇ ਵਾਰਡ ਨੰਬਰ 44 ਤੋਂ ਉਮੀਦਵਾਰ ਐਡਵੋਕੇਟ ਮੀਤਪਾਲ ਸਿੰਘ ਦੁੱਗਰੀ ਦੀ ਜਿੱਤ ਯਕੀਨੀ ਬਣਾਉਣ ਲਈ ਇਲਾਕੇ ਦੇ ਅਕਾਲੀ-ਭਾਜਪਾ ਆਗੂਆਂ ਨੇ ਚੋਣ ਮੁਹਿੰਮ ਖੁਦ ਸੰਭਾਲ ਕੇ ਵੱਖ ਵੱਖ ਇਲਾਕਿਆਂ ਵਿਚ ਮੀਟਿੰਗਾਂ ਦਾ ਸਿਲਸਿਲਾ ਤੇਜ ਕਰ ਦਿੱਤਾ ਹੈ। ਸੁਖਜੀਤ ਸਿੰਘ ਚਾਵਲਾ ਅਤੇ ਸੁਰਜੀਤ ਸਿੰਘ ਭੀਖੀ ਦੇ ਗ੍ਰਹਿ ਵਿਖੇ ਹੋਈਆਂ ਮੀਟਿੰਗਾਂ ਵਿਚ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਸ. ਮੀਤਪਾਲ ਸਿੰਘ ਨੂੰ ਵੱਡੇ ਬਹੁਮਤ ਨਾਲ਼ ਜਿਤਾਉਣ ਦਾ ਭਰੋਸਾ ਦਿਵਾਇਆ। ਸ: ਮੀਤਪਾਲ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ਼ ਨਿਭਾਵਾਂਗਾ ਤੇ ਇਲਾਕਾ ਨਿਵਾਸੀਆਂ ਦੇ ਦੁੱਖ ਸੁੱਖ ਵਿਚ ਭਾਈਵਾਲ ਬਣਾਂਗਾ। ਇਸ ਮੌਕੇ ਸੰਜੀਵ ਮਲਹੋਤਰਾ, ਸੁਰਿੰਦਰ ਸਿੰਘ ਬੰਟੀ, ਗੁਰਮੀਤ ਸਿੰਘ ਮਠਾੜੂ, ਪਰਮਜੀਤ ਸਿੰਘ ਚਾਵਲਾ, ਡੀ. ਐਸ. ਪ੍ਰਧਾਨ, ਰਵਿੰਦਰ ਕਪੂਰ, ਰਾਜ ਕੁਮਾਰ, ਡਾ. ਹਰਬੰਸ ਸਿੰਘ ਗਰੇਵਾਲ, ਤਰਵਿੰਦਰ ਸਿੰਘ ਮਿੰਟੂ, ਹਰਵਿੰਦਰ ਸਿੰਘ ਬੱਗਾ, ਮਨੋਹਰ ਸਿੰਘ ਮੱਕੜ, ਜਸਵੀਰ ਸਿੰਘ ਸਿਡਾਣਾ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
 
Top